ਰੇਤ ਦੀ ਮਾਈਨਿੰਗ ਕਰਨ ਦਾ ਅਪਣਾਇਆ ਵੱਖਰਾ ਢੰਗ, ਰੇਤ ਭਰਨ ਮਗਰੋਂ ਇੰਝ ਖੱਡ ਨੂੰ ਕੀਤਾ ਜਾ ਰਿਹੈ ਪੱਧਰਾ
Wednesday, Dec 28, 2022 - 06:13 PM (IST)

ਕਾਠਗੜ੍ਹ (ਰਾਜੇਸ਼)-ਹਲਕੇ ਦੀਆਂ ਕੁਝ ਖੱਡਾਂ ਵਿਚ ਗ਼ੈਰ-ਕਾਨੂੰਨੀ ਰੇਤ ਦੀ ਨਿਕਾਸੀ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ ਜਿਸ ਕਾਰਨ ਹੁਣ ਪਿੰਡ ਬਨਾਂ ਟੌਂਸਾ ਦੀ ਖੱਡ ’ਚੋਂ ਵੀ ਰੇਤ ਚੁੱਕੇ ਜਾਣ ਦੀ ਗੁਪਤ ਜਾਣਕਾਰੀ ਪ੍ਰਾਪਤ ਹੋਈ ਹੈ। ਪਿੰਡ ਬਨਾਂ ਟੌਂਸਾ ’ਚੋਂ ਪ੍ਰਾਪਤ ਹੋਈ ਗੁਪਤ ਜਾਣਕਾਰੀ ਮੁਤਾਬਕ ਪਿੰਡ ਦੀ ਬਰਸਾਤੀ ਖੱਡ ਜੋ ਨਹਿਰ ਤੋਂ ਹੇਠਲੇ ਪਾਸੇ ਮੰਡ ਖੇਤਰ ਨੂੰ ਜਾਂਦੀ ਹੈ ’ਚੋਂ ਰਾਤ ਸਮੇਂ ਭਾਰੀ ਮਾਤਰਾ ਵਿਚ ਟਿੱਪਰਾਂ ਵਿਚ ਰੇਤ ਭਰਿਆ ਜਾਂਦਾ ਹੈ। ਖੱਡ ’ਚੋਂ ਰੇਤ ਭਰਨ ਉਪਰੰਤ ਖੱਡ ਮੁੜ ਮਸ਼ੀਨਰੀ ਨਾਲ ਪੱਧਰੀ ਕਰ ਦਿੱਤਾ ਜਾਂਦਾ ਤਾਂ ਜੋ ਕੋਈ ਨਿਸ਼ਾਨ ਨਾ ਰਹੇ। ਹੈਰਾਨੀ ਦੀ ਗੱਲ ਇਹ ਕਿ ਜਿਉਂ ਹੀ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਮਾਈਨਿੰਗ ਵਿਭਾਗ ਦੇ ਅਧਿਕਾਰੀ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਸੜਕਾਂ ’ਤੇ ਉਤਰੇ ਰਹਿੰਦੇ ਸਨ ਪਰ ਹੁਣ ਪਤਾ ਨਹੀਂ ਇਹ ਅਧਿਕਾਰੀ ਕਿਧਰ ਅਰਾਮ ਫਰਮਾ ਰਹੇ ਹਨ।
ਇਹ ਵੀ ਪੜ੍ਹੋ : ਜਾਂਦਾ-ਜਾਂਦਾ ਸਾਲ ਦੇ ਗਿਆ ਕਦੇ ਨਾ ਭੁੱਲਣ ਵਾਲਾ ਦੁੱਖ਼, ਕੈਨੇਡਾ ਵਿਖੇ ਸੁਲਤਾਨਪੁਰ ਲੋਧੀ ਦੇ 25 ਸਾਲਾ ਨੌਜਵਾਨ ਦੀ ਮੌਤ
ਉਕਤ ਖੱਡ ਵਿਚ ਰੇਤ ਦੀ ਮਾਈਨਿੰਗ ਕਰਨ ਸਮੇਂ ਬੀਤੇ ਦਿਨ ਇਕ ਫੈਕਟਰੀ ਦੁਆਰਾ ਦਬਾਈ ਗਈ ਰਸਾਇਣ ਯੁਕਤ ਵੇਸਟੇਜ ਪਾਣੀ ਦੀ ਪਾਈਪ ਵੀ ਟੁੱਟ ਗਈ ਸੀ ਜਿਸ ਦੀ ਖਬਰ ਲੱਗਣ ਦੀ ਭਿਣਕ ਦਾ ਜਦੋਂ ਪਤਾ ਲੱਗਾ ਤਾਂ ਟੱਟੀ ਪਾਈਪ ਨੂੰ ਪਤਾ ਨਹੀਂ ਜਲਦੀ ਹੀ ਕਿਸ ਨੇ ਠੀਕ ਕਰਵਾ ਦਿੱਤਾ। ਇਸ ਤੋਂ ਇਲਾਵਾ ਬਰਸਾਤੀ ਖੱਡਾਂ ਵਿੱਚੋਂ ਟਰੈਕਟਰ-ਟਰਾਲੀਆਂ ਨਾਲ ਰਾਤ ਸਮੇਂ ਪਹਿਲਾਂ ਰੇਤ ਕੱਢ ਕੇ ਇਕ ਖੁੱਲੀ ਥਾਂ ’ਤੇ ਡੰਪ ਕਰ ਲਿਆ ਜਾਂਦਾ ਹੈ ਜਿਸ ਨੂੰ ਬਾਅਦ ’ਚ ਟਿੱਪਰਾਂ ’ਚ ਲੋਡ ਕਰ ਕੇ ਸ਼ਹਿਰਾਂ ਵੱਲ ਰਵਾਨਾ ਕੀਤਾ ਜਾਂਦਾ ਹੈ।
ਕੀ ਕਹਿੰਦੇ ਹਨ ਮਾਈਨਿੰਗ ਅਫ਼ਸਰ
ਹਲਕਾ ਕਾਠਗੜ੍ਹ ਅਧੀਨ ਪੈਂਦੀਆਂ ਬਰਸਾਤੀ ਖੱਡਾਂ ’ਚੋਂ ਹੋ ਰਹੀ ਰੇਤ ਦੀ ਮਾਈਨਿੰਗ ਬਾਰੇ ਜਦੋਂ ਵਿਭਾਗ ਦੇ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ ਵਲੋਂ ਪੂਰੀ ਸਖ਼ਤੀ ਹੈ ਅਤੇ ਚੈਕਿੰਗ ਕੀਤੀ ਜਾ ਰਹੀ ਹੈ ਪਰ ਜੇਕਰ ਕੋਈ ਮਾਈਨਿੰਗ ਕਰਦਾ ਫੜਿਆ ਗਿਆ ਤਾਂ ਉਸ ਖ਼ਿਲਾਫ਼ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਅਲਵਿਦਾ 2022: ਦੇਸ਼-ਵਿਦੇਸ਼ ’ਚ ਮਸ਼ਹੂਰ ਹੋਇਆ ਜਲੰਧਰ ਦਾ 'ਲਤੀਫ਼ਪੁਰਾ', ਕਈਆਂ ਨੇ ਵੰਡਾਇਆ ਬੇਘਰ ਲੋਕਾਂ ਨਾਲ ਦੁੱਖ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ