ਟਾਂਡਾ: ਵਜ਼ੀਫ਼ਾ ਘੋਟਾਲੇ ਦੇ ਸਬੰਧ ''ਚ ਕੈਬਨਿਟ ਮੰਤਰੀ ਧਰਮਸੋਤ ਦਾ ਸਾੜਿਆ ਪੁਤਲਾ

Sunday, Sep 27, 2020 - 01:33 PM (IST)

ਟਾਂਡਾ: ਵਜ਼ੀਫ਼ਾ ਘੋਟਾਲੇ ਦੇ ਸਬੰਧ ''ਚ ਕੈਬਨਿਟ ਮੰਤਰੀ ਧਰਮਸੋਤ ਦਾ ਸਾੜਿਆ ਪੁਤਲਾ

ਟਾਂਡਾ ਉੜਮੁੜ(ਪਰਮਜੀਤ ਸਿੰਘ ਮੋਮੀ, ਪੰਡਿਤ)-ਭਾਰਤੀ ਆਮ ਜਨਤਾ ਪਾਰਟੀ ਵੱਲੋਂ ਟਾਂਡਾ 'ਚ  ਸਕਾਲਰਸ਼ਿਪ ਘੋਟਾਲੇ 'ਚ ਘਿਰੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਦਾ 
ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਪਾਰਟੀ ਪ੍ਰਧਾਨ ਸਤੀਸ਼ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਨਰਲ ਸਕੱਤਰ ਪੰਜਾਬ ਦਲਵੀਰ ਸਿੰਘ ਗਿੱਲ ਦੀ ਅਗਵਾਈ 'ਚ ਇਕੱਠੇ ਹੋਏ ਸਮੂਹ ਪਾਰਟੀ ਵਰਕਰਾਂ ਨੇ ਪੁਤਲਾ ਸਾੜ ਕੇ ਕੈਬਨਿਟ ਮੰਤਰੀ ਖ਼ਿਲਾਫ਼ ਰੋਹ ਭਰਪੂਰ ਨਾਅਰੇਬਾਜ਼ੀ ਅਤੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਦਲਵੀਰ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਦੀ ਪੰਜਾਬ ਸਰਕਾਰ ਘੋਟਾਲੇ ਕਰਨ ਵਾਲੀ ਸਰਕਾਰ ਸਾਬਤ ਹੋਈ ਹੈ ਜਿਸ ਨੇ ਬੱਚਿਆਂ ਤੱਕ ਨੂੰ ਵੀ ਨਹੀਂ ਬਖ਼ਸ਼ਿਆ ।

PunjabKesari

ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਨੇ ਸਾਧੂ ਸਿੰਘ ਧਰਮਸੌਤ ਨੂੰ ਮੰਤਰੀ ਅਹੁਦੇ ਤੋਂ ਬਰਖਾਸਤ ਕਰਕੇ ਸੀ.ਬੀ.ਆਈ ਜਾਂਚ ਨਾ ਕਰਵਾਈ ਤਾਂ ਪਾਰਟੀ ਆਪਣੇ ਆਉਣ ਵਾਲੇ ਸਮੇਂ 'ਚ ਸੰਘਰਸ਼ ਤੇਜ਼ ਕਰੇਗੀ। ਇਸ ਮੌਕੇ ਸਤਪਾਲ ਸੱਤਾ, ਸੁਖਵਿੰਦਰ ਲਾਲ, ਚੰਦਰਸ਼ੇਖਰ, ਹਰਵਿੰਦਰ, ਵਿਸ਼ਾਲ ਗਿੱਲ, ਨੱਥੂ ਰਾਮ ਤੇ ਹੋਰ ਪਾਰਟੀ ਵਰਕਰ ਵੀ ਹਾਜ਼ਰ ਸਨ।


author

Aarti dhillon

Content Editor

Related News