ਪਿਸਤੌਲ ਦੀ ਨੋਕ ''ਤੇ ਨੇਤਾ ਦੀ ਕੋਠੀ ''ਚ ਲਿਜਾ ਕੇ ਵਿਅਕਤੀ ਨਾਲ ਕੁੱਟਮਾਰ ਕਰਨ ਵਾਲੇ 2 ਗ੍ਰਿਫ਼ਤਾਰ

10/26/2023 2:19:41 PM

ਜਲੰਧਰ (ਵਰੁਣ) : ਕੂਲ ਰੋਡ ’ਤੇ ‘ਆਪ’ ਨੇਤਾ ਮੁਕੇਸ਼ ਸੇਠੀ ਦੇ ਫਲੈਟ ਵਿਚ ਪਿਸਤੌਲ ਦੀ ਨੋਕ ’ਤੇ ਲਿਆਂਦੇ ਵਿਅਕਤੀ ਦੇ ਸਿਰ ’ਤੇ ਰਾਡ ਅਤੇ ਸ਼ੀਸ਼ੇ ਦੀਆਂ ਬੋਤਲਾਂ ਮਾਰ ਕੇ ਗੰਭੀਰ ਜ਼ਖ਼ਮੀ ਕਰਨ ਦੇ ਮਾਮਲੇ 'ਚ ਮਹਾਰਾਸ਼ਟਰ ਤੋਂ ਟਰੈਪ ਲਾ ਕੇ ਲਿਆਂਦੇ ਗਏ ਪੰਚਮ ਨੂਰ ਅਤੇ ਹਿਮਾਂਸ਼ੂ ਉਰਫ ਮਾਟਾ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਪੰਚਮ ਕੋਲੋਂ ਵਾਰਦਾਤ ਵਿਚ ਵਰਤਿਆ 32 ਬੋਰ ਦਾ ਪਿਸਤੌਲ ਅਤੇ 2 ਗੋਲੀਆਂ ਵੀ ਬਰਾਮਦ ਕਰ ਲਈਆਂ ਹਨ। ਪੁਲਸ ਇਸ ਮਾਮਲੇ ਵਿਚ ‘ਆਪ’ ਨੇਤਾ ਮੁਕੇਸ਼ ਸੇਠੀ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਕੇ ਜੇਲ ਭੇਜ ਚੁੱਕੀ ਹੈ, ਜਦਕਿ ਹੋਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। 

ਏ.ਸੀ.ਪੀ. ਪਰਮਜੀਤ ਸਿੰਘ ਨੇ ਦੱਸਿਆ ਕਿ ਸੀ.ਆਈ.ਏ. ਸਟਾਫ-1 ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਮਹਾਰਾਸ਼ਟਰ ਪੁਲਸ ਦੀ ਮਦਦ ਨਾਲ ਪੰਚਮ ਨੂਰ ਪੁੱਤਰ ਨਿਰਮਲ ਸਿੰਘ ਵਾਸੀ ਰਸਤਾ ਮੁਹੱਲਾ ਅਤੇ ਹਿਮਾਂਸ਼ੂ ਮਾਟਾ ਪੁੱਤਰ ਜਤਿੰਦਰ ਵਾਸੀ ਗੋਬਿੰਦਗੜ੍ਹ ਮੁਹੱਲਾ ਨੂੰ ਗ੍ਰਿਫ਼ਤਾਰ ਕੀਤਾ ਸੀ। ਦੋਵਾਂ ਨੂੰ ਟਰਾਂਜ਼ਿਟ ਰਿਮਾਂਡ ’ਤੇ ਜਲੰਧਰ ਲਿਆਂਦਾ ਗਿਆ, ਜਿਨ੍ਹਾਂ ਦੀ ਨਿਸ਼ਾਨਦੇਹੀ ’ਤੇ 32 ਬੋਰ ਦਾ ਪਿਸਤੌਲ ਅਤੇ ਗੋਲੀਆਂ ਬਰਾਮਦ ਕੀਤੀਆਂ। ਏ.ਸੀ.ਪੀ. ਨੇ ਦੱਸਿਆ ਕਿ ਇਸ ਕੇਸ ਵਿਚ ਕਰਨ ਉਰਫ ਟੀਸੀ, ਕਰਨ ਮੰਨਣ, ਮੁਕੇਸ਼ ਸੇਠੀ, ਲਖਵਿੰਦਰ ਸਿੰਘ, ਦੀਪਕ ਅਰੋੜਾ, ਰਿਸ਼ੂ, ਪਿੰਪੂ, ਕਾਕਾ ਅਤੇ ਹਨੀ ਚਾਹਲ ਖ਼ਿਲਾਫ਼ ਵੱਖ-ਵੱਖਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ: PSEB ਦੀ ਨਿਵੇਕਲੀ ਪਹਿਲ, ਇਤਿਹਾਸ 'ਚ ਪਹਿਲੀ ਵਾਰ ਹੋਣ ਜਾ ਰਿਹੈ ਅੰਤਰਰਾਸ਼ਟਰੀ ਪੰਜਾਬੀ ਓਲੰਪੀਆਡ

ਦੱਸ ਦੇਈਏ ਕਿ ਮੰਡੀ ਰੋਡ ਦੇ ਰਹਿਣ ਵਾਲੇ ਗੋਪਾਲ ਕਿਸ਼ਨ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸਦੇ ਜਾਣਕਾਰ ਪੰਚਮ ਨੂਰ ਨੇ ਉਸਨੂੰ ਫੋਨ ਕਰ ਕੇ ਮੁਕੇਸ਼ ਸੇਠੀ ਦੇ ਕੂਲ ਰੋਡ ਸਥਿਤ ਫਲੈਟ ਵਿਚ ਬੁਲਾਇਆ ਸੀ। ਜਿਵੇਂ ਹੀ ਉਹ ਫਲੈਟ ਦੇ ਨੇੜੇ ਐੱਸ.ਕੇ.ਢਾਬੇ ਦੇ ਬਾਹਰ ਪਹੁੰਚਿਆ ਤਾਂ ਕਰਨ ਟੀਸੀ ਅਤੇ ਕਰਨ ਮੰਨਣ ਨੇ ਉਥੇ ਆ ਕੇ ਉਸਦੇ ਸਿਰ ’ਤੇ ਪਿਸਤੌਲ ਤਾਣ ਦਿੱਤੀ ਅਤੇ ਫਲੈਟ ਵਿਚ ਲੈ ਗਏ। ਉਥੇ ਜਾਂਦੇ ਹੀ ਉਕਤ ਲੋਕਾਂ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਸਿਰ ’ਤੇ ਰਾਡ ਅਤੇ ਸ਼ੀਸ਼ੇ ਦੀਆਂ ਬੋਤਲਾਂ ਮਾਲ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਦੋਸ਼ ਹੈ ਕਿ ਪੀੜਤ ਨੂੰ ਖੂਨ ਨਾਲ ਲਥਪਥ ਹਾਲਤ ਵਿਚ ਮੁਲਜ਼ਮ ਆਪਣੀ ਗੱਡੀ ਵਿਚ ਘੁਮਾਉਂਦੇ ਰਹੇ ਅਤੇ ਬਾਅਦ ਵਿਚ ਹੰਸਰਾਜ ਸਟੇਡੀਅਮ ਦੇ ਨਾਲ ਵਾਲੀ ਗਲੀ ਵਿਚ ਰਾਤ 3 ਵਜੇ ਸੁੱਟ ਕੇ ਫ਼ਰਾਰ ਹੋ ਗਏ ਸਨ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਥਾਣਾ ਨੰਬਰ 6 ਵਿਚ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਦੁਸਹਿਰੇ ਦੀ ਆੜ 'ਚ ਫੂਕੀ ਪਰਾਲੀ, ਪੰਜਾਬ ਸਰਕਾਰ ਦੇ ਯਤਨਾਂ ਦਾ ਮਿਲਿਆ ਚੰਗਾ ਨਤੀਜਾ ਪਰ ਚੁਣੌਤੀ ਬਰਕਰਾਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anuradha

Content Editor

Related News