230 ਨਸ਼ੇ ਵਾਲੇ ਟੀਕੇ ਅਤੇ ਸ਼ੀਸੀਆਂ ਸਮੇਤ ਤਿੰਨ ਕਾਬੂ

Tuesday, Aug 20, 2019 - 01:19 AM (IST)

230 ਨਸ਼ੇ ਵਾਲੇ ਟੀਕੇ ਅਤੇ ਸ਼ੀਸੀਆਂ ਸਮੇਤ ਤਿੰਨ ਕਾਬੂ

ਕੋਟਫ਼ਤੂਹੀ, (ਬਹਾਦਰ ਖਾਨ)- ਜ਼ਿਲਾ ਪੁਲਸ ਮੁਖੀ ਗੌਰਵ ਗਰਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਤੇ ਐਡੀਸ਼ਨਲ ਐੱਸ.ਐੱਚ.ਓ. ਦੇਸ ਰਾਜ ਦੀ ਦੇਖ-ਰੇਖ ਅਧੀਨ ਸਮਾਜ ਵਿਰੋਧੀ ਅਨਸਰਾਂ ਦੀ ਫਡ਼ੋ ਫਡ਼ੀ ਜਾਰੀ ਹੈ। ਇਸ ਸਬੰਧੀ ਅੱਜ ਸਥਾਨਕ ਪੁਲਸ ਚੌਕੀ ਵਾਲਿਆਂ ਵੱਲੋਂ ਚੈਕਿੰਗ ਦੌਰਾਨ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੂੰ 230 ਨਸ਼ੇ ਵਾਲੇ ਟੀਕੇ ਤੇ ਸ਼ੀਸ਼ੀਆਂ ਸਮੇਤ ਕਾਬੂ ਕੀਤੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐੱਸ. ਆਈ. ਵਿਜਅੰਤ ਕੁਮਾਰ ਵੱਲੋਂ ਪੁਲਸ ਪਾਰਟੀ ਨਾਲ ਚੈਕਿੰਗ ਦੌਰਾਨ ਬਿਸਤ ਦੁਆਬ ਨਹਿਰ ਦੇ ਪੁਲ ਪਿੰਡ ਬਿੰਜੋਂ ਨਜ਼ਦੀਕ ਪੰਡੋਰੀ ਲੱਧਾ ਸਿੰਘ ਦੇ ਕਰੀਬ ਇਕ ਡਿਸਕਵਰ ਮੋਟਰਸਾਈਕਲ ਪੀ. ਬੀ. 07 ਏ. ਯੂ. 0768 ਉੱਪਰ ਤਿੰਨ ਨੌਜਵਾਨ ਆਉਂਦੇ ਦਿਖਾਈ ਦਿੱਤੇ। ਜਿਨ੍ਹਾਂ ਨੂੰ ਸ਼ੱਕ ਦੀ ਬਿਨ੍ਹਾ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਪਾਸੋਂ 110 ਨਸ਼ੇ ਵਾਲੇ ਟੀਕੇ ਬੂਪਾਈਨ ਤੇ 120 ਸ਼ੀਸ਼ੀਆਂ ਏਵਲ ਦੀਆ ਬਰਾਮਦ ਹੋਈਆਂ। ਮੌਕੇ ’ਤੇ ਕਾਬੂ ਕੀਤੇ ਨੌਜਵਾਨਾਂ ਨੇ ਆਪਣੀ ਪਹਿਚਾਣ ਸਤਵਿੰਦਰ ਸਿੰਘ ਉਰਫ਼ ਕਾਕਾ, ਗੁਰਦੀਪ ਸਿੰਘ ਪੁੱਤਰ ਚੈਂਚਲ ਸਿੰਘ ਵਾਸੀ ਬਿੰਜੋਂ ਤੇ ਫ਼ਰਿਆਦ ਖਾਨ ਪੁੱਤਰ ਬਸ਼ੀਰ ਖਾਨ ਵਾਸੀ ਸਤਨੋਲੀ ਅਲੀਗਡ਼੍ਹ ਉਤਰ ਪ੍ਰਦੇਸ਼ ਵਜੋਂ ਹੋਈ। ਪੁਲਸ ਵੱਲੋਂ ਐੱਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Bharat Thapa

Content Editor

Related News