ਅੰਮ੍ਰਿਤਸਰ ਰੇਲ ਹਾਦਸਾ : ਸਿਵਲ ਹਸਪਤਾਲ ਜਲੰਧਰ ਤੋਂ ਅੰਮ੍ਰਿਤਸਰ ਗਈ ਡਾਕਟਰਾਂ ਦੀ ਟੀਮ
Saturday, Oct 20, 2018 - 12:57 AM (IST)

ਜਲੰਧਰ,(ਸ਼ੋਰੀ)— ਟਰੇਨ ਦੀ ਲਪੇਟ 'ਚ ਆਉਣ ਨਾਲ ਜ਼ਖ਼ਮੀ ਹੋਏ ਲੋਕ ਜੋ ਕਿ ਅੰਮ੍ਰਿਤਸਰ ਦੇ ਸਿਵਲ ਅਤੇ ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ ਦਾਖਲ ਹਨ। ਉਨ੍ਹਾਂ ਦੇ ਇਲਾਜ ਲਈ ਸਿਵਲ ਹਸਪਤਾਲ ਜਲੰਧਰ ਤੋਂ ਵੀ ਡਾਕਟਰਾਂ ਦੀ ਸਪੈਸ਼ਲ ਟੀਮ ਅਤੇ ਬਲੱਡ ਬੈਂਕ ਸਣੇ ਕਈ ਮਹੱਤਵਪੂਰਨ ਚੀਜ਼ਾਂ ਸਿਵਲ ਹਸਪਤਾਲ ਤੋਂ ਅੰਮ੍ਰਿਤਸਰ ਦੇਰ ਰਾਤ ਰਵਾਨਾ ਹੋਈਆਂ ਹਨ । ਸਿਵਲ ਹਸਪਤਾਲ ਦੇ ਮੈਡੀਕਲ ਸੁਪਰੀਡੈਂਟ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਹਸਪਤਾਲ 'ਚ ਤਾਇਨਾਤ ਸਰਜੀਕਲ ਡਾਕਟਰ ਪਰਮਿੰਦਰ ਸਿੰਘ, ਡਾ. ਰਾਜੀਵ ਸ਼ਰਮਾ ਦੇ ਨਾਲ ਹੱਡੀਆਂ ਦੇ ਡਾਕਟਰ ਹਰਦੇਵ ਸਿੰਘ, ਡਾ. ਰਮਿੰਦਰ ਸਿੰਘ, ਡਾ. ਤਰਸੇਮ ਲਾਲ, ਮੈਡੀਕਲ ਸਪੈਸ਼ਲਿਸਟ ਤੋਂ ਇਲਾਵਾ ਫਾਰਮਸਿਸਟ ਅਤੇ ਕਈ ਬਲੱਡ ਯੂਨਿਟਾਂ ਉਨ੍ਹਾਂ ਨੇ ਅੰਮ੍ਰਿਤਸਰ ਸਰਕਾਰੀ ਹਸਪਤਾਲ ਭੇਜੇ ਹਨ।
ਦੂਜੇ ਪਾਸੇ ਡਾ. ਜਸਮੀਤ ਬਾਵਾ ਅਤੇ ਐੱਸ. ਐੱਮ.ਓ. ਡਾ. ਕਸ਼ਮੀਰੀ ਲਾਲ ਨੇ ਦੇਰ ਰਾਤ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਦਾ ਦੌਰਾ ਕੀਤਾ ਅਤੇ ਉਥੇ ਜ਼ੇਰੇ ਇਲਾਜ ਮਰੀਜ਼ਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਆ ਰਹੀ ਪ੍ਰੇਸ਼ਾਨੀ ਬਾਰੇ ਪੁੱਛਿਆ। ਇਸਦੇ ਨਾਲ ਉਨ੍ਹਾਂ ਨੇ ਕੁੱਟਮਾਰ 'ਚ ਜ਼ਖ਼ਮੀ ਮਰੀਜ਼ਾਂ ਨਾਲ ਵੀ ਗੱਲਬਾਤ ਕੀਤੀ ਅਤੇ ਪੁੱਛਿਆ ਕਿ ਐੱਮ. ਐੱਲ. ਕਟਵਾਉਣ ਦੌਰਾਨ ਉਨ੍ਹਾਂ ਤੋਂ ਡਿਊਟੀ 'ਤੇ ਤਾਇਨਾਤ ਡਾਕਟਰ ਨੇ ਨਿਰਧਾਰਿਤ ਸਰਕਾਰੀ ਫੀਸ 300 ਤੋਂ ਜ਼ਿਆਦਾ ਪੈਸੇ ਤਾਂ ਨਹੀਂ ਵਸੂਲੇ।