CM ਮਾਨ ਦੀ ਗ੍ਰਾਂਟ ਨਾਲ ਜਲੰਧਰ ਨਿਗਮ ’ਚ ਚੱਲ ਰਹੇ ਕੰਮਾਂ ’ਚ ਵੱਡੇ ਪੱਧਰ ’ਤੇ ਹੋ ਰਹੀ ਹੈ ਗੜਬੜੀ
Sunday, Aug 27, 2023 - 03:20 PM (IST)

ਜਲੰਧਰ (ਖੁਰਾਣਾ)–ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਤੋਂ ਲਗਭਗ ਇਕ ਸਾਲ ਪਹਿਲਾਂ ਜਲੰਧਰ ਦੇ ਵਿਕਾਸ ਲਈ 50 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਸੀ ਪਰ ਜਲੰਧਰ ਨਗਰ ਨਿਗਮ ਦੇ ਅਧਿਕਾਰੀ ਅੱਜ ਤਕ ਉਸ ਗ੍ਰਾਂਟ ਦੀ ਸਹੀ ਢੰਗ ਨਾਲ ਵਰਤੋਂ ਨਹੀਂ ਕਰ ਸਕੇ। ਹੁਣ ਤਾਂ ਉਸ ਗ੍ਰਾਂਟ ਨਾਲ ਚੱਲ ਰਹੇ ਕੰਮਾ ਵਿਚ ਵੱਡੇ ਪੱਧਰ ’ਤੇ ਗੜਬੜੀ ਦੀਆਂ ਖਬਰਾਂ ਵੀ ਮਿਲਣ ਲੱਗੀਆਂ ਹਨ, ਜਿਸ ਕਾਰਨ ਚੰਡੀਗੜ੍ਹ ਬੈਠੇ ਅਧਿਕਾਰੀ ਵੀ ਜਲੰਧਰ ਨਿਗਮ ਨਾਲ ਸਬੰਧਤ ਅਫ਼ਸਰਾਂ ਤੋਂ ਖਫ਼ਾ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਇਸ ਸਬੰਧੀ ਕੋਈ ਨਾ ਕੋਈ ਵੱਡੀ ਕਾਰਵਾਈ ਵੀ ਹੋ ਸਕਦੀ ਹੈ। ਖ਼ਾਸ ਗੱਲ ਇਹ ਹੈ ਕਿ ਗ੍ਰਾਂਟ ਦੇ ਇਨ੍ਹਾਂ ਪੈਸਿਆਂ ਨਾਲ ਜਾਂ ਤਾਂ ਸੀਮੈਂਟ ਦੀਆਂ ਸੜਕਾਂ ਬਣਾਈਆਂ ਜਾ ਰਹੀਆਂ ਹਨ ਜਾਂ ਜ਼ਿਆਦਾਤਰ ਸਥਾਨਾਂ ’ਤੇ ਇੰਟਰਲਾਕਿੰਗ ਟਾਈਲਾਂ ਲਗਾਉਣ ਦੇ ਕੰਮ ਹਨ। ਦੋਸ਼ ਹੈ ਕਿ ਜ਼ਿਆਦਾਤਰ ਐਸਟੀਮੇਟਾਂ ਵਿਚ ਜਿੱਥੇ 80 ਐੱਮ. ਐੱਮ. ਦੀਆਂ ਇੰਟਰਲਾਕਿੰਗ ਟਾਈਲਾਂ ਲਿਖੀਆਂ ਹੁੰਦੀਆਂ ਹਨ, ਉਥੇ ਮੌਕੇ ’ਤੇ ਕੰਮ ਦੌਰਾਨ ਟਾਈਲ ਤਾਂ ਇੰਨੀ ਮੋਟਾਈ ਦੀ ਲਗਾ ਦਿੱਤੀ ਜਾਂਦੀ ਹੈ ਪਰ ਉਸ ਟਾਈਲ ਦੀ ਸਟ੍ਰੈਂਥ ਕਾਫ਼ੀ ਘੱਟ ਹੁੰਦੀ ਹੈ।
ਇਹ ਵੀ ਪੜ੍ਹੋ- ਫਿਲੌਰ 'ਚ ਪੈਟਰੋਲ ਪੰਪ 'ਤੇ ਵੱਡਾ ਹਾਦਸਾ, ਪੁਰਾਣੀ ਇਮਾਰਤ ਢਾਹੁੰਦੇ ਸਮੇਂ ਡਿੱਗਿਆ ਮਲਬਾ, 2 ਮਜ਼ਦੂਰਾਂ ਦੀ ਮੌਤ
ਜ਼ਿਆਦਾਤਰ ਟਾਈਲ ਨਿਰਮਾਤਾ ਇਸੇ ਸ਼ਰਤ ਨਾਲ ਠੇਕੇਦਾਰਾਂ ਨੂੰ ਟਾਈਲਾਂ ਉਪਲੱਬਧ ਕਰਵਾਉਂਦੇ ਹਨ ਕਿ 80 ਐੱਮ. ਐੱਮ. ਵਾਲੀ ਟਾਈਲ ਦੀ ਸਟ੍ਰੈਂਥ 60 ਐੱਮ. ਐੱਮ. ਵਾਲੀ ਟਾਈਲ ਜਿੰਨੀ ਹੀ ਹੋ ਸਕੇਗੀ। ਇੰਟਰਲਾਕਿੰਗ ਟਾਈਲਾਂ ਦੇ ਹੇਠਾਂ ਬੇਸ ਦੀ ਗੱਲ ਕਰੀਏ ਤਾਂ ਉਸ ਵਿਚ ਵੀ ਕਈ ਤਰ੍ਹਾਂ ਦੀਆਂ ਕਮੀਆਂ ਵੇਖੀਆਂ ਜਾਂਦੀਆਂ ਹਨ। ਕਈ ਵਾਰ ਤਾਂ ਪੁਰਾਣੇ ਬੇਸ ’ਤੇ ਹੀ ਦੋਬਾਰਾ ਟਾਈਲਾਂ ਲਗਾ ਦਿੱਤੀਆਂ ਜਾਂਦੀਆਂ ਹਨ ਅਤੇ ਕਦੇ ਬੇਸ ਲਈ ਮਲਬਾ ਪਾ ਕੇ ਕੰਮ ਚਲਾ ਲਿਆ ਜਾਂਦਾ ਹੈ। ਜੇਕਰ ਗ੍ਰਾਂਟ ਨਾਲ ਬਣੀਆਂ ਇੰਟਰਲਾਕਿੰਗ ਟਾਈਲਾਂ ਵਾਲੀਆਂ ਸੜਕਾਂ ਦੇ 4 ਇੰਚ ਦੇ ਬੇਸ ਅਤੇ ਟਾਈਲਾਂ ਦੀ ਸਟ੍ਰੈਂਥ ਦੀ ਲੈਬਾਰਟਰੀ ਤੋਂ ਜਾਂਚ ਕਰਵਾਈ ਜਾਵੇ ਤਾਂ ਕਾਫ਼ੀ ਵੱਡਾ ਘਪਲਾ ਸਾਹਮਣੇ ਆ ਸਕਦਾ ਹੈ।
ਈ-ਟੈਂਡਰਿੰਗ ’ਚ ਵੀ ਹੋ ਰਹੀ ਗੜਬੜੀ, ਐੱਲ-1 ਦੀ ਬਜਾਏ ਦੂਜੇ ਠੇਕੇਦਾਰ ਨੂੰ ਦੇ ਦਿੱਤਾ ਕੰਮ
ਪੰਜਾਬ ਸਰਕਾਰ ਨੇ ਅੱਜ ਤੋਂ ਕਈ ਸਾਲ ਪਹਿਲਾਂ ਟੈਂਡਰਾਂ ਦੀ ਅਲਾਟਮੈਂਟ ਵਿਚ ਗੜਬੜੀ ਨੂੰ ਰੋਕਣ ਲਈ ਈ-ਟੈਂਡਰਿੰਗ ਦੀ ਪ੍ਰਕਿਰਿਆ ਚਾਲੂ ਕੀਤੀ ਸੀ ਪਰ ਜਲੰਧਰ ਨਿਗਮ ਦੇ ਅਧਿਕਾਰੀਆਂ ਨੇ ਈ-ਟੈਂਡਰਿੰਗ ਵਿਚ ਵੀ ਗੜਬੜੀ ਕਰਨੀ ਸ਼ੁਰੂ ਕਰ ਦਿੱਤੀ ਹੈ। ਮੁੱਖ ਮੰਤਰੀ ਦੀ ਗ੍ਰਾਂਟ ਨਾਲ ਇੰਟਰਲਾਕਿੰਗ ਟਾਈਲਾਂ ਦੀ ਸੜਕ ਦਾ ਇਕ ਕੰਮ 26.71 ਲੱਖ ਰੁਪਏ ਦਾ ਸੀ, ਜੋ ਬਸਤੀ ਸ਼ੇਖ ਵਿਚ ਹੋਣਾ ਸੀ। ਫਰਵਰੀ 2023 ਵਿਚ ਜਦੋਂ ਇਨ੍ਹਾਂ ਕੰਮਾਂ ਦੇ ਟੈਂਡਰ ਲੱਗੇ ਤਾਂ ਜਲੰਧਰ ਦੇ ਠੇਕੇਦਾਰਾਂ ਦੇ ਆਪਸ ਵਿਚ ਪੂਲ ਕਰ ਕੇ ਕੰਮ ਵੰਡ ਲਏ ਪਰ ਉਸ ਸਮੇਂ ਹੁਸ਼ਿਆਰਪੁਰ ਦੇ ਠੇਕੇਦਾਰਾਂ ਦੇ ਇਕ ਗਰੁੱਪ ਨੇ ਇਸ ਪੂਲ ਵਿਚ ਗੜਬੜੀ ਕਰ ਕੇ ਆਪਣੇ ਪੱਧਰ ’ਤੇ ਕਈ ਟੈਂਡਰ ਭਰ ਦਿੱਤੇ।
ਇਹ ਵੀ ਪੜ੍ਹੋ- ਫਰਾਰ ਕੈਦੀ ਦਾ ਪਿੱਛਾ ਕਰਦੀ ਪੁਲਸ ਗੱਡੀ 'ਚ ਬੈਠੇ ਦੂਜੇ ਕੈਦੀ ਨੂੰ ਭੁੱਲੀ, ਉਹ ਵੀ ਹੋਇਆ ਫਰਾਰ
ਬਸਤੀ ਸ਼ੇਖ ਦਾ ਇਹ ਕੰਮ ਵੀ ਹੁਸ਼ਿਆਰਪੁਰ ਦੀ ਕਬੀਰਪੁਰ ਕੋਆਪ੍ਰੇਟਿਵ ਸੋਸਾਇਟੀ ਨੇ ਭਰਿਆ ਪਰ ਦੋਸ਼ ਲੱਗ ਰਹੇ ਹਨ ਕਿ ਜਲੰਧਰ ਨਿਗਮ ਦੇ ਅਧਿਕਾਰੀਆਂ ਨੇ ਜਲੰਧਰ ਦੇ ਠੇਕੇਦਾਰਾਂ ਦੇ ਪੂਲ ਵਿਚ ਹਿੱਸੇਦਾਰ ਬਣਦੇ ਹੋਏ ਹੁਸ਼ਿਆਰਪੁਰ ਦੀ ਸੋਸਾਇਟੀ ਕਬੀਰਪੁਰ ਨੂੰ ਇਹ ਕੰਮ ਅਲਾਟ ਹੀ ਨਹੀਂ ਕੀਤਾ। ਇਸ ਮਾਮਲੇ ਵਿਚ ਹੁਸ਼ਿਆਰਪੁਰ ਦੇ ਠੇਕੇਦਾਰ ਤੋਂ ਇਹ ਲਿਖਵਾ ਲਿਆ ਗਿਆ ਕਿ ਉਸ ਤੋਂ ਗਲਤੀ ਨਾਲ ਟੈਂਡਰ ਭਰਿਆ ਗਿਆ ਅਤੇ ਉਹ ਇਹ ਕੰਮ ਕਰਨਾ ਹੀ ਨਹੀਂ ਚਾਹੁੰਦਾ। ਸਬੰਧਤ ਨਿਗਮ ਅਧਿਕਾਰੀਆਂ ਨੇ ਕਾਗਜ਼ਾਤ ਪੂਰੇ ਨਾ ਹੋਣ ਦਾ ਬਹਾਨਾ ਲਗਾ ਕੇ ਉਸ ਨੂੰ ਤਾਂ ਟੈਂਡਰ ਅਲਾਟ ਨਹੀਂ ਕੀਤਾ ਪਰ ਆਪਣੇ ਪੱਧਰ ’ਤੇ ਹੀ ਐੱਲ-2 ਨੂੰ ਇਹ ਟੈਂਡਰ ਅਲਾਟ ਕਰ ਦਿੱਤਾ ਗਿਆ, ਜੋ ਈ-ਟੈਂਡਰਿੰਗ ਦੇ ਨਿਯਮਾਂ ਦੀ ਸਪੱਸ਼ਟ ਉਲੰਘਣਾ ਹੈ। ਅਜਿਹਾ ਕਰਦੇ ਸਮੇਂ ਨਗਰ ਨਿਗਮ ਨੂੰ ਜੋ ਵਿੱਤੀ ਨੁਕਸਾਨ ਹੋਇਆ, ਉਸ ਦੀ ਜ਼ਿੰਮੇਵਾਰੀ ਸਬੰਧਤ ਅਧਿਕਾਰੀਆਂ ’ਤੇ ਪਾਈ ਜਾਣੀ ਚਾਹੀਦੀ ਹੈ। ਇਸ ਗੱਲ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਕਬੀਰਪੁਰ ਸੋਸਾਇਟੀ ਦੀ ਬਜਾਏ ਇਹ ਕੰਮ ਜਲੰਧਰ ਦੀ ਅੰਬੇਡਕਰ ਸੋਸਾਇਟੀ ਨੂੰ ਕਿਸ ਪ੍ਰਕਿਰਿਆ ਤਹਿਤ ਅਲਾਟ ਕੀਤਾ ਗਿਆ ਅਤੇ ਕੀ ਬਾਕੀ ਟੈਂਡਰਾਂ ਵਿਚ ਵੀ ਅਜਿਹੀ ਗੜਬੜੀ ਅਤੇ ਮਨਮਾਨੀ ਕੀਤੀ ਗਈ।
ਇਹ ਵੀ ਪੜ੍ਹੋ- ਮੰਦਭਾਗੀ ਖ਼ਬਰ: ਕੈਨੇਡਾ 'ਚ ਟਰਾਲੇ ਨਾਲ ਹਾਦਸਾ ਹੋਣ ਮਗਰੋਂ ਕਾਰ ਨੂੰ ਲੱਗੀ ਅੱਗ, ਜਿਊਂਦਾ ਸੜਿਆ ਬੇਗੋਵਾਲ ਦਾ ਨੌਜਵਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ