ਲੋਹੀਆਂ-ਸੁਲਤਾਨਪੁਰ ਰੋਡ ''ਤੇ ਕਾਰ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ, ਇਕ ਦੀ ਮੌਤ

07/01/2022 1:47:26 AM

ਸੁਲਤਾਨਪੁਰ ਲੋਧੀ (ਸੋਢੀ) : ਬੀਤੀ ਰਾਤ ਲੋਹੀਆਂ-ਸੁਲਤਾਨਪੁਰ ਲੋਧੀ ਰੋਡ 'ਤੇ ਪਿੰਡ ਦੀਪੇਵਾਲ ਨੇੜੇ ਸਕੌਡਾ ਕਾਰ ਤੇ ਮੋਟਰਸਾਈਕਲ 'ਚ ਹੋਈ ਭਿਆਨਕ ਟੱਕਰ 'ਚ ਮੋਟਰਸਾਈਕਲ ਚਾਲਕ ਮਨਜੀਤ ਸਿੰਘ (50) ਪੁੱਤਰ ਜੱਗਾ ਰਾਮ ਵਾਸੀ ਪਿੰਡ ਦੀਪੇਵਾਲ ਹਾਲ ਵਾਸੀ ਪਿੰਡ ਜੈਨਪੁਰ ਦੀ ਮੌਤ ਹੋਣ ਦੀ ਦੁਖਭਰੀ ਖ਼ਬਰ ਮਿਲੀ। ਜਾਣਕਾਰੀ ਅਨੁਸਾਰ ਐਕਸੀਡੈਂਟ ਦੌਰਾਨ ਗੰਭੀਰ ਜ਼ਖ਼ਮੀ ਹੋਏ ਮਨਜੀਤ ਸਿੰਘ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਲਿਆਂਦਾ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਉਪਰੰਤ ਸਿਵਲ ਹਸਪਤਾਲ 'ਚ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਹੰਗਾਮਾ ਕਰ ਦਿੱਤਾ ਤੇ ਕਾਰ ਚਾਲਕ ਨੂੰ ਗ੍ਰਿਫ਼ਤਾਰ ਕਰਕੇ ਉਸ ਦਾ ਮੈਡੀਕਲ ਕਰਵਾਉਣ ਦੀ ਮੰਗ ਕੀਤੀ।

ਖ਼ਬਰ ਇਹ ਵੀ : ਜਲੰਧਰ 'ਚ ਲਿਖੇ ਖ਼ਾਲਿਸਤਾਨੀ ਨਾਅਰੇ, ਉਥੇ ਗੈਂਗਸਟਰ ਜੱਗੂ ਭਗਵਾਨਪੁਰੀਆ 7 ਦਿਨਾ ਪੁਲਸ ਰਿਮਾਂਡ 'ਤੇ, ਪੜ੍ਹੋ TOP 10

ਇਸ ਮੌਕੇ ਪੁਲਸ ਪਾਰਟੀ ਸਮੇਤ ਪੁੱਜੀ ਥਾਣਾ ਸੁਲਤਾਨਪੁਰ ਲੋਧੀ ਦੀ ਐੱਸ.ਐੱਚ.ਓ. ਜਸਮੇਲ ਕੌਰ ਸੰਧੂ ਨੇ ਕਾਰ ਚਾਲਕ ਅੰਮ੍ਰਿਤਪਾਲ ਸਿੰਘ ਪੁੱਤਰ ਸੰਦੀਪ ਸਿੰਘ ਵਾਸੀ ਸ਼ਾਹਵਾਲਾ ਨੱਕੀ ਨੂੰ ਹਿਰਾਸਤ 'ਚ ਲੈ ਲਿਆ ਤੇ ਇਕੱਠੇ ਹੋਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੂੰ ਭਰੋਸਾ ਦਿੱਤਾ ਕਿ ਤੁਸੀਂ ਬਿਆਨ ਲਿਖਵਾਓ, ਕਾਰ ਚਾਲਕ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਜਿਸ ਉਪਰੰਤ ਲੋਕਾਂ ਨੂੰ ਸ਼ਾਂਤ ਕਰਕੇ ਹਸਪਤਾਲ 'ਚੋਂ ਬਾਹਰ ਭੇਜਿਆ ਗਿਆ।

PunjabKesari

ਇਹ ਵੀ ਪੜ੍ਹੋ : ਵਿਦੇਸ਼ ਭੇਜਣ ਦੇ ਨਾਂ 'ਤੇ ਇਕ ਹੋਰ ਟ੍ਰੈਵਲ ਏਜੰਟ ਨੇ 8 ਵਿਅਕਤੀਆਂ ਨਾਲ ਮਾਰੀ ਠੱਗੀ

ਇਸ ਮੌਕੇ ਮ੍ਰਿਤਕ ਦੀ ਪਤਨੀ ਬਬਲੀ, ਬੇਟੀ ਜੋਤੀ, ਬੇਟਾ ਦਵਿੰਦਰ ਸਿੰਘ ਤੇ ਹੋਰ ਸਾਕ-ਸਬੰਧੀ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਮ੍ਰਿਤਕ ਸੁਲਤਾਨਪੁਰ ਲੋਧੀ ਦੇ ਸ਼ੈਲਰ 'ਚ ਨੌਕਰੀ ਕਰਦਾ ਸੀ ਤੇ ਅੱਜ ਰਾਤ 8 ਵਜੇ ਦੇ ਕਰੀਬ ਉਹ ਆਪਣੇ ਪੋਤੇ-ਪੋਤੀਆਂ ਨੂੰ ਮਿਲਣ ਪਿੰਡ ਦੀਪੇਵਾਲ ਜਾ ਰਿਹਾ ਸੀ ਕਿ ਪਿੰਡ ਦੇ ਬੱਸ ਸਟੈਂਡ ਨੇੜੇ ਜਦ ਮੋੜ ਕੱਟਣ ਲੱਗਾ ਤਾਂ ਤੇਜ਼ ਰਫ਼ਤਾਰ ਸਕੌਡਾ ਕਾਰ ਪੀ ਬੀ 05 ਏ ਪੀ 0273 ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ 'ਤੇ ਮਨਜੀਤ ਸਿੰਘ ਦੇ ਸਿਰ 'ਚ ਡੂੰਘੀ ਸੱਟ ਲੱਗੀ ਤੇ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਫਿਰੋਜ਼ਪੁਰ-ਅਗਰਤਲਾ ਐਕਸਪ੍ਰੈੱਸ ਟ੍ਰੇਨ 4 ਤੇ 11 ਨੂੰ ਰਹੇਗੀ ਰੱਦ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News