ਨਾਜਾਇਜ਼ ਸ਼ਰਾਬ ਖ਼ਿਲਾਫ਼ ਟਾਂਡਾ ਪੁਲਸ ਨੇ ਚਲਾਇਆ ਵੱਡਾ ਸਰਚ ਆਪ੍ਰੇਸ਼ਨ, 10 ਮੁਲਜ਼ਮ ਗ੍ਰਿਫ਼ਤਾਰ

Tuesday, Mar 26, 2024 - 06:17 PM (IST)

ਨਾਜਾਇਜ਼ ਸ਼ਰਾਬ ਖ਼ਿਲਾਫ਼ ਟਾਂਡਾ ਪੁਲਸ ਨੇ ਚਲਾਇਆ ਵੱਡਾ ਸਰਚ ਆਪ੍ਰੇਸ਼ਨ, 10 ਮੁਲਜ਼ਮ ਗ੍ਰਿਫ਼ਤਾਰ

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਗੁਪਤਾ, ਮੋਮੀ, ਜਸਵਿੰਦਰ)-ਜ਼ਿਲ੍ਹਾ ਪੁਲਸ ਮੁਖੀ ਸੁਰਿੰਦਰ ਲਾਂਬਾ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਨਾਜਾਇਜ਼ ਸ਼ਰਾਬ ਖ਼ਿਲਾਫ਼ ਐੱਸ. ਪੀ. ਸਰਬਜੀਤ ਬਾਹੀਆ ਅਤੇ ਡੀ. ਐੱਸ. ਪੀ. ਹਰਜੀਤ ਸਿੰਘ ਰੰਧਾਵਾ ਅਤੇ ਥਾਣਾ ਮੁਖੀ ਰਮਨ ਕੁਮਾਰ ਦੀ ਅਗਵਾਈ ਵਿਚ ਵੱਡਾ ਸਰਚ ਆਪ੍ਰੇਸ਼ਨ ਚਲਾਇਆ ਗਿਆ। ਇਸ ਦੌਰਾਨ ਪੁਲਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਹੱਥ ਲੱਗੀ ਜਦੋਂ ਇਸ ਗੋਰਖਧੰਦੇ ਵਿਚ ਲੱਗੇ 10 ਲੋਕਾਂ ਨੂੰ ਵੱਡੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਸਣੇ ਕਾਬੂ ਕਰ ਲਿਆ ਗਿਆ। ਇਸ ਦੌਰਾਨ ਜਹਰੀਲੀ ਸ਼ਰਾਬ ਤਿਆਰ ਕਰਕੇ ਲੋਕਾਂ ਦੀ ਜਾਣ ਨੂੰ ਖਤਰੇ ਵਿਚ ਪਾਉਣ ਲਈ ਉਪਯੋਗ ਵਿਚ ਲਿਆਂਦਾ ਜਾਣ ਵਾਲਾ ਕੈਮੀਕਲ ਵੀ ਬਰਾਮਦ ਹੋਇਆ ਹੈ। 

ਡੀ. ਐੱਸ. ਪੀ.ਰੰਧਾਵਾ ਨੇ ਦੱਸਿਆ ਕਿ ਮੁਖਬਰਾਂ ਦੀ ਸੂਚਨਾ ਦੇ ਆਧਾਰ 'ਤੇ ਆਬਕਾਰੀ ਵਿਭਾਗ ਦੀ ਟੀਮ ਦੀ ਮਦਦ ਨਾਲ ਥਾਣੇਦਾਰ ਅਮਰਜੀਤ ਸਿੰਘ ਅਤੇ ਗੁਰਮੀਤ ਸਿੰਘ ਦੀਆਂ ਪੁਲਸ ਟੀਮਾਂ ਨੇ ਦੋ ਘਰਾਂ ਵਿਚ ਛਾਪੇਮਾਰੀ ਕਰਕੇ ਇਹ ਬਰਾਮਦਗੀ ਕੀਤੀ ਹੈ।

ਇਹ ਵੀ ਪੜ੍ਹੋ: ਸ੍ਰੀ ਅਨੰਦਪੁਰ ਸਾਹਿਬ 'ਚ 'ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਨਾਲ ਹੋਲਾ-ਮਹੱਲਾ ਸੰਪੰਨ, ਨਿਹੰਗ ਸਿੰਘਾਂ ਨੇ ਕੱਢਿਆ ਮਹੱਲਾ

ਉਨ੍ਹਾਂ ਦੱਸਿਆ ਵਿਜੇ ਨਗਰ ਟਾਂਡਾ ਵਿਚ ਪੁਲਸ ਨੇ ਬਚਨੀ ਪਤਨੀ ਸ਼ਿਵ ਦਿਆਲ,ਚਾਹਤ ਪਤਨੀ ਅਭਿਸ਼ੇਕ ਕੁਮਾਰ,ਰਾਜ ਕੁਮਾਰੀ ਪਤਨੀ ਜੀਤਾ ਅਤੇ ਬੇਵੀ ਪਤਨੀ ਰਾਣਾ ਵਾਸੀ ਰਾਜਪੁਰ ਦੇ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋ ਕੈਨਾ ਵਿਚ ਭਰੀ 2 ਲੱਖ 62 ਹਜ਼ਾਰ 500 ਮਿਲਿਲੀਟਰ ਨਾਜਾਇਜ਼ ਸ਼ਰਾਬ ਅਤੇ 3 ਲੱਖ 75 ਹਜ਼ਾਰ ਮਿਲਿਲੀਟਰ ਤਰਲ ਕੈਮੀਕਲ ਬਰਾਮਦ ਕੀਤਾ ਹੈ। ਇਸੇ ਤਰਾਂ ਮੁਹੱਲਾ ਸਾਂਸੀਆਂ ਟਾਂਡਾ ਵਾਸੀ ਮੰਗਲ ਕੁਮਾਰ ਪੁੱਤਰ ਸੁਰਜਨ,ਹਰਮੇਸ਼ ਕੁਮਾਰ ਸ਼ੇਸ਼ਾ,ਰਾਜੇਸ਼ ਕੁਮਾਰ ਡੌਨ ਪੁੱਤਰ ਮੀਤਾ ਅਤੇ ਸੀਮਾ ਪਤਨੀ ਰਾਜੇਸ਼ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 37500 ਮਿਲਿਲੀਟਰ ਨਾਜਾਇਜ਼ ਸ਼ਰਾਬ ਅਤੇ ਇੰਨਾ ਹੀ ਕੈਮੀਕਲ ਬਰਾਮਦ ਕੀਤਾ ਹੈ। 

ਇਸ ਤੋਂ ਪਹਿਲਾ ਏ. ਐੱਸ. ਆਈ. ਦਰਸ਼ਨ ਸਿੰਘ ਦੀ ਟੀਮ ਨੇ ਸਰੋਜ ਪਤਨੀ ਸਤਨਾਮ ਵਾਸੀ ਵਾਰਡ 14 ਅਹੀਆਪੁਰ ਨੂੰ 26250 ਮਿਲੀਲੀਟਰ ਨਾਜਾਇਜ਼ ਸ਼ਰਾਬ ਸਣੇ ਅਤੇ ਏ. ਐੱਸ. ਆਈ. ਲਖਵਿੰਦਰ ਸਿੰਘ ਦੀ ਟੀਮ ਵੱਲੋਂ ਮੁਹੱਲਾ ਸਿੰਘਪੁਰਾ ਉੜਮੁੜ ਵਾਸੀ ਔਰਤ ਸੁਰਜੀਤ ਕੌਰ ਪਤਨੀ ਲੇਟ ਪ੍ਰੇਮ ਚੰਦ ਨੂੰ 30 ਹਜ਼ਾਰ ਮਿਲੀਲੀਟਰ ਨਾਜਾਇਜ਼ ਸ਼ਰਾਬ ਸਣੇ ਗ੍ਰਿਫ਼ਤਾਰ ਕੀਤਾ। ਡੀ. ਐੱਸ. ਪੀ. ਨੇ ਦੱਸਿਆ ਕਿ ਇਨ੍ਹਾਂ ਮੁਲਜਮਾਂ ਦੀ ਸ਼ਰਾਬ ਸਬੰਧੀ ਸਪਲਾਈ ਲਾਈਆਂ ਦਾ ਪਤਾ ਲਾਇਆ ਜਾ ਰਿਹਾ ਹੈ। 

ਇਹ ਵੀ ਪੜ੍ਹੋ: 'ਹੋਲੀ' ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਨਹਿਰ 'ਚ ਡੁੱਬਣ ਨਾਲ ਨੌਜਵਾਨ ਦੀ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News