ਗੋਰਾਇਆ ਪੁਲਸ ਵੱਲੋਂ ਡੋਡੇ ਤੇ ਨਾਜਾਇਜ਼ ਸ਼ਰਾਬ ਸਣੇ 2 ਵਿਅਕਤੀ ਕਾਬੂ

Friday, Aug 07, 2020 - 06:36 PM (IST)

ਗੋਰਾਇਆ ਪੁਲਸ ਵੱਲੋਂ ਡੋਡੇ ਤੇ ਨਾਜਾਇਜ਼ ਸ਼ਰਾਬ ਸਣੇ 2 ਵਿਅਕਤੀ ਕਾਬੂ

ਗੋਰਾਇਆ (ਮੁਨੀਸ਼ ਬਾਵਾ)— ਗੋਰਾਇਆ ਪੁਲਸ ਨੇ ਡੋਡੇ ਅਤੇ ਸ਼ਰਾਬ ਸਣੇ 2 ਲੋਕਾਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਥਾਣਾ ਗੋਰਾਇਆ ਮੁਖੀ ਕੇਵਲ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕਿ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ 07 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਅਤੇ ਦੂਜੇ ਵਿਅਕਤੀ ਨੂੰ 24 ਬੋਤਲਾਂ ਨਾਜਾਇਜ਼ ਸ਼ਰਾਬ ਮਾਰਕਾ ਫਸਟ ਚੁਆਇਸ ਫਾਰ ਸੇਲ ਹਰਿਆਣਾ ਨੂੰ ਗ੍ਰਿਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਜਤਿੰਦਰ ਸਿੰਘ ਪੁੱਤਰ ਯੋਗਾ ਸਿੰਘ ਵਾਸੀ ਪਿੰਡ ਘੁੜਕਾ ਥਾਣਾ ਗੋਰਾਇਆ ਜ਼ਿਲ੍ਹਾ ਜਲੰਧਰ ਨੂੰ 07 ਕਿੱਲੋਗ੍ਰਾਮ ਡੋਡੇ ਚੂਰਾ ਪੋਸਤ ਸਮੇਤ ਜੀ. ਟੀ. ਰੋਡ ਗੋਹਾਵਰ ਤੋਂ ਰੇਲਵੇ ਲਾਈਨ ਕਰਾਸ ਕਰਕੇ ਪਿੰਡ ਘੁੜਕਾ ਨੂੰ ਪੱਕੀ ਸੜਕੇ ਸੜਕ ਜਾ ਰਿਹਾ ਸੀ। ਜਿਸ ਨੂੰ ਗਸ਼ਤ ਦੋਰਾਨ ਸਬ ਇੰਸਪੈਕਟਰ ਜਗਦੀਸ਼ ਰਾਜ ਅਤੇ ਸਹਾਇਕ ਸਬ ਇੰਸਪੈਕਟਰ ਗੁਰਨਾਮ ਸਿੰਘ ਨੇ ਸਮੇਤ ਪੁਲਿਸ ਪਾਰਟੀ ਨਾਲ ਗ੍ਰਿਫ਼ਤਾਰ ਕਰ ਲਿਆ। ਉਥੇ ਹੀ ਦੂਜੇ ਪਾਸੇ ਸਵਾਮੀ ਨਾਥ ਪੁੱਤਰ ਘੂਰਾ ਯਾਦਵ ਵਾਸੀ ਪਿੰਡ ਕਕਰੀਆ ਡੀ ਥਾਣਾ ਦਰੋਲੀ ਜ਼ਿਲ੍ਹਾ ਸਿਵਾਗ (ਬਿਹਾਰ) ਹਾਲ ਵਾਸੀ ਪਿੰਡ ਪੱਦੀ ਖਾਲਸਾ ਥਾਣਾ ਗੋਰਾਇਆ ਜ਼੍ਹਿਲਾ ਜਲੰਧਰ ਕੋਲੋ ਤਲਾਸ਼ੀ ਦੋਰਾਨ 24 ਬੋਤਲਾਂ ਸ਼ਰਾਬ ਮਾਰਕਾ ਫਸਟ ਚੁਆਇਸ ਫਾਰ ਸੇਲ ਹਰਿਆਣਾ ਨੂੰ ਸਬ ਇੰਸਪੈਕਟਰ ਕੁਲਦੀਪ ਸਿੰਘ ਨੇ ਸਮੇਤ ਪੁਲਸ ਪਾਰਟੀ ਗਸ਼ਤ ਦੌਰਾਨ ਥਾਣਾ ਗੋਰਾਇਆ ਸਾਈਡ ਤੋਂ ਪਿੰਡ ਤੱਖਰਾ ਸਾਈਡ ਜਾ ਰਹੇ ਸੀ ਅਤੇ ਨੇੜੇ ਸਰਗੁੰਦੀ ਮੋੜ ਤੋਂ ਗ੍ਰਿਫ਼ਤਾਰ ਕੀਤਾ। ਦੋਹਾਂ ਖ਼ਿਲਾਫ਼ ਥਾਣਾ ਗੋਰਾਇਆ 'ਚ ਵੱਖ-ਵੱਖ ਧਰਾਵਾਂ ਨਾਲ ਮਾਮਲਾ ਦਰਜ ਕਰ ਲਿਆ ਗਿਆ ਹੈ।


author

shivani attri

Content Editor

Related News