ਈ- ਰਿਕਸ਼ਾ ਚਾਲਕ ''ਤੇ ਹਮਲਾ ਕਰਕੇ ਨਕਦੀ ਤੇ ਮੋਬਾਇਲ ਖੋਹਣ ਵਾਲੇ 3 ਨੌਜਵਾਨ ਗ੍ਰਿਫ਼ਤਾਰ

Saturday, Sep 14, 2024 - 03:21 PM (IST)

ਬੇਗੋਵਾਲ (ਰਜਿੰਦਰ)- ਈ-ਰਿਕਸ਼ਾ ਚਾਲਕ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਮੋਬਾਇਲ ਅਤੇ ਨਕਦੀ ਖੋਹਣ ਦੇ ਮਾਮਲੇ ਨੂੰ ਬੇਗੋਵਾਲ ਪੁਲਸ ਨੇ ਟ੍ਰੇਸ ਕਰਦੇ ਹੋਏ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਨੌਜਵਾਨਾਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਕਾਬੂ ਕੀਤੇ ਗਏ ਨੌਜਵਾਨਾਂ ਕੋਲੋਂ ਪੁਲਸ ਨੇ ਖੋਹਿਆ ਹੋਇਆ ਮੋਬਾਇਲ ਅਤੇ ਵਾਰਦਾਤ ਸਮੇਂ ਵਰਤਿਆ ਇਕ ਦਾਤਰ ਵੀ ਬਰਾਮਦ ਕੀਤਾ ਹੈ।

ਡੀ. ਐੱਸ. ਪੀ. ਭੁਲੱਥ ਕਰਨੈਲ ਸਿੰਘ ਨੇ ਥਾਣਾ ਬੇਗੋਵਾਲ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੂਰਿਆ ਮਹਿਤਾ ਪੁੱਤਰ ਸੁੱਖਾ ਮਹਿਤਾ ਵਾਸੀ ਬੇਗੋਵਾਲ ਜੋ ਬੇਗੋਵਾਲ ਸ਼ਹਿਰ ਵਿਚ ਈ-ਰਿਕਸ਼ਾ ਚਲਾਉਣ ਦਾ ਕੰਮ ਕਰਦਾ ਹੈ। ਪਿਛਲੇ ਦਿਨੀਂ ਸ਼ਾਮ ਸਮੇਂ ਉਹ ਬੇਗੋਵਾਲ ਤੋਂ ਨੌਰੰਗਪੁਰ ਪਿੰਡ ਸਵਾਰੀਆ ਛੱਡਣ ਲਈ ਗਿਆ। ਜਦੋਂ ਉਹ ਸਵਾਰੀਆ ਛੱਡ ਕੇ ਵਾਪਸ ਆ ਰਿਹਾ ਸੀ ਤਾਂ ਸ਼ਾਮ ਦੇ ਕਰੀਬ 6 ਵਜੇ ਉਹ ਪਿੰਡ ਅਕਬਰਪੁਰ ਅਤੇ ਨੌਰੰਗਪੁਰ ਦੇ ਵਿਚਾਲੇ ਸਨ। ਇਸ ਦੌਰਾਨ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਅਤੇ  ਦਾਤਰ ਨਾਲ ਈ-ਰਿਕਸ਼ਾ ਚਾਲਕ ਦੇ ਵਾਰ ਕੀਤੇ ਅਤੇ ਉਸ ਦੀ ਜੇਬ ਵਿਚੋਂ ਨਕਦੀ ਕੱਢ ਕੇ ਅਤੇ ਮੋਬਾਇਲ ਖੋਹ ਕੇ ਫਰਾਰ ਹੋ ਗਏ ਸਨ।

ਇਹ ਵੀ ਪੜ੍ਹੋ- ਜਲੰਧਰ-ਪਠਾਨਕੋਟ ਹਾਈਵੇਅ 'ਤੇ ਵੱਡੀ ਵਾਰਦਾਤ, ਲੁੱਟ ਦੀ ਅਜਬ ਕਹਾਣੀ ਜਾਣ ਹੋਵੋਗੇ ਹੈਰਾਨ

ਇਸ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਬੇਗੋਵਾਲ ਦੇ ਐੱਸ. ਐੱਚ. ਓ. ਰਣਜੀਤ ਸਿੰਘ ਵੱਲੋਂ ਜਾਂਚ ਪੜਤਾਲ ਦੌਰਾਨ ਇਸ ਮਾਮਲੇ ਨੂੰ ਟ੍ਰੇਸ ਕਰਦੇ ਹੋਏ ਉਕਤ ਮਾਮਲੇ ਵਿਚ ਸ਼ਾਮਲ ਤਿੰਨ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ, ਜਿਨ੍ਹਾਂ ਦੀ ਪਛਾਣ ਅਮਨਦੀਪ ਸਿੰਘ ਪੁੱਤਰ ਪਰਮਜੀਤ ਸਿੰਘ, ਨਵਨੀਤ ਸ਼ਰਮਾ ਪੁੱਤਰ ਨਵੀਨ ਰਤਨ ਅਤੇ ਲਵਪ੍ਰੀਤ ਸਿੰਘ ਪੁੱਤਰ ਮਹਿੰਗਾ ਸਿੰਘ ਵਾਸੀ ਲੱਖਣ-ਕੇ-ਪੱਡਾ ਹੈ। ਡੀ. ਐੱਸ. ਪੀ. ਭੁਲੱਥ ਕਰਨੈਲ ਸਿੰਘ ਨੇ ਦਸਿਆ ਕਿ ਫੜੇ ਗਏ ਨੌਜਵਾਨਾਂ ਕੋਲੋਂ ਖੋਹ ਸਮੇਂ ਵਰਤਿਆ ਗਿਆ ਦਾਤਰ ਜਿੱਥੇ ਬਰਾਮਦ ਕੀਤਾ ਗਿਆ ਹੈ, ਉਥੇ ਇਸ ਵਾਰਦਾਤ ਦੌਰਾਨ ਖੋਹਿਆ ਮੋਬਾਇਲ ਫੋਨ ਵੀ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਦਸਿਆ ਕਿ ਇਨ੍ਹਾਂ ਤਿੰਨਾਂ ਨੌਜਵਾਨਾਂ ਖਿਲਾਫ ਥਾਣਾ ਬੇਗੋਵਾਲ ਵਿਖੇ ਕੇਸ ਦਰਜ ਹੈ। ਹੁਣ ਇਨ੍ਹਾਂ ਨੌਜਵਾਨਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਉਪਰੰਤ ਇਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ। 

ਇਹ ਵੀ ਪੜ੍ਹੋ- ਜਲੰਧਰ ਦੀ ਖਿਡਾਰਣ ਪਲਕ ਕੋਹਲੀ ਦੇ ਮੁਰੀਦ ਹੋਏ PM ਨਰਿੰਦਰ ਮੋਦੀ, ਸੰਘਰਸ਼ ਦੀ ਕਹਾਣੀ ਜਾਣ ਕਰੋਗੇ ਸਲਾਮ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


shivani attri

Content Editor

Related News