ਬੋੜੇ 'ਚੋਂ ਦਰਖਤ ਨਾਲ ਲਟਕਦੀ ਮਿਲੀ ਨੌਜਵਾਨ ਦੀ ਲਾਸ਼

1/21/2020 8:14:34 PM

ਗੜ੍ਹਸ਼ੰਕਰ,(ਸ਼ੋਰੀ)- ਪਿੰਡ ਬੋੜਾ ਵਿਚ ਅੱਜ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਦਰਖਤ ਨਾਲ ਲਟਕਦੀ ਹੋਈ ਮਿਲੀ । ਏ.ਐਸ.ਆਈ. ਰਾਕੇਸ਼ ਕੁਮਾਰ ਨੇ ਦੱਸਿਆ ਕੀ ਪਿੰਡ ਦੀ ਬੇਆਬਾਦ ਜਗ੍ਹਾ 'ਤੇ ਭੇਦਭਰੀ ਹਾਲਤ 'ਚ ਲਟਕਦੀ ਮਿਲੀ ਇਸ ਲਾਸ਼ ਦੀ ਪਹਿਚਾਣ ਨਹੀਂ ਹੋ ਸਕੀ ਹੈ। ਮ੍ਰਿਤਕ ਦੀ ਉਮਰ 22 ਤੋਂ 24 ਸਾਲ ਦੇ ਵਿਚਕਾਰ ਮੰਨੀ ਜਾ ਰਹੀ ਹੈ, ਉਸ ਦੇ ਸਰੀਰ ਤੇ ਸ਼ਿਵ ਲਿਖਿਆ ਹੋਇਆ ਹੈ, ਲਾਸ਼ ਨੂੰ ਪੁਲਸ ਨੇ ਕਬਜ਼ੇ ਵਿਚ ਲੈ ਕੇ ਸਰਕਾਰੀ ਹਸਪਤਾਲ ਗੜ੍ਹਸ਼ੰਕਰ ਵਿਚ ਪਹਿਚਾਣ ਦੇ ਲਈ ਰੱਖ ਦਿੱਤਾ ਹੈ ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Bharat Thapa

This news is Edited By Bharat Thapa