ਜ਼ਿਲਾ ਪ੍ਰਧਾਨ ਬਲਦੇਵ ਦੇਵ ਨੇ ਮਨਦੀਪ ਕੌਰ ਨੂੰ ਨੋਟਿਸ ਕੀਤਾ ਜਾਰੀ

Thursday, Nov 21, 2019 - 05:41 PM (IST)

ਜ਼ਿਲਾ ਪ੍ਰਧਾਨ ਬਲਦੇਵ ਦੇਵ ਨੇ ਮਨਦੀਪ ਕੌਰ ਨੂੰ ਨੋਟਿਸ ਕੀਤਾ ਜਾਰੀ

ਜਲੰਧਰ (ਚੋਪੜਾ)— ਕਾਂਗਰਸ ਭਵਨ 'ਚ ਬੀਤੇ ਦਿਨੀਂ ਜ਼ਿਲਾ ਮਹਿਲਾ ਕਾਂਗਰਸ ਦੀ ਪ੍ਰਧਾਨ ਡਾ. ਜਸਲੀਨ ਸੇਠੀ ਅਤੇ ਕਾਂਗਰਸ ਆਗੂ ਮਨਦੀਪ ਕੌਰ ਵਿਚਕਾਰ ਹੋਏ ਵਿਵਾਦ 'ਚ ਜ਼ਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਬਲਦੇਵ ਸਿੰਘ ਦੇਵ ਨੇ ਮਨਦੀਪ ਨੂੰ ਨੋਟਿਸ ਜਾਰੀ ਕੀਤਾ ਹੈ। ਬਲਦੇਵ ਦੇਵ ਨੇ ਦੱਸਿਆ ਕਿ ਬੀਤੇ ਦਿਨੀਂ ਕਾਂਗਰਸ ਦਫਤਰ 'ਚ ਸਾਬਕਾ ਪ੍ਰਧਾਨ ਮੰਤਰੀ ਸਵ. ਇੰਦਰਾ ਗਾਂਧੀ ਦੇ ਜਯੰਤੀ ਸਮਾਗਮ ਦੌਰਾਨ ਮਨਦੀਪ ਨੇ ਡਾ. ਜਸਲੀਨ ਨੂੰ ਅਪਸ਼ਬਦ ਬੋਲੇ ਸਨ। ਉਨ੍ਹਾਂ ਕਿਹਾ ਕਿ ਡਾ. ਜਸਲੀਨ ਮਹਿਲਾ ਕਾਂਗਰਸ ਪ੍ਰਧਾਨ ਦੇ ਨਾਲ ਸੂਬਾ ਕਾਂਗਰਸ ਦੀ ਬੁਲਾਰਨ ਅਤੇ ਨਗਰ ਨਿਗਮ ਦੀ ਕੌਂਸਲਰ ਵੀ ਹੈ।

ਦੇਵ ਨੇ ਕਿਹਾ ਕਿ ਪਾਰਟੀ ਦੇ ਕਿਸੇ ਵੀ ਸੀਨੀਅਰ ਆਗੂ ਖਿਲਾਫ ਗਲਤ ਵਿਵਹਾਰ ਕਰਨਾ ਪਾਰਟੀ ਦੇ ਅਨੁਸ਼ਾਸਨ ਨੂੰ ਭੰਗ ਕਰਨਾ ਹੈ। ਜਿਸ ਕਾਰਨ ਮਨਦੀਪ ਨੂੰ ਕਾਰਨ ਦੱਸੋਂ ਨੋਟਿਸ ਜਾਰੀ ਕਰਦੇ ਹੋਏ ਉਨ੍ਹਾਂ ਨੂੰ 7 ਦਿਨਾਂ 'ਚ ਜਵਾਬ ਦੇਣ ਨੂੰ ਕਿਹਾ ਗਿਆ ਹੈ। ਮਨਦੀਪ ਦੇ ਜਵਾਬ ਨਾਲ ਜੇਕਰ ਉਹ ਸੰਤੁਸ਼ਟ ਨਾ ਹੋਏ ਤਾਂ ਮਨਦੀਪ ਦੇ ਖਿਲਾਫ ਬਣਦੀ ਅਨੁਸ਼ਾਸਨਿਕ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਾਂਗਰਸ ਵਰਕਰਾਂ ਨੂੰ ਸੱਦਾ ਦਿੱਤਾ ਕਿ ਕਿ ਉਹ ਸੰਜਮ 'ਚ ਰਹਿੰਦੇ ਹੋਏ ਆਪਣੇ ਸੀਨੀਅਰ ਆਗੂਆਂ ਦਾ ਆਦਰ ਕਰਨ। ਜੇਕਰ ਉਨ੍ਹਾਂ ਦਾ ਕਿਸੇ ਗੱਲ 'ਤੇ ਰੋਸ ਹੈ ਤਾਂ ਉਹ ਆਪਣੇ ਰੋਸ ਨੂੰ ਜਾਹਿਰ ਕਰਨ ਦੀ ਬਜਾਏ ਉਨ੍ਹਾਂ ਨੂੰ ਇਸ ਤੋਂ ਜਾਣੂ ਕਰਵਾਉਣ।
ਮਨਦੀਪ ਨੇ ਵਿਧਾਇਕ ਹੈਨਰੀ ਅਤੇ ਆਹਲੂਵਾਲੀਆ ਨਾਲ ਮੁਲਾਕਾਤ ਕਰਕੇ ਰੱਖਿਆ ਪੱਖ
ਉਥੇ ਹੀ ਦੂਜੇ ਪਾਸੇ ਜ਼ਿਲਾ ਕਾਂਗਰਸ ਸ਼ਹਿਰੀ ਦੀ ਸਾਬਕਾ ਉੱਪ ਪ੍ਰਧਾਨ ਮਨਦੀਪ ਕੌਰ ਨੇ ਵਿਧਾਇਕ ਜੂਨੀਅਰ ਹੈਨਰੀ, ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਦਲਜੀਤ ਆਹਲੂਵਾਲੀਆ, ਯੂਥ ਆਗੂ ਕਾਕੂ ਆਹਲੂਵਾਲੀਆ ਅਤੇ ਹੋਰਨਾਂ ਨਾਲ ਮੁਲਾਕਾਤ ਕਰ ਕੇ ਆਪਣਾ ਪੱਖ ਰੱਖਿਆ। ਮਨਦੀਪ ਨੇ ਕਿਹਾ ਕਿ ਉਨ੍ਹਾਂ ਦੀ ਗੱਲ ਨੂੰ ਵਧਾ-ਚੜ੍ਹਾਅ ਕੇ ਦੱਸਿਆ ਜਾ ਰਿਹਾ ਹੈ, ਜਦਕਿ ਡਾ. ਜਸਲੀਨ ਨੇ ਪਹਿਲਾਂ ਉਸ ਖਿਲਾਫ ਮਾੜੀ ਭਾਸ਼ਾ ਦੀ ਵਰਤੋਂ ਕੀਤੀ ਸੀ ਜਿਸ 'ਤੇ ਉਨ੍ਹਾਂ ਨੇ ਸਿਰਫ ਉਨ੍ਹਾਂ ਦੀ ਸ਼ਬਦਾਵਲੀ ਨੂੰ ਲੈ ਕੇ ਆਪਣਾ ਵਿਰੋਧ ਜਤਾਇਆ ਸੀ।


author

shivani attri

Content Editor

Related News