ਮਾਮਲਾ ਨਕਲੀ ਸ਼ਰਾਬ ''ਤੇ ਹੋਈ ਰੇਡ ਦਾ, ਮੁਲਜ਼ਮ ਰਾਜਨ, ਸ਼ੀਤਲ ਤੇ ਸੰਨੀ ਅੰਗੁਰਾਲ ਪੁਲਸ ਦੀ ਨੱਕ ਹੇਠਾਂ ਬੇਖੌਫ ਘੁੰਮ ਰਹੇ

Friday, Jun 18, 2021 - 10:51 AM (IST)

ਜਲੰਧਰ (ਜ. ਬ.)– ਐਕਸਾਈਜ਼ ਮਹਿਕਮੇ ਵੱਲੋਂ ਧੋਗੜੀ ਰੋਡ ’ਤੇ ਪਿੰਡ ਸਮਸਤੀਪੁਰ ਸਥਿਤ ਇਕ ਨਕਲੀ ਸ਼ਰਾਬ ਬਣਾਉਣ ਦੀ ਫੈਕਟਰੀ ’ਤੇ ਪੁਲਸ ਸਮੇਤ ਛਾਪਾ ਮਾਰਨ ਦੇ ਮਾਮਲੇ ਵਿਚ ਪੁਲਸ ਜਿੱਥੇ ਇਕ ਪਾਸੇ ਦਾਆਵਾ ਕਰ ਰਹੀ ਹੈ ਕਿ ਮੁਲਜ਼ਮਾਂ ਰਾਜਨ, ਸ਼ੀਤਲ ਅਤੇ ਸੰਨੀ ਅੰਗੁਰਾਲ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ, ਦੂਜੇ ਪਾਸੇ ਸ਼ਹਿਰ ਦੇ ਸਿਆਸੀ ਗਲਿਆਰਿਆਂ ਵਿਚ ਇਹ ਵੀ ਚਰਚਾ ਹੈ ਕਿ ਪੁਲਸ ਦੀ ਹਿਰਾਸਤ ਵਿਚੋਂ ਤਿੰਨੋਂ ਭਰਾ ਫ਼ਰਾਰ ਕਿਵੇਂ ਹੋ ਗਏ? ਕਿਉਂਕਿ ਪੁਲਸ ਦੀਆਂ ਲਗਭਗ 30 ਗੱਡੀਆਂ ਵਿਚ ਅਧਿਕਾਰੀਆਂ ਸਮੇਤ ਮੁਲਾਜ਼ਮਾਂ ਨੇ ਅੰਗੁਰਾਲ ਭਰਾਵਾਂ ਦੀ ਫੈਕਟਰੀ ’ਤੇ ਛਾਪਾ ਮਾਰਿਆ। ਪੁਲਸ ਦੀ ਕਾਰਜਪ੍ਰਣਾਲੀ ’ਤੇ ਉਸ ਸਮੇਂ ਸਵਾਲ ਉੱਠਿਆ ਜਦੋਂ ਪੁਲਸ ਵੱਲੋਂ ਛਾਪੇਮਾਰੀ ਦੇ ਦਾਅਵੇ ਦੇ ਬਾਵਜੂਦ ਸ਼ੀਤਲ ਅੰਗੁਰਾਲ ਪੁਲਸ ਦੀ ਨੱਕ ਹੇਠਾਂ ਅੱਜ ਬੇਖੌਫ ਘੁੰਮਦਾ ਨਜ਼ਰ ਆਇਆ।

ਇਹ ਵੀ ਪੜ੍ਹੋ: ਇਸ਼ਕ 'ਚ ਅੰਨ੍ਹਾ ਹੋਇਆ 21 ਸਾਲਾ ਨੌਜਵਾਨ, ਮਾਂ ਤੋਂ ਵੀ ਵੱਧ ਉਮਰ ਦੀ ਔਰਤ ਨਾਲ ਪਿਆਰ ਦੀਆਂ ਪੀਘਾਂ ਪਾ ਕੇ ਕੀਤਾ ਇਹ ਕਾਰਾ

ਛਾਪੇ ਦੌਰਾਨ ਅੰਗੁਰਾਲ ਭਰਾਵਾਂ ਵੱਲੋਂ ਪੁਲਸ ਨਾਲ ਹੱਥੋਪਾਈ ਵੀ ਕੀਤੀ ਗਈ, ਜਿਸ ਤੋਂ ਬਾਅਦ ਰਾਜਨ ਅੰਗੁਰਾਲ ਹਿਰਾਸਤ ਵਿਚ ਲੈ ਲਿਆ ਗਿਆ। ਰਾਜਨ ਨੂੰ ਪੁਲਸ ਨੇ ਜਦੋਂ ਇਕ ਥਾਂ ’ਤੇ ਖੜ੍ਹਾ ਕਰ ਕੇ ਸਾਰੀ ਫੈਕਟਰੀ ਦੀ ਤਲਾਸ਼ੀ ਲਈ ਤਾਂ ਮੌਕੇ ਤੋਂ ਬਾਟਲਿੰਗ ਮਸ਼ੀਨ, ਸ਼ਰਾਬ ਬਣਾਉਣ ਦਾ ਮਸਾਲਾ ਅਤੇ ਹੋਰ ਸਾਮਾਨ ਬਰਾਮਦ ਕਰ ਲਿਆ ਗਿਆ। ਇਸ ਦੌਰਾਨ ਜਦੋਂ ਰਾਜਨ ਦਾ ਭਰਾ ਸ਼ੀਤਲ ਉਥੇ ਆਇਆ ਤਾਂ ਉਸਨੇ ਆਉਂਦੇ ਹੀ ਪੁਲਸ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਪੁਲਸ ਨਾਲ ਹੱਥੋਪਾਈ ਵੀ ਕੀਤੀ ਗਈ। ਪੁਲਸ ਨੂੰ ਚਕਮਾ ਦੇਣ ਲਈ ਜਿੱਥੇ ਇਕ ਪਾਸੇ ਸ਼ੀਤਲ ਪੁਲਸ ਦਾ ਧਿਆਨ ਭਟਕਾ ਰਿਹਾ ਸੀ ਤਾਂ ਦੂਜੇ ਪਾਸੇ ਰਾਜਨ ਅੰਗੁਰਾਲ ਮੌਕੇ ਤੋਂ ਫ਼ਰਾਰ ਹੋ ਗਿਆ। ਇੰਨੇ ਵਿਚ ਸ਼ੀਤਲ ਵੀ ਪੁਲਸ ਨੂੰ ਝਕਾਨੀ ਦੇ ਕੇ ਨਿਕਲ ਗਿਆ। ਹਾਲਾਂਕਿ ਪੁਲਸ ਦੇ ਉੱਚ ਪੱਧਰੀ ਸੂਤਰਾਂ ਦੀ ਮੰਨੀਏ ਤਾਂ ਪੁਲਸ ਵੱਲੋਂ ਰਾਜਨ, ਸ਼ੀਤਲ ਅਤੇ ਸੰਨੀ ਦੇ ਭੱਜਣ ਦੀ ਕਹਾਣੀ ਮਨਘੜਤ ਹੈ ਕਿਉਂਕਿ ਸਿਆਸੀ ਦਬਾਅ ਕਾਰਨ ਅੰਗੁਰਾਲ ਭਰਾਵਾਂ ਨੂੰ ਮਜਬੂਰਨ ਪੁਲਸ ਨੂੰ ਛੱਡਣਾ ਪਿਆ।

ਇਹ ਵੀ ਪੜ੍ਹੋ: ਕਰਤਾਰਪੁਰ ਨੇੜੇ ਵਾਪਰੇ ਹਾਦਸੇ ਨੇ ਖੋਹੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਮਾਂ-ਪੁੱਤ ਦੀ ਮੌਕੇ 'ਤੇ ਮੌਤ ਤੇ ਧੀ ਜ਼ਖ਼ਮੀ

‘ਪੁਲਸ ਨੇ ਰਾਜਨ ਸਮੇਤ 3 ਲੋਕਾਂ ਦੇ ਫੋਨ ਕੀਤੇ ਜ਼ਬਤ’
ਐੱਸ. ਪੀ. ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਰਾਜਨ ਵੱਲੋਂ ਪੁਲਸ ਨਾਲ ਹੱਥੋਪਾਈ ਤੋਂ ਬਾਅਦ ਮੌਕੇ ’ਤੇ ਮੌਜੂਦ ਰਾਜਨ ਸਮੇਤ 3 ਲੋਕਾਂ ਦੇ ਪੁਲਸ ਵੱਲੋਂ ਫੋਨ ਜ਼ਬਤ ਕਰ ਲਏ ਗਏ। ਪੁਲਸ ਨੇ ਕੁੱਲ 4 ਫੋਨ ਜ਼ਬਤ ਕੀਤੇ, ਜਿਨ੍ਹਾਂ ਵਿਚੋਂ ਇਕ ’ਤੇ ਲਾਕ ਨਹੀਂ ਲੱਗਾ ਹੈ। ਬਾਕੀਆਂ ’ਤੇ ਪਾਸਵਰਡ ਲਾਕ ਲਾਇਆ ਗਿਆ ਹੈ। ਪੁਲਸ ਉਕਤ ਫੋਨਾਂ ਦੀ ਵੀ ਜਾਂਚ ਕਰਵਾਏਗੀ।

ਕਪੂਰਥਲਾ ਰੋਡ ’ਤੇ ਚਿੱਟੇ ਰੰਗ ਦੀ ਕਾਰ ਵਿਚ ਘੁੰਮਦਾ ਦਿਸਿਆ ਸ਼ੀਤਲ ਅੰਗੁਰਾਲ
ਦੂਜੇ ਪਾਸੇ ਬਸਤੀਆਂ ਇਲਾਕਿਆਂ ਵਿਚ ਸਾਰਾ ਦਿਨ ਇਸ ਗੱਲ ਦੀ ਚਰਚਾ ਰਹੀ ਕਿ ਰਾਜਨ, ਸ਼ੀਤਲ ਅਤੇ ਸੰਨੀ ਦੀ ਗ੍ਰਿਫ਼ਤਾਰੀ ਕਿਉਂ ਨਹੀਂ ਪਾਈ ਗਈ। ਦੂਜੇ ਪਾਸੇ ਬਸਤੀਆਂ ਇਲਾਕਿਆਂ ਵਿਚ ਸ਼ੀਤਲ ਅੰਗੁਰਾਲ ਚਿੱਟੇ ਰੰਗ ਦੀ ਕਾਰ ਵਿਚ ਘੁੰਮਦਾ ਨਜ਼ਰ ਆਇਆ, ਜਿਹੜਾ ਕਿ ਕਪੂਰਥਲਾ ਰੋਡ ਵੱਲ ਜਾ ਰਿਹਾ ਸੀ।

ਇਹ ਵੀ ਪੜ੍ਹੋ: ਜਲੰਧਰ: ਪਿਤਾ ਨਾਲ ਦੋਸਤੀ ਵਧਾ ਕੇ ਬੇਟੀ ਨੂੰ ਭੇਜਣੇ ਸ਼ੁਰੂ ਕੀਤੇ ਅਸ਼ਲੀਲ ਮੈਸੇਜ ਤੇ ਕਿਹਾ-'ਤੇਰੇ ਨਾਲ ਹੀ ਕਰਾਂਗਾ ਵਿਆਹ'

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor

Related News