Shradh 2021: ਅੱਜ ਤੋਂ ਸ਼ੁਰੂ ਹੋ ਰਹੇ ਹਨ ‘ਸ਼ਰਾਧ’, ਜਾਣੋ ਇਸ ਦੀਆਂ ਤਾਰੀਖਾਂ, ਮਹੱਤਵ ਅਤੇ ਮਾਨਤਾ

9/20/2021 10:37:51 AM

ਜਲੰਧਰ (ਬਿਊਰੋ) - ਹਿੰਦੂ ਧਰਮ 'ਚ ਸਰਾਧਾਂ ਦਾ ਖ਼ਾਸ ਮਹੱਤਵ ਹੈ। ਸਰਾਧਾਂ 'ਚ ਪਿੱਤਰਾਂ ਨੂੰ ਯਾਦ ਕੀਤਾ ਜਾਂਦਾ ਹੈ, ਜਿਹੜੇ ਪੂਰਵਜ ਇਸ ਦੁਨੀਆ ਵਿੱਚ ਨਹੀਂ ਹਨ। ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਸਰਾਧਾਂ 'ਚ ਤਰਪਣ ਕੀਤਾ ਜਾਂਦਾ ਹੈ। ਹਿੰਦੂ ਪੰਚਾਂਗ ਅਨੁਸਾਰ ਇਸ ਸਾਲ ਸਰਾਧ 20 ਸਤੰਬਰ ਸੋਮਵਾਰ ਨੂੰ ਭਾਦੋਂ ਮਹੀਨੇ ਦੇ ਸ਼ੁਕਲ ਪੱਖ ਦੀ ਪੁੰਨਿਆ ਤਿਥੀ ਤੋਂ ਆਰੰਭ ਹੋ ਰਹੇ ਹਨ। ਉੱਥੇ ਹੀ ਇਨ੍ਹਾਂ ਦਾ ਸਮਾਪਨ 6 ਅਕਤੂਬਰ ਦਿਨ ਬੁੱਧਵਾਰ ਨੂੰ ਅੱਸੂ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਮੱਸਿਆ 'ਤੇ ਹੋਵੇਗਾ। ਇਸੇ ਲਈ ਅੱਜ ਅਸੀਂ ਤੁਹਾਨੂੰ ਸਰਾਧਾਂ ਦੀਆਂ ਮੁੱਖ ਤਾਰੀਖਾਂ, ਉਸ ਦੇ ਮਹੱਤਵ ਅਤੇ ਇਸ ਦੀ ਮਾਨਤਾ ਦੇ ਬਾਰੇ ਬਿਸਥਾਰ ਨਾਲ ਦੱਸਾਂਗੇ....

ਸਰਾਧਾਂ ਦੀਆਂ ਤਿਥੀਆਂ
ਪੁੰਨਿਆ ਸਰਾਧ : 20 ਸਤੰਬਰ
ਪ੍ਰਤੀਪਦਾ ਸਰਾਧ : 21 ਸਤੰਬਰ
ਦੂਸਰਾ ਸਰਾਧ : 22 ਸਤੰਬਰ
ਤੀਸਰਾ ਸਰਾਧ : 23 ਸਤੰਬਰ
ਚੌਥਾ ਸਰਾਧ : 24 ਸਤੰਬਰ
ਪੰਜਵਾਂ ਸਰਾਧ : 25 ਸਤੰਬਰ
ਛੇਵਾਂ ਸਰਾਧ : 27 ਸਤੰਬਰ
ਸੱਤਵਾਂ ਸਰਾਧ : 28 ਸਤੰਬਰ
8ਵਾਂ ਸਰਾਧ : 29 ਸਤੰਬਰ
ਨੌਵਾਂ ਸਰਾਧ : 30 ਸਤੰਬਰ
10ਵਾਂ ਸਰਾਧ : 1 ਅਕਤੂਬਰ
11ਵਾਂ ਸਰਾਧ : 2 ਅਕਤੂਬਰ
12ਵਾਂ ਸਰਾਧ : 3 ਅਕਤੂਬਰ
13ਵਾਂ ਸਰਾਧ : 4 ਅਕਤੂਬਰ
14ਵਾਂ ਸਰਾਧ : 5 ਅਕਤੂਬਰ
15ਵਾਂ ਸਰਾਧ : 6 ਅਕਤੂਬਰ

ਸਰਾਧਾਂ ਦੀ ਮਾਨਤਾ
ਸ਼ਾਸਤਰਾਂ 'ਚ ਪਰਿਵਾਰਕ ਮੈਂਬਰਾਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦਾ ਸਰਾਧ ਕਰਨਾ ਜ਼ਰੂਰੀ ਮੰਨਿਆ ਗਿਆ ਹੈ। ਸਰਾਧ ਬਿਨਾਂ ਮ੍ਰਿਤਕ ਨੂੰ ਮੁਕਤੀ ਨਹੀਂ ਮਿਲਦੀ। ਮਾਨਤਾਵਾਂ ਅਨੁਸਾਰ ਸਰਾਧਾਂ ਵੇਲੇ ਪਿੱਤਰਾਂ ਦਾ ਸਰਾਧ ਕਰਨ ਨਾਲ ਉਹ ਖੁਸ਼ ਹੁੰਦੇ ਹਨ। ਇਸ ਵੇਲੇ ਜੇਕਰ ਪਿੱਤਰਾਂ ਦਾ ਸਰਾਧ ਨਹੀਂ ਕੀਤਾ ਜਾਂਦਾ ਤਾਂ ਉਨ੍ਹਾਂ ਦੀ ਆਤਮਾ ਨੂੰ ਦੁੱਖ ਪਹੁੰਚਦਾ ਹੈ। ਉਹ ਨਾਰਾਜ਼ ਹੋ ਜਾਂਦੇ ਹਨ।

ਪੜ੍ਹੋ ਇਹ ਵੀ ਖ਼ਬਰ - Shradh 2021: ਸ਼ਰਾਧਾਂ ’ਚ ਪਿੱਤਰਾਂ ਨੂੰ ਖੁਸ਼ ਕਰਨ ਲਈ ਕਦੇ ਨਾ ਕਰੋ ਇਹ ਗਲਤੀਆਂ, ਹੋ ਸਕਦੇ ਨੁਕਸਾਨ

ਪਿਤਰੁ ਸ਼ਰਾਧ ਕੀ ਹੈ
ਮਾਤਾ, ਪਿਤਾ ਜਾਂ ਕਿਸੇ ਹੋਰ ਪਰਿਵਾਰਕ ਮੈਂਬਰ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਪੂਰਤੀ ਲਈ ਕੀਤੀ ਜਾਣ ਵਾਲਾ ਇਕ ਕਾਰਜ ਪਿਤ੍ਰ ਸ਼ਰਾਧ ਹੈ। ਮਾਨਤਾ ਹੈ ਕਿ ਪਿਤਰੂ ਪੱਖ ਦੇ 15 ਦਿਨਾਂ ਵਿਚ, ਪੁਰਖੇ ਜੋ ਇਸ ਸੰਸਾਰ ਵਿਚ ਮੌਜੂਦ ਨਹੀਂ ਹਨ, ਲੋਕ ਭਲਾਈ ਲਈ ਧਰਤੀ ਵਿਚ ਬੈਠਦੇ ਹਨ ਅਤੇ ਅਸੀਂ ਉਨ੍ਹਾਂ ਨੂੰ ਭੋਜਨ ਅਤੇ ਪਾਣੀ ਭੇਟ ਕਰਦੇ ਹਾਂ। ਅਜਿਹੀ ਸਥਿਤੀ ਵਿਚ ਪਿਤਰਾਂ ਨੂੰ ਖੁਸ਼ ਕਰਨਾ ਜ਼ਰੂਰੀ ਹੈ ਕਿਉਂਕਿ ਉਨ੍ਹਾਂ ਦੀਆਂ ਅਸੀਸਾਂ ਤਰੱਕੀ ਦਾ ਰਾਹ ਪੱਧਰਾ ਕਰਦੀਆਂ ਹਨ। ਪਰ ਕਈ ਵਾਰ - ਅਣਜਾਣੇ ਵਿਚ, ਕੁਝ ਅਜਿਹੀਆਂ ਗ਼ਲਤੀਆਂ ਹੁੰਦੀਆਂ ਹਨ ਜਿਸ ਨਾਲ ਪਿੱਤਰ ਨਰਾਜ ਹੋ ਜਾਂਦੇ ਹਨ।

ਸਰਾਧਾਂ ਦਾ ਮਹੱਤਵ
ਸਾਡੇ ਪਿੱਤਰ ਭਗਵਾਨ ਦੀ ਤਰ੍ਹਾਂ ਪੂਜਨਯੋਗ ਹੁੰਦੇ ਹਨ। ਕ੍ਰਿਸ਼ਨ ਪੱਖ ਤੋਂ ਆਰੰਭ ਹੋ ਕੇ ਮੱਸਿਆ ਤਕ ਦੇ 16 ਦਿਨਾਂ ਦੀ ਮਿਆਦ ਪਿੱਤਰ ਪਕਸ਼ ਯਾਨੀ ਸਰਾਧ ਅਖਵਾਉਂਦੀ ਹੈ। ਸਰਾਧ ਖ਼ਤਮ ਹੋਣ 'ਤੇ ਪਿੱਤਰ ਆਪਣੇ ਪਰਿਵਾਰਕ ਮੈਂਬਰਾਂ ਨੂੰ ਅਸ਼ੀਰਵਾਦ ਦੇ ਕੇ ਦੁਬਾਰਾ ਸਵਰਗ ਲੋਕ ਚਲੇ ਜਾਂਦੇ ਹਨ। ਸਰਾਧ ਅਤੇ ਤਰਪਣ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ।


rajwinder kaur

Content Editor rajwinder kaur