Shani trayodashi : ਸੂਰਜ ਡੁੱਬਣ ਤੋਂ ਬਾਅਦ ਕਰੋ ਇਹ ਕੰਮ, ਸ਼ਨੀ ਦਾ ਕ੍ਰੋਧ ਹੋਵੇਗਾ ਸ਼ਾਂਤ
9/18/2021 6:16:42 PM
ਨਵੀਂ ਦਿੱਲੀ - ਹਰ ਕੋਈ ਸ਼ਨੀ ਦੇਵ ਤੋਂ ਡਰਦਾ ਹੈ। ਇਸ ਤਰ੍ਹਾਂ ਹੋਣਾ ਸੁਭਾਵਿਕ ਵੀ ਹੈ ਕਿਉਂਕਿ ਜਿਸ ਵਿਅਕਤੀ ਉੱਤੇ ਸ਼ਨੀ ਦੇਵ ਆਪਣਾ ਅਸ਼ੁੱਭ ਪ੍ਰਭਾਵ ਪਾਉਂਦੇ ਹਨ, ਫਿਰ ਉਹ ਵਿਅਕਤੀ ਰਾਜੇ ਤੋਂ ਰੰਕ ਬਣ ਜਾਂਦਾ ਹੈ ਅਤੇ ਜਿਸ ਉੱਤੇ ਉਹ ਆਪਣੀ ਕਿਰਪਾ ਦੀ ਵਰਖਾ ਕਰਦੇ ਹਨ, ਫਿਰ ਉਹ ਵਿਅਕਤੀ ਭਿਖਾਰੀ ਤੋਂ ਸਿੰਘਾਸਨ 'ਤੇ ਵੀ ਬੈਠ ਜਾਂਦਾ ਹੈ। ਸ਼ਨੀ ਦੇਵ ਨੂੰ ਖੁਸ਼ ਕਰਨ ਦੇ ਦੋ ਸੌਖੇ ਢੰਗ ਇਹ ਹਨ ਕਿ ਵਿਅਕਤੀ ਨੂੰ ਆਪਣੇ ਪਿਆਰੇ ਗੁਰੂ ਯਾਨੀ ਭਗਵਾਨ ਸ਼ੰਕਰ ਦੀ ਸ਼ਰਨ ਵਿੱਚ ਜਾਣਾ ਚਾਹੀਦਾ ਹੈ। ਦੂਜਾ ਭਗਵਾਨ ਸ਼ੰਕਰ ਦੇ ਅੰਸ਼ ਅਵਤਾਰ ਹਨੂਮਾਨ ਜੀ ਦੀ ਸ਼ਰਧਾ ਵਿੱਚ ਲੀਨ ਹੋ ਜਾਓ। ਸ਼ਨੀ ਦੇਵ ਕਦੇ ਵੀ ਸ਼ਿਵ ਭਗਤਾਂ 'ਤੇ ਬੁਰਾ ਪ੍ਰਭਾਵ ਨਹੀਂ ਪਾਉਂਦੇ ਅਤੇ ਉਨ੍ਹਾਂ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ ਜੋ ਨਿਯਮਤ ਤੌਰ 'ਤੇ ਹਨੂੰਮਾਨ ਜੀ ਦੇ ਨਾਮ ਦਾ ਜਾਪ ਕਰਦੇ ਹਨ। ਤ੍ਰਯੋਦਸ਼ੀ ਤਿਥੀ ਹਰ ਮਹੀਨੇ ਦੀ ਅਜਿਹੀ ਤਾਰੀਖ ਹੁੰਦੀ ਹੈ, ਜਿਸ 'ਤੇ ਸ਼ਨੀ ਦੇਵ ਅਤੇ ਉਨ੍ਹਾਂ ਦੇ ਗੁਰੂ ਦੋਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : Ganesh Festival : ਘਰ 'ਚ ਕੀਤਾ ਹੈ ਬੱਪਾ ਨੂੰ ਬਿਰਾਜਮਾਨ ਤਾਂ ਜਾਣ ਲਓ ਵਿਸਰਜਨ ਦੀ ਸਹੀ ਵਿਧੀ
ਪੀਪਲਾਦ ਰਿਸ਼ੀ ਦੀ ਕਥਾ ਅਨੁਸਾਰ, ਪਿੱਪਲ ਦੇ ਦਰੱਖਤ ਦੀ ਸੇਵਾ ਕਰਨ ਨਾਲ ਸ਼ਨੀ ਦੇ ਮਾੜੇ ਪ੍ਰਭਾਵਾਂ ਤੋਂ ਬਚਿਆ ਜਾ ਸਕਦਾ ਹੈ। ਰਿਸ਼ੀ ਪਿਪਲਾਦ ਨੂੰ ਭਗਵਾਨ ਸ਼ੰਕਰ ਦਾ ਅੰਸ਼ ਅਵਤਾਰ ਮੰਨਿਆ ਜਾਂਦਾ ਹੈ। ਤ੍ਰਯੋਦਸ਼ੀ ਦੇ ਦਿਨ ਪੀਪਲ ਦੀ ਵਿਧੀ ਅਨੁਸਾਰ ਪੂਜਾ ਕਰਨ ਨਾਲ, ਵਿਅਕਤੀ ਭਗਵਾਨ ਸ਼ਿਵ ਅਤੇ ਸ਼ਨੀ ਦੇਵ ਦੋਵਾਂ ਦੇ ਆਸ਼ੀਰਵਾਦ ਪ੍ਰਾਪਤ ਕਰ ਸਕਦਾ ਹੈ। ਆਓ ਜਾਣਦੇ ਹਾਂ ਕਿ ਕਿਹੜੇ ਵਿਸ਼ੇਸ਼ ਉਪਾਵਾਂ ਦੁਆਰਾ ਤੁਸੀਂ ਸ਼ਨੀ ਮਹਾਰਾਜ ਦੀ ਕਿਰਪਾ ਦੇ ਯੋਗ ਬਣ ਸਕਦੇ ਹੋ-
ਤ੍ਰਯੋਦਸ਼ੀ ਦੇ ਦਿਨ, ਸ਼ਾਮ ਨੂੰ ਪਿੱਪਲ ਦੇ ਦਰੱਖਤ ਹੇਠਾਂ ਦੋ ਦੀਵੇ ਜਗਾਉ। ਪਹਿਲੇ ਦੀਵੇ ਵਿਚ ਸਰੋ੍ਂ ਦਾ ਤੇਲ ਪਾ ਕੇ ਖੜ੍ਹੀ ਬੱਤੀ ਨਾਲ ਜਗਾਓ। ਦੂਜੇ ਦੀਵੇ ਵਿੱਚ ਆਡੀ ਬੱਤੀ ਦੀ ਵਰਤੋਂ ਕਰੋ। ਅਜਿਹਾ ਕਰਨ ਨਾਲ ਸ਼ਨੀ ਕ੍ਰਿਪਾ ਅਤੇ ਸ਼ਿਵ ਕ੍ਰਿਪਾ ਦੋਵੇਂ ਪ੍ਰਾਪਤ ਹੋਣਗੇ।
ਇਹ ਵੀ ਪੜ੍ਹੋ : ਆਰਥਿਕ ਤੰਗੀ ਤੋਂ ਮੁਕਤੀ ਪਾਉਣ ਲਈ ਕਰੋ ਇਹ ਉਪਾਅ, ਘਰ ਆਵੇਗਾ ਧਨ ਤੇ ਦੂਰ ਹੋਵੇਗੀ ਪ੍ਰੇਸ਼ਾਨੀ
ਤ੍ਰਯੋਦਸ਼ੀ ਦੇ ਦਿਨ, ਪਿੱਪਲ ਦੇ ਦਰੱਖਤ ਨੂੰ ਅਰਘਿਆ ਭੇਟ ਕਰਦੇ ਸਮੇਂ, ਕੱਚਾ ਸੂਤ ਲਪੇਟੋ ਅਤੇ ਕਾਲੇ, ਚਿੱਟੇ ਤਿਲ, ਟੁੱਟੇ ਹੋਏ ਚਾਵਲ ਅਤੇ ਖੰਡ ਬਰਾਬਰ ਮਾਤਰਾ ਵਿੱਚ ਭੇਟ ਕਰੋ। ਤੁਹਾਡੇ ਘਰ ਵਿੱਚ ਕਦੇ ਵੀ ਪੈਸੇ ਅਤੇ ਭੋਜਨ ਦੀ ਕਮੀ ਨਹੀਂ ਹੋਵੇਗੀ।
ਤ੍ਰਯੋਦਸ਼ੀ ਦੇ ਦਿਨ ਇੱਕ ਕੱਪ ਵਿੱਚ 13 ਕਿਸਮ ਦੀਆਂ ਮਿਠਾਈਆਂ ਜਾਂ 13 ਦੀ ਸੰਖਿਆ ਵਿਚ ਮਿਠਾਈਆਂ ਰੱਖ ਕੇ ਆਪਣੀ ਇੱਛਾ ਦੀ ਪੂਰਤੀ ਲਈ ਪ੍ਰਾਥਨਾ ਕਰੋ। ਜਲਦੀ ਹੀ ਤੁਹਾਡੇ ਮਨ ਦੀ ਇੱਛਾ ਪੂਰੀ ਹੋ ਸਕਦੀ ਹੈ।
ਇਹ ਵੀ ਪੜ੍ਹੋ : Kanya sankranti:ਘਾਟੇ ਵਾਲਾ ਕਾਰੋਬਾਰ ਸਿਖ਼ਰਾਂ 'ਤੇ ਪਹੁੰਚਾਉਣ ਲਈ ਭਗਵਾਨ ਵਿਸ਼ਵਕਰਮਾ ਦੀ ਕਰੋ ਪੂਜਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।