ਆਪਣੀ ਰਾਸ਼ੀ ਅਨੁਸਾਰ ਹਰ ਸੋਮਵਾਰ ਜ਼ਰੂਰ ਕਰੋ ਇਹ ਉਪਾਅ, ਹੋਵੇਗੀ ਭਗਵਾਨ ਸ਼ਿਵ ਦੀ ਕ੍ਰਿਪਾ

8/10/2020 3:29:36 PM

ਜਲੰਧਰ - ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਉਣ ਮਹੀਨੇ ਵਿੱਚ ਭਗਵਾਨ ਸ਼ਿਵ ਜੀ ਦੀ ਪੂਜਾ ਦਾ ਵਿਸ਼ੇਸ਼ ਮਹੱਤਵ ਰਹਿੰਦਾ ਹੈ। ਭੋਲੇਨਾਥ ਦੇ ਭਗਤ ਉਨ੍ਹਾਂ ਦੀ ਕ੍ਰਿਪਾ ਪਾਉਣ ਲਈ ਸਾਉਣ ਮਹੀਨੇ ਵਿੱਚ ਸ਼ਿਵਲਿੰਗ ਦਾ ਜਲ-ਅਭਿਸ਼ੇਕ ਕਰਦੇ ਹਨ। ਬਹੁਤ ਸਾਰੇ ਲੋਕ ਅਜਿਹੇ ਵੀ ਹਨ, ਜੋ ਕਿਸੇ ਨਾ ਕਿਸੇ ਕਾਰਨ ਇਸ ਮਹੀਨੇ 'ਚ ਵੀ ਸ਼ਿਵ ਜੀ ਦੀ ਅਰਾਧਨਾ ਨਹੀਂ ਕਰ ਪਾਉਂਦੇ। ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ 'ਚੋਂ ਹੋ ਅਤੇ ਤੁਸੀਂ ਵੀ ਸਾਉਣ ਵਿਚ ਸ਼ਿਵ ਜੀ ਦੀ ਪੂਜਾ ਕਰਨ ਦਾ ਮੌਕਾ ਖੋਹ ਚੁੱਕੇ ਹੋ ਤਾਂ ਘਬਰਾਓ ਨਾ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਉਪਾਅ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਤੁਸੀਂ ਆਪਣੀ ਰਾਸ਼ੀ ਦੇ ਹਿਸਾਬ ਨਾਲ ਕਰ ਸਕਦੇ ਹੋ। ਇਹ ਉਪਾਅ ਕਰਨ ਨਾਲ ਸਾਉਣ ਮਹੀਨੇ ਦੀ ਪੂਜਾ ਦਾ ਫਲ ਜ਼ਰੂਰ ਮਿਲ ਸਕਦਾ ਹੈ।

ਸੋਮਵਾਰ ਨੂੰ ਕਰੋ ਇਹ ਉਪਾਅ 

ਸਾਉਣ ਵਿਚ ਹਰ ਰਾਸ਼ੀ ਦਾ ਵਿਅਕਤੀ ਸ਼ਿਵ ਪੂਜਾ ਤੋਂ ਪਹਿਲਾਂ ਕਾਲੇ ਤਿੱਲ 'ਚ ਪਾਣੀ ਮਿਲਾ ਕੇ ਇਸ਼ਨਾਨ ਕਰੋ। ਸ਼ਿਵ ਪੂਜਾ 'ਚ ਕਨੇਰ, ਮੌਲਸਿਰੀ ਅਤੇ ਬੇਲਪੱਤਰ ਜ਼ਰੂਰ ਚੜ੍ਹਾਓ। ਇਸ ਤੋਂ ਇਲਾਵਾ ਕਿਹੜੀ ਰਾਸ਼ੀ ਦੇ ਵਿਅਕਤੀ ਨੂੰ ਕਿਹੜੀ ਪੂਜਾ ਸਮੱਗਰੀ ਨਾਲ ਸ਼ਿਵ ਜੀ ਦੀ ਪੂਜਾ ਸ਼ੁੱਭ ਫਲ ਦਿੰਦੀ ਹੈ, ਇਸ ਦੀ ਚਰਚਾ ਵੀ ਉਨ੍ਹਾਂ ਨੇ ਇਸ ਤਰ੍ਹਾਂ ਕੀਤੀ ਹੈ...  

ਮੇਖ - ਜਲ 'ਚ ਗੁੜ ਮਿਲਾ ਕੇ ਸ਼ਿਲ ਦਾ ਅਭਿਸ਼ੇਕ ਕਰੋ ਅਤੇ ਭਗਵਾਨ ਸ਼ੰਕਰ ਨੂੰ ਲਾਲ ਚੰਦਨ ਅਤੇ ਕਨੇਰ ਦੇ ਫੁੱਲ ਚੜ੍ਹਾਓ। ਬਾਅਦ 'ਚ ਸ਼ੱਕਰ ਜਾਂ ਗੁੜ ਦੀ ਮਿੱਠੀ ਰੋਟੀ ਬਣਾ ਕੇ ਸ਼ਿਵ ਨੂੰ ਭੋਗ ਲਗਾਓ।
ਬ੍ਰਿਖ - ਦਹੀਂ ਨਾਲ ਸ਼ਿਵ ਦਾ ਅਭਿਸ਼ੇਕ ਕਰੋ, ਇਹ ਬਹੁਤ ਲਾਭਕਾਰੀ ਹੁੰਦਾ ਹੈ। ਇਸ ਤੋਂ ਇਲਾਵਾ ਸ਼ਿਵਲਿੰਗ 'ਤੇ ਸਫੈਦ ਚੰਦਨ, ਸਫੈਦ ਫੁੱਲ ਅਤੇ ਚਾਵਲ ਚੜ੍ਹਾਓ।
ਮਿਥੁਨ - ਇਸ ਰਾਸ਼ੀ ਦੇ ਵਿਅਕਤੀ ਗੰਨੇ ਦੇ ਰਸ ਨਾਲ ਸ਼ਿਵ ਦਾ ਅਭਿਸ਼ੇਕ ਕਰਨ।
ਕਰਕ - ਇਸ ਰਾਸ਼ੀ ਦੇ ਸ਼ਿਵ ਭਗਤ ਘਿਉ ਨਾਲ ਭਗਵਾਨ ਦਾ ਅਭਿਸ਼ੇਕ ਕਰਨ ਨਾਲ ਹੀ ਕੱਚਾ ਦੁੱਧ, ਸਫੈਦ ਫੁੱਲ ਚੜ੍ਹਾਓ।
ਸਿੰਘ - ਇਸ ਰਾਸ਼ੀ ਦੇ ਲੋਕ ਗੁੜ ਦੇ ਜਲ ਨਾਲ ਸ਼ਿਵ ਦਾ ਅਭਿਸ਼ੇਕ ਕਰਕੇ ਮਦਾਰ ਦੇ ਫੁੱਲ ਵੀ ਚੜ੍ਹਾਓ। ਬਾਅਦ 'ਚ ਸ਼ਿਵ ਨੂੰ ਗੁੜ ਅਤੇ ਚਾਵਲ ਨਾਲ ਬਣੀ ਖੀਰ ਦਾ ਵੀ ਭੋਗ ਲਗਾਓ।
ਕੰਨਿਆ - ਕੰਨਿਆ ਰਾਸ਼ੀ ਦੇ ਲੋਕ ਗੰਨੇ ਦੇ ਰਸ ਨਾਲ ਸ਼ਿਵਲਿੰਗ ਦਾ ਅਭਿਸ਼ੇਕ ਕਰਨ ਅਤੇ ਸ਼ਿਵ ਨੂੰ ਭੰਗ ਅਤੇ ਪਾਨ ਚੜ੍ਹਾਉਣ।
ਤੁਲਾ - ਇਸ ਰਾਸ਼ੀ ਦੇ ਵਿਅਕਤੀ ਸੈਂਟ ਜਾਂ ਖੁਸ਼ਬੂਦਾਰ ਤੇਲ ਨਾਲ ਸ਼ਿਵ ਦਾ ਅਭਿਸ਼ੇਕ ਕਰਨ ਅਤੇ ਦਹੀਂ, ਸ਼ਹਿਦ ਅਤੇ ਸ਼੍ਰੀਖੰਡ ਦਾ ਪ੍ਰਸਾਦ ਚੜ੍ਹਾਓ। ਸਫੈਦ ਫੁੱਲ ਵੀ ਪੂਜਾ 'ਚ ਸ਼ਿਵ ਨੂੰ ਚੜ੍ਹਾਓ।
ਬ੍ਰਿਸ਼ਚਕ - ਇਸ ਰਾਸ਼ੀ ਦੇ ਲੋਕ ਵੀ ਹਰ ਸੋਮਵਾਰ ਸ਼ਿਵ ਦੇ ਮੰਦਰ ਜਾਣ ਅਤੇ ਜਲ ਚੜ੍ਹਾਉਣ।
ਧਨ - ਇਸ ਰਾਸ਼ੀ ਦੇ ਵਿਅਕਤੀ ਦੁੱਧ 'ਚ ਹਲਦੀ ਮਿਲਾ ਕੇ ਸ਼ਿਵ ਦਾ ਅਭਿਸ਼ੇਕ ਕਰਨ। ਭਗਵਾਨ ਨੂੰ ਚਨੇ ਦੇ ਆਟੇ ਅਤੇ ਮਿਸ਼ਰੀ ਤੋਂ ਤਿਆਰ ਮਠਿਆਈ ਦਾ ਭੋਗ ਲਗਾਉਣ।
ਮਕਰ - ਇਨ੍ਹਾਂ ਰਾਸ਼ੀਆਂ ਦੇ ਲੋਕ ਨਾਰੀਅਲ ਦੇ ਪਾਣੀ ਨਾਲ ਸ਼ਿਵ ਦਾ ਅਭਿਸ਼ੇਕ ਕਰਨ। ਇਸ ਨਾਲ ਉਨ੍ਹਾਂ ਨੂੰ ਲਾਭ ਦੀ ਪ੍ਰਾਪਤੀ ਹੋਵੇਗੀ। 
ਕੁੰਭ - ਇਸ ਰਾਸ਼ੀ ਦੇ ਲੋਕ ਤਿੱਲ ਦੇ ਤੇਲ ਨਾਲ ਅਭਿਸ਼ੇਕ ਕਰਨ।
ਮੀਨ - ਇਸ ਰਾਸ਼ੀ ਦੇ ਲੋਕ ਦੁੱਧ ਜਾਂ ਜਲ ਨਾਲ ਗੁੜ, ਘਿਉ, ਸ਼ਹਿਦ ਅਤੇ ਲਾਲ ਚੰਦਨ ਸ਼ਿਵ ਜੀ ਨੂੰ ਚੜ੍ਹਾਉਣ।


rajwinder kaur

Content Editor rajwinder kaur