ਐੱਸ. ਕੇ. ਮੈਟਲ ’ਚ ਚੋਰੀ ਕਰਨ ਵਾਲਾ ਮੁਲਜ਼ਮ ਯੂ. ਪੀ. ਤੋਂ ਗ੍ਰਿਫ਼ਤਾਰ, 2.19 ਲੱਖ ਦੀ ਨਕਦੀ ਬਰਾਮਦ

08/06/2023 5:59:59 PM

ਜਲੰਧਰ (ਸੁਧੀਰ)–ਸਥਾਨਕ ਇੰਡਸਟਰੀਅਲ ਏਰੀਆ ਵਿਚ ਸਥਿਤ ਐੱਸ. ਕੇ. ਮੈਟਲ ਵਰਕਸ ਫੈਕਟਰੀ ਵਿਚ ਚੋਰੀ ਕਰਨ ਦੇ ਮੁਲਜ਼ਮ ਨੂੰ ਕਮਿਸ਼ਨਰੇਟ ਪੁਲਸ ਯੂ. ਪੀ. ਤੋਂ ਗ੍ਰਿਫ਼ਤਾਰ ਕਰਕੇ ਜਲੰਧਰ ਲੈ ਆਈ ਹੈ। ਡੀ. ਸੀ. ਪੀ. ਸਿਟੀ ਜਗਮੋਹਨ ਸਿੰਘ ਨੇ ਦੱਸਿਆ ਕਿ ਐੱਸ. ਕੇ. ਮੈਟਲ ਵਰਕਸ ਦੇ ਮਾਲਕ ਵਰੁਣ ਜੈਨ ਪੁੱਤਰ ਸਤੀਸ਼ ਜੈਨ ਨਿਵਾਸੀ ਰਮੇਸ਼ ਕਾਲੋਨੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਬੀਤੀ 31 ਜੁਲਾਈ ਨੂੰ ਰੋਜ਼ਾਨਾ ਵਾਂਗ ਰਾਤ ਸਮੇਂ ਆਪਣੀ ਫੈਕਟਰੀ ਬੰਦ ਕਰਕੇ ਘਰ ਗਿਆ ਸੀ ਕਿ ਕੁਝ ਦੇਰ ਬਾਅਦ ਉਨ੍ਹਾਂ ਦੀ ਫੈਕਟਰੀ ਦਾ ਕਰਮਚਾਰੀ ਜੀਵਨ ਲਾਲ ਉਰਫ਼ ਲੰਬੂ ਆਪਣੇ ਮੂੰਹ ’ਤੇ ਰੁਮਾਲ ਬੰਨ੍ਹ ਕੇ ਫੈਕਟਰੀ ਵਿਚ ਦਾਖ਼ਲ ਹੋਇਆ, ਜਿਸ ਤੋਂ ਬਾਅਦ ਉਸ ਨੇ ਆਪਣੇ ਦਫ਼ਤਰ ਦਾ ਸ਼ੀਸ਼ਾ ਤੋੜਿਆ ਅਤੇ ਅੰਦਰ ਦਾਖ਼ਲ ਹੋ ਕੇ ਟੇਬਲ ਦੀ ਦਰਾਜ ਵਿਚੋਂ ਲਗਭਗ 2 ਲੱਖ 20 ਹਜ਼ਾਰ ਰੁਪਏ ਚੋਰੀ ਕਰਕੇ ਫ਼ਰਾਰ ਹੋ ਗਿਆ।

ਉਨ੍ਹਾਂ ਦੱਸਿਆ ਕਿ ਘਟਨਾ ਫੈਕਟਰੀ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਸੂਚਨਾ ਮਿਲਣ ’ਤੇ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ। ਫੋਕਲ ਪੁਆਇੰਟ ਚੌਕੀ ਦੇ ਇੰਚਾਰਜ ਨਰਿੰਦਰ ਮੋਹਨ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਲਜ਼ਮ ਦਾ ਲਗਭਗ ਇਕ ਮਹੀਨਾ ਪਹਿਲਾਂ ਹੀ ਵਿਆਹ ਹੋਇਆ ਹੈ ਅਤੇ ਉਹ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਆਪਣੇ ਪਿੰਡ ਭੱਜ ਗਿਆ। ਇਸ ਤੋਂ ਬਾਅਦ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਜੀਵਨ ਲਾਲ ਉਰਫ਼ ਲੰਬੂ ਨਿਵਾਸੀ ਪਿੰਡ ਕੁੰਦਨਪੁਰ ਥਾਣਾ ਬਿਗਾ, ਜ਼ਿਲਾ ਸਰਾਬਤੀ (ਯੂ. ਪੀ.) ਨੂੰ ਗ੍ਰਿਫ਼ਤਾਰ ਕਰਕੇ ਉਸ ਤੋਂ 2 ਲੱਖ 19 ਹਜ਼ਾਰ ਰੁਪਏ ਬਰਾਮਦ ਕਰ ਲਏ।

ਇਹ ਵੀ ਪੜ੍ਹੋ- ਅਮਰੀਕਾ ਦੀ ਧਰਤੀ 'ਤੇ ਬਲਾਚੌਰ ਦੇ ਨੌਜਵਾਨ ਦੀ ਮੌਤ, 25 ਜੂਨ ਨੂੰ ਛੁੱਟੀ ਕੱਟ ਕੇ ਗਿਆ ਸੀ ਵਿਦੇਸ਼

ਡੀ. ਸੀ. ਪੀ. ਨੇ ਦੱਸਿਆ ਕਿ ਪੁਲਸ ਦੀ ਜਾਂਚ ਵਿਚ ਪਤਾ ਲੱਗਾ ਕਿ ਮੁਲਜ਼ਮ ਨੇ ਚੋਰੀ ਦੇ ਰੁਪਿਆ ਵਿਚੋਂ ਸਿਰਫ 1000 ਰੁਪਏ ਹੀ ਖ਼ਰਚ ਕੀਤੇ ਸਨ, ਜਦਕਿ ਉਸ ਨੇ ਸਵੇਰੇ ਬਾਕੀ ਪੈਸਿਆਂ ਨਾਲ ਨਵਾਂ ਮੋਟਰਸਾਈਕਲ ਖਰੀਦਣਾ ਸੀ। ਉਨ੍ਹਾਂ ਦੱਸਿਆ ਕਿ ਜਾਂਚ ਵਿਚ ਪਤਾ ਲੱਗਾ ਹੈ ਕਿ ਕਾਬੂ ਮੁਲਜ਼ਮ ਕਦੇ-ਕਦਾਈਂ ਫੈਕਟਰੀ ਵਿਚ ਲੇਬਰ ਦਾ ਕੰਮ ਕਰਨ ਲਈ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਫਿਲਹਾਲ ਕਾਬੂ ਮੁਲਜ਼ਮ ਤੋਂ ਪੁੱਛਗਿੱਛ ਜਾਰੀ ਹੈ।

ਇਹ ਵੀ ਪੜ੍ਹੋ- ਫਗਵਾੜਾ 'ਚ ਸ਼ਰਮਨਾਕ ਘਟਨਾ, ਪਹਿਲਾਂ ਰੋਲੀ 18 ਸਾਲਾ ਕੁੜੀ ਦੀ ਪੱਤ, ਫਿਰ ਕਰ 'ਤਾ ਇਕ ਹੋਰ ਘਿਨੌਣਾ ਕਾਰਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News