48 ਬੋਤਲਾਂ ਨਾਜਾਇਜ਼ ਸ਼ਰਾਬ ਸਣੇ 1 ਕਾਬੂ

Wednesday, Sep 18, 2019 - 08:44 PM (IST)

48 ਬੋਤਲਾਂ ਨਾਜਾਇਜ਼ ਸ਼ਰਾਬ ਸਣੇ 1 ਕਾਬੂ

ਕਾਠਗਡ਼੍ਹ, (ਰਾਜੇਸ਼)- ਥਾਣਾ ਕਾਠਗਡ਼੍ਹ ਪੁਲਸ ਨੇ ਨਾਕੇ ਦੌਰਾਨ 48 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਵੇਂ ਆਏ ਐੱਸ.ਐੱਚ.ਓ. ਪਰਮਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਏ.ਐੱਸ.ਆਈ. ਹੁਸਨ ਲਾਲ ਮਾਜਰਾ ਜੱਟਾਂ ਦੇ ਬੱਸ ਅੱਡੇ ਵਿਖੇ ਸਾਥੀ ਮੁਲਾਜ਼ਮਾਂ ਨਾਲ ਸ਼ੱਕੀ ਪੁਰਸ਼ਾਂ ਅਤੇ ਵਾਹਨਾਂ ਦੀ ਚੈਕਿੰਗ ਲਈ ਮੌਜੂਦ ਸਨ । ਇਸੇ ਦੌਰਾਨ ਖਾਸ ਮੁਖਬਰ ਨੇ ਉਨ੍ਹਾਂ ਨੂੰ ਇਤਲਾਹ ਦਿੱਤੀ ਕਿ ਸੁਖਦੇਵ ਪੁੱਤਰ ਧੰਨਪਤ ਵਾਸੀ ਬਣਾਂ (ਥਾਣਾ ਕਾਠਗਡ਼੍ਹ) ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ ਜੋ ਹੁਣ ਵੀ ਆਪਣੀ ਇਨੋਵਾ ਗੱਡੀ ਵਿਚ ਸ਼ਰਾਬ ਲੈ ਕੇ ਰੈਲ ਮਾਜਰਾ ਸਾਈਡ ਆ ਰਿਹਾ ਹੈ ਜਿਸ ਤੋਂ ਬਾਅਦ ਮੁਲਾਜ਼ਮਾਂ ਨੇ ਬਣਾਂ ਮੋਡ਼ ’ਤੇ ਪਹੁੰਚ ਕੇ ਇਤਲਾਹ ਮੁਤਾਬਿਕ ਉਕਤ ਇਨੋਵਾ ਗੱਡੀ ਨੂੰ ਰੋਕ ਕੇ ਚੈਕਿੰਗ ਕੀਤੀ ਤਾਂ ਉਸ ਵਿਚੋਂ 48 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਪੁਲਸ ਨੇ ਉਕਤ ’ਤੇ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਕੇ ਸ਼ਰਾਬ ਅਤੇ ਗੱਡੀ ਨੂੰ ਕਬਜ਼ੇ ’ਚ ਲੈ ਲਿਆ ਹੈ।


author

Bharat Thapa

Content Editor

Related News