ਨਵੇਂ ਨਿਯੁਕਤ ਡਿਵੀਜ਼ਨਲ ਕਮਿਸ਼ਨਰ ਵੀ. ਕੇ. ਮੀਨਾ ਨੇ ਸੰਭਾਲਿਆ ਚਾਰਜ

Wednesday, Oct 27, 2021 - 03:17 PM (IST)

ਨਵੇਂ ਨਿਯੁਕਤ ਡਿਵੀਜ਼ਨਲ ਕਮਿਸ਼ਨਰ ਵੀ. ਕੇ. ਮੀਨਾ ਨੇ ਸੰਭਾਲਿਆ ਚਾਰਜ

ਜਲੰਧਰ (ਸੋਨੂੰ)— ਜਲੰਧਰ ’ਚ ਨਵੇਂ ਨਿਯੁਕਤ ਡਿਵੀਜ਼ਨਲ ਕਮਿਸ਼ਨਰ ਵੀ. ਕੇ. ਮੀਨਾ ਨੂੰ ਗਾਰਡ ਆਫ਼ ਆਨਰ ਦੇ ਕੇ ਉਨ੍ਹਾਂ ਦਾ ਸੁਆਗਤ ਕੀਤਾ ਗਿਆ। ਜਿਸ ਦੇ ਬਾਅਦ ਉਨ੍ਹਾਂ ਨੇ ਆਪਣਾ ਚਾਰਜ ਸੰਭਾਲਿਆ। ਵੀ. ਕੇ. ਮੀਨਾ ਨੇ ਦੱਸਿਆ ਕਿ ਅੱਜ ਮੈਂ ਜਲੰਧਰ ’ਚ ਆਪਣਾ ਚਾਰਜ ਸੰਭਾਲਿਆ ਹੈ, ਜਿਸ ’ਚ ਮੇਰੇ ਨਾਲ ਜਲੰਧਰ ਦੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵੀ ਮੌਜੂਦ ਰਹੇ।

PunjabKesari

ਚਾਰਜ ਸੰਭਾਲਣ ਦੇ ਬਾਅਦ ਮੀਨਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਭ ਤੋਂ ਪਹਿਲਾਂ ਜ਼ਿਲ੍ਹਿਆਂ ਦੇ ਸਾਰੇ ਅਧਿਕਾਰੀਆਂ ਨਾਲ ਰੀਵੀਓ ਮੀਟਿੰਗ ਕੀਤੀ ਜਾਵੇਗੀ। ਜਿਸ ’ਚ ਪੰਜਾਬ ਸਰਕਾਰ ਦੀਆਂ ਸਕੀਮਾਂ ਬਾਰੇ ਵਿਸਥਾਰ ਨਾਲ ਜਾਣਿਆ ਜਾਵੇਗਾ ਤਾਂਕਿ ਜੋ ਵੀ ਸਰਕਾਰ ਦੀਆਂ ਸਕੀਮਾਂ ਹਨ, ਉਨ੍ਹਾਂ ਦਾ ਜਨਤਾ ਨੂੰ ਲਾਭ ਮਿਲ ਸਕੇ। 

ਇਹ ਵੀ ਪੜ੍ਹੋ: ਕੈਪਟਨ ਦਾ ਵਿਰੋਧੀਆਂ ਨੂੰ ਕਰਾਰਾ ਜਵਾਬ, ਅਰੂਸਾ ਆਲਮ ਦੀਆਂ ਤਸਵੀਰਾਂ ਸਾਂਝੀਆਂ ਕਰ ਕਹੀਆਂ ਵੱਡੀਆਂ ਗੱਲਾਂ

PunjabKesari

ਇਸ ਮੌਕੇ ’ਤੇ ਮੌਜੂਦ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਦੱਸਿਆ ਕਿ ਪੰਜਾਬ ’ਚ 23 ਜ਼ਿਲ੍ਹਿਆਂ ’ਚੋਂ ਜਲੰਧਰ ਜ਼ਿਲ੍ਹੇ ’ਚ ਵਿਕਾਸ ਕਾਰਜਾਂ ਨੂੰ ਲੈ ਕੇ ਸਭ ਤੋਂ ਵੱਧ ਪੈਸੇ ਪ੍ਰੋਸੈਸ ਕੀਤੇ ਹਨ, ਜਿਸ ’ਚ ਕਰੀਬ 700 ਕਰੋੜ ਰੁਪਏ ਹਨ, ਜਿਸ ਕਰਕੇ ਪੰਜਾਬ ’ਚ ਪਹਿਲੇ ਸਥਾਨ ’ਤੇ ਹੈ। ਜਲੰਧਰ ਜ਼ਿਲ੍ਹੇ ’ਚ ਹੋਰ ਵੀ ਕਈ ਵੱਡੇ ਪ੍ਰਾਜੈਕਟ ਪਾਸ ਕੀਤੇ ਗਏ ਹਨ ਅਤੇ ਅੱਗੇ ਵੀ ਜਲੰਧਰ ਨੂੰ ਪਹਿਲੇ ਸਥਾਨ ’ਤੇ ਹੀ ਰੱਖਿਆ ਜਾਵੇਗਾ।  

ਇਹ ਵੀ ਪੜ੍ਹੋ: ਜਲੰਧਰ ਦੇ ਸੈਂਟਰਲ ਹਲਕੇ ਤੋਂ ਵਿਧਾਇਕ ਰਜਿੰਦਰ ਬੇਰੀ ਅਦਾਲਤ ਵੱਲੋਂ ਦੋਸ਼ੀ ਕਰਾਰ, ਜਾਣੋ ਕੀ ਹੈ ਪੂਰਾ ਮਾਮਲਾ?

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News