ਹੁਸ਼ਿਆਰਪੁਰ ਵਿਖੇ ਨਸ਼ੀਲੇ ਪਦਾਰਥਾਂ ਸਮੇਤ 4 ਮੁਲਜ਼ਮ ਗ੍ਰਿਫ਼ਤਾਰ
Saturday, Aug 26, 2023 - 11:26 AM (IST)

ਹੁਸ਼ਿਆਰਪੁਰ (ਰਾਕੇਸ਼)-ਥਾਣਾ ਬੁੱਲੋਵਾਲ ਦੀ ਪੁਲਸ ਨੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਇਕ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸ. ਆਈ. ਕਮਲਜੀਤ ਸਿੰਘ ਪੁਲਸ ਪਾਰਟੀ ਨਾਲ ਗਸ਼ਤ ਦੌਰਾਨ ਪਿੰਡ ਕਾਣੇ ’ਚ ਮੌਜੂਦ ਸੀ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਅਰਸ਼ਦੀਪ ਸਿੰਘ ਉਰਫ਼ ਆਸ਼ੂ ਪੁੱਤਰ ਜਸਵੀਰ ਸਿੰਘ ਵਾਸੀ ਕੱਤੋਵਾਲ ਥਾਣਾ ਬੁੱਲੋਵਾਲ, ਜੋ ਨਸ਼ਾ ਵੇਚਣ ਦਾ ਧੰਦਾ ਕਰਦਾ ਹੈ। ਅੱਜ ਵੀ ਪਿੰਡ ਕਾਲੂਬਾਹਰ ਤੋਂ ਸੁਸਾਂ ਰੋਡ ’ਤੇ ਗਾਹਕਾਂ ਦਾ ਇੰਤਜ਼ਾਰ ਕਰ ਰਿਹਾ ਹੈ। ਜੇਕਰ ਅਜੇ ਰੇਡ ਕੀਤੀ ਜਾਵੇ ਤਾਂ ਕਾਬੂ ਆ ਸਕਦਾ ਹੈ, ਜਿਸ ’ਤੇ ਐੱਸ. ਆਈ. ਕਮਲਜੀਤ ਸਿੰਘ ਪੁਲਸ ਪਾਰਟੀ ਸਣੇ ਦੱਸੇ ਹੋਏ ਸਥਾਨ ’ਤੇ ਪਹੁੰਚੇ, ਜਿੱਥੇ ਇਕ ਨੌਜਵਾਨ ਖੜ੍ਹਾ ਵਿਖਾਈ ਦਿੱਤਾ।
ਪੁਲਸ ਪਾਰਟੀ ਨੂੰ ਵੇਖ ਕੇ ਆਪਣੀ ਪਾਈ ਹੋਈ ਕੈਪਰੀ ਦੀ ਜੇਬ ’ਚ ਵਜਨਦਾਰ ਮੋਮੀ ਲਿਫ਼ਾਫ਼ਾ ਖੇਤਾਂ ਵੱਲ ਸੁੱਟ ਕੇ ਭੱਜਣ ਲੱਗਾ। ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ-ਪਤਾ ਪੁੱਛਣ ’ਤੇ ਆਪਣਾ ਨਾਮ ਅਰਸ਼ਦੀਪ ਸਿੰਘ ਉਰਫ਼ ਆਸ਼ੂ ਪੁੱਤਰ ਜਸਵੀਰ ਸਿੰਘ ਵਾਸੀ ਕੱਤੋਵਾਲ ਥਾਣਾ ਬੁੱਲੋਵਾਲ ਦੱਸਿਆ। ਲਿਫ਼ਾਫ਼ੇ ਨੂੰ ਚੈੱਕ ਕਰਨ ’ਤੇ 253 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਥਾਣਾ ਬੁੱਲੋਵਾਲ ਦੀ ਪੁਲਸ ਨੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਇਕ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸ. ਆਈ. ਮਨਿੰਦਰ ਸਿੰਘ ਪੁਲਸ ਪਾਰਟੀ ਸਣੇ ਗਸ਼ਤ ਦੌਰਾਨ ਚੱਕੋਵਾਲ ਬ੍ਰਾਹਮਣਾ ਤੋਂ ਨਸਰਾਲਾ ਸਾਈਡ ਨੂੰ ਜਾ ਰਹੇ ਸੀ। ਜਦੋਂ ਪੁਲਸ ਪਾਰਟੀ ਤਾਰਾਗੜ੍ਹ ਮੀਡੀਆ ਸਕੂਲ ਦੇ ਨੇੜੇ ਪਹੁੰਚੀ ਤਾਂ ਇਕ ਨੌਜਵਾਨ ਆਉਂਦਾ ਵਿਖਾਈ ਦਿੱਤਾ। ਪੁਲਸ ਪਾਰਟੀ ਨੂੰ ਵੇਖ ਕੇ ਜੇਬ ’ਚੋਂ ਵਜਨਦਾਰ ਮੋਮੀ ਲਿਫ਼ਾਫ਼ਾ ਕੱਢ ਕੇ ਖੇਤਾਂ ’ਚ ਸੁੱਟ ਕੇ ਭੱਜਣ ਲੱਗਾ। ਕਾਬੂ ਕਰਕੇ ਨਾਮ ਪਤਾ ਪੁੱਛਣ ’ਤੇ ਆਪਣਾ ਨਾਮ ਬਲਦੇਵ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਕੱਤੋਵਾਲ ਥਾਣਾ ਬੁੱਲੋਵਾਲ ਦੱਸਿਆ। ਸੁੱਟੇ ਗਏ ਲਿਫ਼ਾਫ਼ੇ ਦੀ ਤਲਾਸ਼ੀ ਲੈਣ ’ਤੇ 254 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ- ਮਾਂ-ਪੁੱਤ ਦਾ ਕਾਰਾ ਕਰੇਗਾ ਹੈਰਾਨ, ਇੰਝ ਚਲਾਉਂਦੇ ਰਹੇ ਜਲੰਧਰ ਵਿਚ ਕਾਲਾ ਕਾਰੋਬਾਰ
ਇਸ ਤਰ੍ਹਾਂ ਇਕ ਹੋਰ ਮਾਮਲੇ ’ਚ ਥਾਣਾ ਬੁੱਲੋਵਾਲ ਪੁਲਸ ਨੇ ਐੱਨ. ਡੀ. ਪੀ. ਐੱਸ. ਐਕਟ ਤਹਿਤ 2 ਨੂੰ ਗ੍ਰਿਫ਼ਤਾਰ ਕੀਤਾ ਹੈ। ਏ. ਐੱਸ. ਆਈ. ਸਤਨਾਮ ਸਿੰਘ ਪੁਲਸ ਪਾਰਟੀ ਸਣੇ ਗਸ਼ਤ ਅਤੇ ਚੈਕਿੰਗ ਦੌਰਾਨ ਥਾਣਾ ਬੁੱਲੋਵਾਲ ਤੋਂ ਬੂਬਾਂ ਸਾਈਡ ਨੂੰ ਜਾ ਰਹੇ ਸੀ। ਜਦੋਂ ਪੁਲਸ ਪਾਰਟੀ ਕਾਲੂਵਾਲ ਮੋੜ ਦੇ ਨੇੜੇ ਪਹੁੰਚੀ ਤਾਂ ਇਕ ਸਮਾਜ ਸੇਵਕ ਨੇ ਸੂਚਨਾ ਦਿੱਤੀ ਕਿ ਜਸਮੇਰ ਸਿੰਘ ਉਰਫ ਰਾਕੀ ਤੇ ਜੋਰਾਵਰ ਸਿੰਘ ਉਰਫ ਜੋਰਾ ਪੁੱਤਰ ਗੁਰਮੇਸ਼ ਸਿੰਘ ਨਿਵਾਸੀ ਕੱਤੋਵਾਲ ਥਾਣਾ ਬੁੱਲੋਵਾਲ ਜੋ ਨਸ਼ੀਲਾ ਪਦਾਰਥ ਵੇਚਣ ਦਾ ਧੰਦਾ ਕਰਦੇ ਹਨ। ਅੱਜ ਵੀ ਬੂਬਾਂ ਬੱਸ ਸਟੈਂਡ ਦੇ ਨੇੜੇ ਖੜ੍ਹੇ ਹੋ ਗਾਹਕਾਂ ਦਾ ਇੰਤਜ਼ਾਰ ਕਰ ਰਹੇ ਹਨ। ਜੇਕਰ ਅਜੇ ਰੇਡ ਕੀਤੀ ਜਾਵੇ ਤਾਂ ਕਾਬੂ ਆ ਸਕਦੇ ਹਨ। ਸੂਚਨਾ ਪੱਕੀ ਹੋਣ ’ਤੇ ਏ. ਐੱਸ. ਆਈ. ਸਤਨਾਮ ਸਿੰਘ ਪੁਲਸ ਪਾਰਟੀ ਸਣੇ ਦੱਸੇ ਹੋਏ ਸਥਾਨ ’ਤੇ ਪਹੁੰਚੇ ਅਤੇ 2 ਵਿਅਕਤੀ ਖੜ੍ਹੇ ਦਿਖਾਈ ਦਿੱਤੇ। ਪੁਲਸ ਨੂੰ ਵੇਖ ਕੇ ਤੇਜ਼ ਕਦਮੀ ਕੱਚੇ ਰਸਤੇ ਵੱਲ ਚੱਲਣ ਲੱਗੇ। ਸਾਰੇ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰ ਕੇ ਨਾਮ-ਪਤਾ ਪੁੱਛਣ ’ਤੇ ਆਪਣਾ ਨਾਮ ਜਸਮੇਰ ਸਿੰਘ ਉਰਫ਼ ਰਾਕੀ ਅਤੇ ਜੋਰਾਵਰ ਸਿੰਘ ਉਰਫ਼ ਜੋਰਾ ਪੁੱਤਰ ਗੁਰਮੇਸ਼ ਸਿੰਘ ਨਿਵਾਸੀ ਕੱਤੋਵਾਲ ਥਾਣਾ ਬੁੱਲ੍ਹੋਵਾਲ ਦੱਸਿਆ। ਤਲਾਸ਼ੀ ਕਰਨ ’ਤੇ ਜਸਮੇਰ ਸਿੰਘ ਉਰਫ ਰਾਕੀ ਕੋਲੋਂ 255 ਗ੍ਰਾਮ ਅਤੇ ਜੋਰਾਵਰ ਸਿੰਘ ਉਰਫ਼ ਜੋਰਾ ਕੋਲੋਂ 260 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ- ਜਲੰਧਰ: ਸੁਸਾਈਡ ਨੋਟ ਲਿਖ ਲਾਪਤਾ ਹੋਇਆ ਵਿਅਕਤੀ, ਜਦ ਪਰਿਵਾਰ ਨੇ ਵੇਖਿਆ ਤਾਂ ਪੜ੍ਹ ਕੇ ਉੱਡੇ ਹੋਸ਼
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ