ਸਹਾਇਕ ਲਾਈਨਮੈਨ ਦੀ ਰਿਪੇਅਰ ਦਾ ਕੰਮ ਕਰਦਿਆਂ ਹੋਈ ਮੌਤ

Wednesday, Sep 14, 2022 - 11:39 PM (IST)

ਸਹਾਇਕ ਲਾਈਨਮੈਨ ਦੀ ਰਿਪੇਅਰ ਦਾ ਕੰਮ ਕਰਦਿਆਂ ਹੋਈ ਮੌਤ

ਗੁਰਾਇਆ (ਮੁਨੀਸ਼) : ਪਿੰਡ ਰੁੜਕਾ ਕਲਾਂ ਵਿਖੇ ਉਸ ਸਮੇਂ ਸੋਗ ਦੀ ਲਹਿਰ ਛਾ ਗਈ ਜਦੋਂ ਪਿੰਡ ਦੇ ਨੌਜਵਾਨ ਦੀ ਡਿਊਟੀ ਦੌਰਾਨ ਮੌਤ ਹੋ ਗਈ, ਜੋ ਰੁੜਕਾ ਕਲਾਂ ਦੇ ਪੀਐੱਸਪੀਸੀਐੱਲ ਦਫ਼ਤਰ ਵਿਖੇ ਸਹਾਇਕ ਲਾਈਨਮੈਨ ਦੇ ਤੌਰ ’ਤੇ ਤਾਇਨਾਤ ਸੀ। ਜਾਣਕਾਰੀ ਅਨੁਸਾਰ ਪਿੰਡ ਰੁੜਕਾ ਕਲਾਂ ਦਾ ਰਹਿਣ ਵਾਲਾ 35 ਸਾਲਾ ਨੌਜਵਾਨ ਸੁਰਿੰਦਰਪਾਲ ਪੁੱਤਰ ਚੰਦਰ ਮੋਹਨ ਰਾਜਗੋਮਾਲ ਫੀਡਰ ਦਾ ਕੰਮ ਪਿੰਡ ਢੇਸੀਆਂ ਕਾਹਨਾਂ ਵਿਖੇ ਚੱਲ ਰਿਹਾ ਸੀ, ਜਿੱਥੇ ਸੁਰਿੰਦਰਪਾਲ ਆਪਣੇ ਸਾਥੀ ਮੁਲਾਜ਼ਮਾਂ ਨਾਲ ਮੀਂਹ ’ਚ ਵੀ ਰਿਪੇਅਰ ਦਾ ਕੰਮ ਕਰ ਰਿਹਾ ਸੀ, ਜੋ 2 ਜੈਂਪਰ ਠੀਕ ਕਰ ਚੁੱਕਾ ਸੀ ਤੇ ਤੀਸਰਾ ਜੈਂਪਰ ਠੀਕ ਕਰ ਰਿਹਾ ਸੀ ਕਿ ਅਚਾਨਕ ਪੌੜੀ ਤੋਂ ਹੇਠਾਂ ਡਿੱਗ ਗਿਆ, ਜਿਸ ਨੂੰ ਉਸ ਦੇ ਸਾਥੀ ਮੁਲਾਜ਼ਮ ਸੀ.ਐੱਚ.ਸੀ. ਬੁੰਡਾਲਾ ਵਿਖੇ ਲੈ ਕੇ ਆਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਾਥੀ ਮੁਲਾਜ਼ਮ ਦੀ ਮੌਤ ਦੀ ਸੂਚਨਾ ਮਿਲਣ ਤੋਂ ਬਾਅਦ ਮਹਿਕਮੇ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਵੱਡੀ ਗਿਣਤੀ ’ਚ ਬਿਜਲੀ ਮੁਲਾਜ਼ਮ, ਪਿੰਡ ਵਾਸੀ ਤੇ ਰਿਟਾਇਰ ਮੁਲਾਜ਼ਮ ਸੀ.ਐੱਸ.ਸੀ. ਬੁੰਡਾਲਾ ਪਹੁੰਚੇ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਰਿਵਾਰ ਨੂੰ ਜੋ ਸਰਕਾਰੀ ਮੁਲਾਜ਼ਮ ਦੇ ਬੈਨੀਫਿਟ ਹਨ, ਉਹ ਸਾਰੇ ਦਿੱਤੇ ਜਾਣ, ਪਰਿਵਾਰ ਨੂੰ ਨੌਕਰੀ ਤੇ ਪੈਨਸ਼ਨ ਦਿੱਤੀ ਜਾਵੇ।

ਮੌਕੇ ’ਤੇ ਪਹੁੰਚੇ ਚੌਕੀ ਇੰਚਾਰਜ ਰੁੜਕਾ ਕਲਾਂ ਨੇ ਕਿਹਾ ਕਿ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਫਿਲੌਰ ’ਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮੌਤ ਦਾ ਕਾਰਨ ਕੀ ਹੈ, ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਾਫ਼ ਹੋਵੇਗਾ ਕਿ ਇਹ ਮੌਤ ਬਿਜਲੀ ਦੇ ਕਰੰਟ ਨਾਲ ਹੋਈ ਹੈ ਜਾਂ ਆਸਮਾਨੀ ਬਿਜਲੀ ਨਾਲ ਜਾਂ ਕੋਈ ਹੋਰ ਕਾਰਨ ਹੈ।

ਇਹ ਵੀ ਪੜ੍ਹੋ : BMW ਨੇ CM ਮਾਨ ਦੇ ਦਾਅਵੇ ਦਾ ਕੀਤਾ ਖੰਡਨ, ਕਿਹਾ- ਪੰਜਾਬ 'ਚ ਨਹੀਂ ਲੱਗੇਗਾ ਅਜੇ ਕੋਈ ਵੀ ਨਵਾਂ ਪਲਾਂਟ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News