ਜਲੰਧਰ ਵਿਖੇ ਘਰੋਂ ਟਿਊਸ਼ਨ ਪੜ੍ਹਨ ਗਿਆ 20 ਸਾਲਾ ਨੌਜਵਾਨ ਲਾਪਤਾ

Saturday, Dec 02, 2023 - 12:29 PM (IST)

ਜਲੰਧਰ (ਜ. ਬ.)–20 ਸਾਲਾ ਨੌਜਵਾਨ ਬੀਤੇ ਦਿਨੀਂ ਘਰੋਂ ਟਿਊਸ਼ਨ ਪੜ੍ਹਨ ਲਈ ਗਿਆ ਪਰ ਨਾ ਤਾਂ ਉਹ ਟਿਊਸ਼ਨ ’ਤੇ ਪੁੱਜਾ ਅਤੇ ਨਾ ਹੀ ਘਰ ਵਾਪਸ ਆਇਆ, ਜਿਸ ਕਾਰਨ ਪਰਿਵਾਰਕ ਮੈਂਬਰ ਪ੍ਰੇਸ਼ਾਨ ਹਨ। ਲਾਪਤਾ ਨੌਜਵਾਨ ਸਹਿਜਪਾਲ ਪੁੱਤਰ ਨਰਿੰਦਰ ਸਿੰਘ ਵਾਸੀ ਪਿੰਡ ਬਾੜ੍ਹ ਮੁਜਾਰਾ, ਡਾਕਖਾਨਾ ਕੁਲਥਮ, ਤਹਿਸੀਲ ਬੰਗਾ, ਜ਼ਿਲ੍ਹਾ ਨਵਾਂਸ਼ਹਿਰ, ਹਾਲ ਵਾਸੀ ਮਕਾਨ ਨੰਬਰ 357/29 ਗਲੀ ਨੰਬਰ 4, ਸੰਤ ਨਗਰ ਬਸਤੀ ਸ਼ੇਖ ਜਲੰਧਰ ਦੀ ਭੈਣ ਰੁਪਿੰਦਰ ਕੌਰ ਨੇ ਦੱਸਿਆ ਕਿ ਸਹਿਜਪਾਲ, ਜੋਕਿ ਆਪਣੀ ਨਾਨੀ ਦੇ ਘਰ ਉਕਤ ਪਤੇ ’ਤੇ ਰਹਿੰਦਾ ਸੀ। ਉਹ 28 ਨਵੰਬਰ ਨੂੰ ਸ਼ਾਮ 4 ਵਜੇ ਘਰੋਂ ਟਿਊਸ਼ਨ ਪੜ੍ਹਨ ਗਿਆ ਪਰ ਨਾ ਤਾਂ ਟਿਊਸ਼ਨ ’ਤੇ ਪੁੱਜਾ ਅਤੇ ਨਾ ਹੀ ਘਰ ਵਾਪਸ ਆਇਆ। ਉਸ ਦੀ ਕਾਫ਼ੀ ਭਾਲ ਕੀਤੀ ਪਰ ਕੁਝ ਪਤਾ ਨਹੀਂ ਲੱਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਨੰਬਰ 5 ਵਿਚ ਮੁਕੱਦਮਾ ਨੰਬਰ 33, 29 ਨਵੰਬਰ ਨੂੰ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ : ਅਮਰੀਕਾ ਨੇ ਭਾਰਤੀਆਂ ਨੂੰ ਜਾਰੀ ਕੀਤੇ ਰਿਕਾਰਡ ਵੀਜ਼ੇ, ਹੁਣ ਚੁੱਕਣ ਜਾ ਰਿਹੈ ਇਕ ਹੋਰ ਵੱਡਾ ਕਦਮ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


shivani attri

Content Editor

Related News