ਦੇਰ ਰਾਤ ਬਾਊਂਸਰ ''ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

Wednesday, Sep 11, 2019 - 01:49 AM (IST)

ਦੇਰ ਰਾਤ ਬਾਊਂਸਰ ''ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਜਲੰਧਰ, (ਸ਼ੋਰੀ, ਜ. ਬ.)— ਸੋਮਵਾਰ ਦੇਰ ਰਾਤ ਜੌਬ ਤੋਂ ਪਰਤ ਰਹੇ ਬਾਊਂਸਰ 'ਤੇ ਤੇਜ਼ ਹਥਿਆਰਾਂ ਨਾਲ ਲੈਸ 7-8 ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਬਾਊਂਸਰ ਦੇ ਮੂੰਹ 'ਤੇ ਤੇਜ਼ਧਾਰ ਹਥਿਆਰ ਮਾਰੇ ਤੇ ਖੂਨ ਨਾਲ ਲਥਪਥ ਹੋਣ 'ਤੇ ਉਸ ਨੂੰ ਛੱਡ ਕੇ ਫਰਾਰ ਹੋ ਗਏ। ਰਾਹਗੀਰਾਂ ਨੇ ਬਾਊਂਸਰ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਪਰ ਹਾਲਤ ਵਿਗੜਦੀ ਦੇਖ ਕੇ ਉਸ ਨੂੰ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਮਾਡਲ ਟਾਊਨ ਰੋਡ 'ਤੇ ਸਥਿਤ ਇਕ ਨਾਈਟ ਕਲੱਬ 'ਚ ਬਤੌਰ ਬਾਊਂਸਰ ਦਾ ਕੰਮ ਕਰਨ ਵਾਲਾ ਮਨਵੀਰ ਸਿੰਘ ਵਾਸੀ ਸੂਰਤ ਨਗਰ ਮਕਸੂਦਾਂ ਡਿਊਟੀ ਖਤਮ ਕਰ ਕੇ ਘਰ ਪਰਤ ਰਿਹਾ ਸੀ। ਦੇਰ ਰਾਤ ਕਰੀਬ 12.30 ਵਜੇ ਉਹ ਵਰਕਸ਼ਾਪ ਚੌਕ ਪੁੱਜਾ ਤਾਂ ਦੋਪਹੀਆ ਵਾਹਨ 'ਤੇ ਸਵਾਰ ਹੋ ਕੇ ਆਏ 7-8 ਨੌਜਵਾਨਾਂ ਨੇ ਮਨਵੀਰ 'ਤੇ ਹਮਲਾ ਕਰ ਦਿੱਤਾ। ਮਨਵੀਰ ਦੇ ਮੂੰਹ 'ਤੇ ਤੇਜ਼ਧਾਰ ਹਥਿਆਰ ਮਾਰੇ ਗਏ ਅਤੇ ਉਸ ਦਾ ਜਬਾੜਾ ਵੀ ਤੋੜ ਦਿੱਤਾ। ਜਿਉਂ ਹੀ ਲੋਕ ਇਕੱਠੇ ਹੋਣੇ ਸ਼ੁਰੂ ਹੋਏ ਤਾਂ ਹਮਲਾਵਰ ਉਥੋਂ ਫਰਾਰ ਹੋ ਗਏ।
ਨਿੱਜੀ ਹਸਪਤਾਲ 'ਚ ਦਾਖਲ ਮਨਵੀਰ ਦੀ ਹਾਲਤ ਕਾਫੀ ਗੰਭੀਰ ਹੈ। ਇਸ ਸਬੰਧ 'ਚ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਮਨਵੀਰ ਦੀ ਅਦਾਲਤ 'ਚ ਤਰੀਕ ਵੀ ਸੀ। ਹਮਲਾਵਰਾਂ ਬਾਰੇ ਹਾਲੇ ਕੁਝ ਵੀ ਪਤਾ ਨਹੀਂ ਲੱਗ ਸਕਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


author

KamalJeet Singh

Content Editor

Related News