''ਕੀ ਐਂਡ ਕਾ'' ''ਚ ਭਿੜੇ 2 ਪੱਖ, ਇਕ ਪੱਖ ਨੇ ਫਾਇਰਿੰਗ ਕਰਨ ਦੀ ਕੀਤੀ ਕੋਸ਼ਿਸ਼

Monday, Jun 17, 2019 - 11:08 AM (IST)

''ਕੀ ਐਂਡ ਕਾ'' ''ਚ ਭਿੜੇ 2 ਪੱਖ, ਇਕ ਪੱਖ ਨੇ ਫਾਇਰਿੰਗ ਕਰਨ ਦੀ ਕੀਤੀ ਕੋਸ਼ਿਸ਼

ਜਲੰਧਰ (ਵਰੁਣ)— 'ਕੀ ਐਂਡ ਕਾ' 'ਚ 2 ਪੱਖ ਆਪਸ 'ਚ ਭਿੜ ਗਏ। ਇਸ ਦੌਰਾਨ ਹਮਲਾ ਕਰਨ ਵਾਲੇ ਪੱਖ ਨੇ ਫਾਇਰਿੰਗ ਕਰਨ ਦੀ ਵੀ ਕੋਸ਼ਿਸ਼ ਕੀਤੀ। ਕੀ ਐਂਡ ਕਾ ਦੇ ਕਰਮਚਾਰੀ ਅੰਕਿਤ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਰੈਸਟੋਰੈਂਟ 'ਚ ਇਕ ਪੱਖ ਦੇ ਨੌਜਵਾਨ ਪਾਰਟੀ ਕਰ ਰਹੇ ਸੀ, ਇਸ ਦੌਰਾਨ ਦੂਜੇ ਪੱਖ ਦੇ 5 ਲੋਕ ਵੀ ਰੈਸਟੋਰੈਂਟ 'ਚ ਦਾਖਲ ਹੋਏ ਅਤੇ ਆਪਣੇ ਵਿਰੋਧੀ ਪੱਖ ਨਾਲ ਆ ਕੇ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਦੌਰਾਨ ਹਮਲਾ ਕਰਨ ਵਾਲੇ ਪੱਖ ਨੇ ਫਾਇਰ ਕਰਨ ਵੀ ਕੋਸ਼ਿਸ਼ ਕੀਤੀ, ਜੋ ਮਿਸ ਹੋ ਗਿਆ। ਇਸ ਤੋਂ ਬਾਅਦ ਦੋਵੇਂ ਪੱਖ ਰੈਸਟੋਰੈਂਟ ਦੇ ਬਾਹਰ ਜਾ ਕੇ ਵੀ ਇਕ-ਦੂਜੇ ਨਾਲ ਕੁੱਟਮਾਰ ਕਰਨ ਲੱਗੇ।
ਮੌਕੇ 'ਤੇ ਪਹੁੰਚੀ ਪੁਲਸ ਨੂੰ ਦੇਖ ਕੇ ਦੋਵੇਂ ਪੱਖ ਰਫੂ-ਚੱਕਰ ਹੋ ਗਏ। ਪੁਲਸ ਨੇ ਮੌਕੇ 'ਤੇ ਇਕ ਕਾਰ ਨੂੰ ਆਪਣੇ ਕਬਜ਼ੇ 'ਚ ਲਿਆ ਹੈ, ਜਿਸ 'ਚੋਂ ਬੇਸਬੈਟ ਵੀ ਬਰਾਮਦ ਹੋਏ ਹਨ। ਥਾਣਾ-1 ਦੀ ਪੁਲਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਕਿ ਕਾਰ ਕਿਸ ਦੀ ਹੈ। ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਨੌਜਵਾਨ ਕੋਲ ਫਾਇਰ ਕਰਨ ਵਾਲਾ ਹਥਿਆਰ ਨਾਜਾਇਜ਼ ਸੀ ਜਾਂ ਜਾਇਜ਼। ਸੀ. ਸੀ. ਟੀ. ਵੀ. ਫੁਟੇਜ ਜ਼ਰੀਏ ਨੌਜਵਾਨਾਂ ਦੀ ਪਛਾਣ ਕੀਤੀ ਜਾ ਰਹੀ ਹੈ। ਕੀ ਐਂਡ ਕਾ ਦੇ ਮਾਲਕ ਵਿਸ਼ਾਲ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਕਿਸੇ ਕੰਮ ਤੋਂ ਬਾਹਰ ਆਏ ਹੋਏ ਹਨ, ਉਨ੍ਹਾਂ ਨੂੰ ਮਾਮਲੇ ਦੀ ਜਾਣਕਾਰੀ ਨਹੀਂ ਹੈ।


author

shivani attri

Content Editor

Related News