BMC ਚੌਂਕ ਫਲਾਈਓਵਰ ’ਚ ਆਈ ਤਰੇੜ ਦਾ ਜਾਇਜ਼ਾ ਲੈਣ ਪਹੁੰਚੇ ਨਿਗਮ ਦੇ ਕਮਿਸ਼ਨਰ

Wednesday, Feb 10, 2021 - 04:03 PM (IST)

BMC ਚੌਂਕ ਫਲਾਈਓਵਰ ’ਚ ਆਈ ਤਰੇੜ ਦਾ ਜਾਇਜ਼ਾ ਲੈਣ ਪਹੁੰਚੇ ਨਿਗਮ ਦੇ ਕਮਿਸ਼ਨਰ

ਜਲੰਧਰ (ਸੋਨੂੰ)— ਜਲੰਧਰ ਜ਼ਿਲ੍ਹੇ ਦੇ ਬੀ. ਐੱਮ. ਸੀ. ਚੌਂਕ ਫਲਾਈਓਵਰ ਦੇ ਇਕ ਹਿੱਸੇ ਵਿਚ ਮੰਗਲਵਾਰ ਨੂੰ ਤਰੇੜ ਆ ਗਈ। ਇਸੇ ਸਬੰਧ ’ਚ ਅੱਜ ਨਗਰ ਨਿਗਮ ਦੇ ਕਮਿਸ਼ਨਰ ਆਪਣੇ ਮਹਿਕਮੇ ਦੀ ਟੀਮ ਨਾਲ ਇਥੇ ਜਾਇਜ਼ਾ ਲੈਣ ਪਹੁੰਚੇ। ਇਸ ਦੇ ਨਾਲ ਹੀ ਏ. ਸੀ. ਪੀ. ਭੱਲਾ ਟ੍ਰੈਫਿਕ ਪੁਲਸ ਦੇ ਇੰਚਾਰਜ ਵੀ ਉਥੇ ਜਾਇਜ਼ਾ ਲੈਣ ਲਈ ਪਹੁੰਚੇ। ਇਸ ਦੇ ਇਲਾਵਾ ਐੱਸ. ਪੀ. ਸਿੰਗਲਾ ਜਿਨ੍ਹਾਂ ਨੇ ਫਲਾਈਓਵਰ ਬਣਾਇਆ, ਉਹ ਕੰਪਨੀ ਵੀ ਨਗਰ ਨਿਗਮ ਕਮਿਸ਼ਨਰ ਦੇ ਨਾਲ ਚੈਕਿੰਗ ਕਰਨ ਲਈ ਆਏ। 

ਇਹ ਵੀ ਪੜ੍ਹੋ :  ਨਕੋਦਰ ਵਿਚ ਵੱਡੀ ਵਾਰਦਾਤ, ਬਜ਼ੁਰਗ ਦਾ ਸ਼ੱਕੀ ਹਾਲਾਤ ’ਚ ਕਤਲ

PunjabKesari

ਜ਼ਿਕਰਯੋਗ ਹੈ ਕਿ ਬੀਤੇ ਦਿਨ ਬੀ.ਐੱਮ.ਸੀ. ਫਲਾਈਓਵਰ ਦੇ ਇਕ ਹਿੱਸੇ ਦੀ ਸੜਕ ਧੱਸਣ ਲੱਗੀ ਹੈ, ਜਿਸ ਨਾਲ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਹੈ। ਇਥੇ ਇਹ ਵੀ ਦੱਸ ਦੇਈਏ ਕਿ ਬੱਸ ਸਟੈਂਡ ਤੋਂ ਏ. ਪੀ. ਜੇ. ਸਕੂਲ ਵੱਲ ਉਤਰਣ ਵਾਲੇ ਫਲਾਈਓਵਰ ਦੇ ਇਕ ਸਾਈਡ ’ਤੇ ਵੱਡੀ ਤਰੇੜ ਆ ਗਈ ਹੈ, ਜਿਸ ਕਾਰਨ ਦੋਪਹੀਆ ਵਾਹਨ ਵਾਲਿਆਂ ਲਈ ਮੁਸ਼ਕਿਲ ਹੋ ਰਹੀ ਹੈ।

ਇਹ ਵੀ ਪੜ੍ਹੋ : ਕੈਨੇਡਾ ਜਾਣ ਦੇ ਇੱਛੁਕ ਵਿਦਿਆਰਥੀਆਂ ਲਈ ਅਹਿਮ ਖ਼ਬਰ, ਵੀਜ਼ਾ ਨਿਯਮਾਂ ’ਚ ਹੋਇਆ ਬਦਲਾਅ

PunjabKesari

ਫਿਲਹਾਲ ਇਸ ਰੋਡ ’ਤੇ ਟ੍ਰੈਫਿਕ ਨੂੰ ਰੋਕ ਦਿੱਤਾ ਗਿਆ ਹੈ। ਇਸ ਮਾਮਲੇ ’ਚ ਏ. ਸੀ. ਪੀ. ਹਰਵਿੰਦਰ ਭੱਲਾ ਨੇ ਕਿਹਾ ਸੀ ਕਿ ਸਮਾਂ ਰਹਿੰਦੇ ਪੁਲ ’ਤੇ ਆਈ ਤਰੇੜ ਦੇ ਬਾਰੇ ਜਾਣਕਾਰੀ ਮਿਲ ਗਈ, ਨਹੀਂ ਤਾਂ ਵਾਹਨਾਂ ਦੇ ਕਾਰਨ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਸੀ। 

ਇਹ ਵੀ ਪੜ੍ਹੋ : ਦਿੱਲੀ ਪੁਲਸ ਵੱਲੋਂ ਹੁਸ਼ਿਆਰਪੁਰ ਦਾ ਨੌਜਵਾਨ ਗ੍ਰਿਫ਼ਤਾਰ, ਪਰਿਵਾਰ ਨੇ ਸਰਕਾਰ ਨੂੰ ਕੀਤੀ ਇਹ ਅਪੀਲ (ਵੀਡੀਓ)


author

shivani attri

Content Editor

Related News