10 ਮਾਰਚ ਨੂੰ ਲਾਂਬੜਾ ਵਿਖੇ ਸਵ. ਜਗਜੀਤ ਸਿੰਘ ਸੰਮੀਪੁਰ ਨੂੰ ਸਮਰਪਿਤ ਹੋਵੇਗਾ ਕਬੱਡੀ ਟੂਰਨਾਮੈਂਟ
Saturday, Mar 09, 2024 - 05:49 PM (IST)

ਲਾਂਬੜਾ- ਲਾਂਬੜਾ ਦੇ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਸਪੋਰਟਸ ਸਟੇਡੀਅਮ ਵਿਖੇ ਸ਼ੂਗਰ ਮਿੱਲ ਨਕੋਦਰ ਸਾਬਕਾ ਡਾਇਰੈਕਟਰ ਤੇ ਅਕਾਲੀ ਦਲ ਬਾਦਲ ਸਰਕਲ ਲਾਂਬੜਾ ਦੇ ਸਾਬਕਾ ਜਥੇਦਾਰ ਰਹਿ ਚੁੱਕੇ ਸਵ. ਜਥੇਦਾਰ ਜਗਜੀਤ ਸਿੰਘ ਜੱਗੀ ਸੰਮੀਪੁਰ ਦੀ ਮਿੱਠੀ ਯਾਦ ਨੂੰ ਸਮਰਪਿਤ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਕਬੱਡੀ ਕੱਪ ਲਾਂਬੜਾ 10 ਮਾਰਚ ਨੂੰ ਹੋਵੇਗਾ। ਜਿੱਥੇ ਕਿ ਕਬੱਡੀ ਦੇ ਖੇਤਰ ਵਿੱਚ ਦੇਸ਼ਾਂ-ਵਿਦੇਸ਼ਾਂ ਵਿੱਚ ਨਾਮਣਾ ਖੱਟ ਚੁੱਕੇ ਕਬੱਡੀ ਦੇ ਖਿਡਾਰੀ ਅਤੇ ਚੋਟੀ ਦੀਆਂ ਅੱਠ ਕਬੱਡੀ ਟੀਮਾਂ ਵਿਚਾਲੇ ਮੁਕਾਬਲੇ ਹੋਣਗੇ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਸਾਬਕਾ ਵਿਧਾਇਕ ਹਲਕਾ ਆਉਣ ਨਕੋਦਰ, ਹਰਪ੍ਰੀਤ ਸਿੰਘ ਡਿੰਪੀ ਸਾਬਕਾ ਸਰਪੰਚ ਕਲਿਆਣਪੁਰ ਨੇ ਦੱਸਿਆ ਕਿ ਸਵ. ਜਥੇਦਾਰ ਜਗਜੀਤ ਸਿੰਘ ਜੱਗੀ ਸੰਮੀਪੁਰ ਦੀ ਯਾਦ ਵਿੱਚ 10 ਮਾਰਚ ਦਿਨ ਐਤਵਾਰ ਨੂੰ ਲਾਂਬੜਾ ਦੇ ਸਟੇਡੀਅਮ ਵਿਖੇ ਕਰਵਾਏ ਜਾ ਰਹੇ ਕਬੱਡੀ ਕੱਪ ਦੌਰਾਨ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਟੀਮ ਨੂੰ 2 ਲੱਖ ਰੁਪਏ ਅਤੇ ਦੂਸਰਾ ਸਥਾਨ ਹਾਸਿਲ ਕਰਨ ਵਾਲੀ ਟੀਮ ਨੂੰ 1.50 ਲੱਖ ਰੁਪਏ ਦਾ ਨਗਦ ਇਨਾਮ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪੂਰੇ ਟੂਰਨਾਮੈਂਟ ਦੌਰਾਨ ਬੈਸਟ ਦੌਰਾਨ ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ ਵੀ ਇੱਕ-ਇੱਕ ਲੱਖ ਰੁਪਏ ਦੇ ਨਗਦ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਭਿਆਨਕ ਹਾਦਸੇ ਦੌਰਾਨ ਵਾਪਰਿਆ ਭਾਣਾ, ਅਣਪਛਾਤੇ ਵਾਹਨ ਦੀ ਟੱਕਰ ’ਚ ਬੈਂਕ ਮੈਨੇਜਰ ਦੀ ਮੌਤ
ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਬੱਡੀ ਕੱਪ ਵਿੱਚ ਪਹੁੰਚੇ ਹੋਏ ਦਰਸ਼ਕਾਂ ਦਾ ਜਿੱਥੇ ਕਬੱਡੀ ਜਗਤ ਦੇ ਚੋਟੀ ਦੇ ਖਿਡਾਰੀਆਂ ਵੱਲੋਂ ਖੇਡ ਪ੍ਰਦਰਸ਼ਨ ਰਾਹੀਂ ਮਨੋਰੰਜਨ ਕੀਤਾ ਜਾਵੇਗਾ ਉੱਥੇ ਹੀ ਅੱਵਲ ਦਰਜੇ ਦੇ ਪੰਜਾਬੀ ਗਾਇਕ ਮੰਗੀ ਮਾਹਲ, ਫਿਰੋਜ਼ ਖਾਨ, ਕਮੇਡੀਅਨ ਕਲਾਕਾਰ ਹਰਬੀ ਸੰਘਾ ਸਮੇਤ ਨਾਮਵਾਰ ਕਲਾਕਾਰ ਆਪਣੀ ਕਲਾਕਾਰੀ ਰਾਹੀਂ ਆਏ ਹੋਏ ਦਰਸ਼ਕਾਂ ਦਾ ਮਨੋਰੰਜਨ ਕਰਨਗੇ।
ਇਹ ਵੀ ਪੜ੍ਹੋ : ਰੇਲ ਯਾਤਰੀਆਂ ਨੂੰ ਕਰਨਾ ਪੈ ਸਕਦੈ ਮੁਸ਼ਕਲਾਂ ਦਾ ਸਾਹਮਣਾ, ਇਕ ਹਫ਼ਤੇ ਤੱਕ ਇਹ ਰੇਲਵੇ ਸੇਵਾ ਪ੍ਰਭਾਵਿਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8