ਕੰਜ਼ਿਊਮਰ ਫਾਰਮ ਦੇ ਪ੍ਰੈਸੀਡੈਂਟ ਰਹੇ ਜੱਜ ਨੇ ਰਿਫੰਡ ਨਾ ਮਿਲਣ ''ਤੇ ਠੋਕਿਆ ਜੁਰਮਾਨਾ

05/21/2019 3:48:21 PM

ਜਲੰਧਰ— ਏਅਰ ਟਿਕਟ ਕੰਪਨੀਆਂ ਅਕਸਰ ਟਿਕਟ ਦੇਣ ਦੇ ਸਮੇਂ ਕੁਝ ਹੋਰ ਹੁੰਦੀਆਂ ਹਨ ਅਤੇ ਰਿਫੰਡ ਦੇ ਸਮੇਂ ਕੁਝ ਵੱਖਰੀਆਂ ਹੁੰਦੀਆਂ ਹਨ। ਅਜਿਹਾ ਹੀ ਇਕ ਮਾਮਲਾ ਜਲੰਧਰ 'ਚ ਦੇਖਣ ਨੂੰ ਮਿਲਿਆ, ਜਦੋਂ ਰਿਟਾਇਰਡ ਜ਼ਿਲਾ ਸੈਸ਼ਨ ਜੱਜ ਨੂੰ ਟਿਕਟ ਰਿਫੰਡ ਦੇ ਪੈਸੇ ਨਾ ਮਿਲੇ ਤਾਂ ਕੰਜ਼ਿਊਮਰ ਫੋਰਮ ਨੇ ਏਅਰ ਟਿਕਟ ਕੰਪਨੀਆਂ ਨੂੰ 12ਫੀਸਦੀ ਬਿਆਜ਼ ਦੇ ਨਾਲ ਰੱਦ ਟਿਕਟ ਦੇ ਪੈਸੇ ਰਿਫੰਡ ਕਰਨ ਦੇ ਨਿਰਦੇਸ਼ ਦਿੱਤੇ ਅਤੇ 35 ਹਜ਼ਾਰ ਰੁਪਏ ਜੁਰਮਾਨਾ ਲਗਾਇਆ। 
ਸ਼ਹੀਦ ਊਧਮ ਸਿੰਘ ਨਗਰ ਵਾਸੀ ਹਰੀ ਪ੍ਰਸਾਦ ਹਾਂਡਾ ਨੇ ਦੱਸਿਆ ਕਿ ਉਨ੍ਹਾਂ ਨੇ ਪਤਨੀ ਪ੍ਰਵੀਨ ਹਾਂਡਾ ਨਾਲ 2016 'ਚ ਕੈਨੇਡਾ ਮਾਂਟ੍ਰੀਅਲ 'ਚ ਨਿਰੰਕਾਰੀ ਬਾਬਾ ਹਰਦੇਵ ਸਿੰਘ ਜੀ ਦੇ ਸਤਿਸੰਗ 'ਚ ਸ਼ਾਮਲ ਹੋਣ ਲਈ ਜਾਣਾ ਸੀ। ਜਿਸ ਦੇ ਲਈ ਵੈਂਕੂਵਰ ਤੋਂ ਮਾਂਟ੍ਰੀਅਲ ਲਈ ਏਅਰ ਟਿਕਟ ਬੁਕ ਕਰਵਾਈ ਸੀ ਪਰ 13 ਮਈ 2016 ਨੂੰ ਕਾਰ ਹਾਦਸੇ 'ਚ ਬਾਬਾ ਜੀ ਦਾ ਦਿਹਾਂਤ ਹੋ ਗਿਆ ਅਤੇ ਕੈਨੇਡਾ ਦੇ ਵੈਂਕੂਵਰ ਸ਼ਹਿਰ ਤੋਂ ਮਾਂਟ੍ਰੀਅਲ ਦਾ ਪ੍ਰੋਗਰਾਮ ਰੱਦ ਕਰਨ ਪਿਆ। 
ਉਨ੍ਹਾਂ ਦੱਸਿਆ ਕਿ ਤੈਅ ਤਰੀਕ ਦੇ ਇਕ ਮਹੀਨੇ ਪਹਿਲਾਂ ਏਅਰ ਟਿਕਟ ਕੰਪਨੀ ਨੂੰ ਵੈਂਕੂਵਰ ਤੋਂ ਮਾਂਟ੍ਰੀਅਲ ਦੀ ਏਅਰ ਟਿਕਟ ਰੱਦ ਕਰਕੇ ਰਿਫੰਡ ਕਰਨ ਲਈ ਕਿਹਾ। ਇਸ 'ਤੇ ਟਿਕਟ ਕੰਪਨੀ ਨੇ ਕੋਈ ਜਵਾਬ ਨਾ ਦਿੱਤਾ ਅਤੇ ਨਾ ਹੀ ਰਿਫੰਡ ਕੀਤਾ। ਰਿਟਾਇਰਡ ਹਾਂਡਾ ਨੇ ਵਕੀਲ ਵੀ. ਕੇ. ਸਿੰਗਲਾ ਦੇ ਮੱਧ ਨਾਲ ਨਿਰਵਾ ਹਾਲੀਡੇਅ ਜਲੰਧਰ ਟ੍ਰੈਵਲ ਬੁਟੀਕ ਆਨਲਾਈਨ ਹਰਿਆਣਾ, ਏਅਰ ਕੈਨੇਡਾ ਨਵੀਂ ਦਿੱਲੀ ਅਤੇ ਚਾਈਨਾ ਸਾਊਦਰਨ ਏਅਰਲਾਈਨ ਨਵੀਂ ਦਿੱਲੀ ਖਿਲਾਫ ਕੰਜ਼ਿਊਮਰ ਫੋਰਮ 'ਚ ਕੇਸ ਦਾਇਰ ਕਰਕੇ ਆਪਣਾ ਹੱਕ ਮੰਗਿਆ। 
ਜਲੰਧਰ ਕੰਜ਼ਿਊਮਰ ਫਾਰਮ ਦੇ ਪ੍ਰੈਸੀਡੈਂਟ ਕਰਨੈਲ ਸਿੰਘ ਅਤੇ ਜੋਤਸਨਾ ਨੇ ਐੱਚ. ਪੀ. ਹਾਂਡਾ ਦੇ ਹੱਕ 'ਚ ਫੈਸਲਾ ਸੁਣਾਇਆ ਅਤੇ ਕਿਹਾ ਕਿ ਸਾਰੀਆਂ ਕੰਪਨੀਆਂ ਇਕ ਦੂਜੇ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ। ਇਸ ਲਈ ਉਪਭੋਗਤਾ ਨੂੰ ਵੈਂਕੂਵਰ ਤੋਂ ਮਾਂਟ੍ਰੀਅਲ ਤੱਕ ਏਅਰ ਟਿਕਟ ਦੇ ਪੈਸੇ 12 ਫੀਸਦੀ ਬਿਆਜ਼ ਦੇ ਨਾਲ ਵਾਪਸ ਕਰਨ ਅਤੇ ਇਸ ਦੇ ਨਾਲ ਹੀ 25 ਹਜ਼ਾਰ ਰੁਪਏ ਹਰਾਸਮੈਂਟ ਅਤੇ 10 ਹਜ਼ਾਰ ਵਕੀਲ ਦੇ ਖਰਚ ਦੇਣ ਦੇ ਵੀ ਆਰਡਰ ਕੀਤੇ। ਜ਼ਿਕਰਯੋਗ ਹੈ ਕਿ ਸ਼ਹਿਰ ਦੇ ਰਹਿਣ ਵਾਲੇ ਹਾਂਡਾ ਸਾਲ 2001 'ਛ ਫਰੀਦਕੋਟ ਸੈਸ਼ਨ ਜੱਜ ਦੇ ਅਹੁਦੇ ਤੋਂ ਰਿਟਾਇਰਡ ਹੋਏ ਹਨ। ਉਨ੍ਹਾਂ ਨੇ ਦੋ ਸਾਲ ਹੁਸ਼ਿਆਰਪੁਰ ਅਤੇ ਤਿੰਨ ਸਾਲ ਤੱਕ ਕਪੂਰਥਲਾ 'ਚ ਕੰਜ਼ਿਊਮਰ ਫੋਰਮ ਪ੍ਰੈਜ਼ੀਡੈਂਟ ਦੇ ਰੂਪ 'ਚ 2006 ਤੱਕ ਆਪਣੀਆਂ ਸੇਵਾਵਾਂ ਦਿੱਤੀਆਂ।


shivani attri

Content Editor

Related News