ਜਾਣੋ ਰਾਮ ਮੰਦਰ ਬਣਨ ਨਾਲ ਸਥਾਨਕ ਲੋਕਾਂ ਨੂੰ ਕੀ ਹੋਣਗੇ ਫਾਇਦੇ (ਵੀਡੀਓ)

8/11/2020 5:40:15 PM

ਜਲੰਧਰ - ਬੀਤੀ 5 ਅਗਸਤ,2020 ਨੂੰ ਅਯੁੱਧਿਆ ਵਿਖੇ ਰਾਮ ਮੰਦਰ ਦੀ ਨੀਂਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰੱਖ ਦਿੱਤਾ ਗਿਆ ਸੀ। ਮੰਦਰ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਗੱਲ ਵੀ ਆਖੀ ਕਿ ਇਸ ਨਾਲ ਹੁਣ ਸਿਰਫ ਅਯੁੱਧਿਆ ਦੀ ਸ਼ਾਨ ਹੀ ਨਹੀਂ ਵਧੇਗੀ, ਸਗੋਂ ਇੱਥੋਂ ਦੀ ਆਰਥਿਕਤਾ ਨੂੰ ਵੀ ਬਹੁਤ ਹੁੰਗਾਰਾ ਮਿਲੇਗਾ। ਇਸ ਜਗ੍ਹਾ ’ਤੇ ਰਹਿ ਰਹੇ ਲੋਕਾਂ ਲਈ ਕੰਮ ਦੇ ਮੌਕੇ ਵੀ ਪੈਦਾ ਹੋਣਗੇ। 

ਦੱਸ ਦੇਈਏ ਕਿ ਇਸ ਨੂੰ ਜੇਕਰ ਸੈਰ ਸਪਾਟੇ ਵਜੋਂ ਵੀ ਵੇਖਿਆ ਜਾਵੇ ਤਾਂ ਭਾਰਤ ਦੀ ਜੀ.ਡੀ.ਪੀ. ਵਿੱਚ ਇਸ ਦਾ ਕਾਰੋਬਾਰ ਸਾਲ 2017 ਚ 15.25 ਲੱਖ ਕਰੋੜ ਸੀ, ਜੋ 2028 ਤੱਕ ਵੱਧ ਕੇ 32 ਲੱਖ ਕਰੋੜ ਰੁਪਏ ਤੱਕ ਪਹੁੰਚਣ ਦੇ ਕਿਆਸ ਹਨ। ਇਸ ਦਾ ਜ਼ਿਆਦਾ ਹਿੱਸਾ ਘਰੇਲੂ ਸੈਰ ਸਪਾਟੇ ਦਾ ਹੁੰਦਾ ਹੈ, ਜਿਸ ਵਿੱਚ ਧਾਰਮਿਕ ਸੈਰ ਸਪਾਟੇ ਦਾ ਕਾਰੋਬਾਰ ਕਰੀਬ 10 ਲੱਖ ਕਰੋੜ ਰੁਪਏ ਦਾ ਹੈ। 

ਪੜ੍ਹੋ ਇਹ ਵੀ ਖਬਰ -ਗੁੜ ਜਾਂ ਖੰਡ, ਜਾਣੋ ਦੋਵਾਂ ’ਚੋਂ ਕਿਸ ਦੀ ਵਰਤੋਂ ਕਰਨ ਨਾਲ ਘੱਟ ਹੁੰਦਾ ਹੈ ‘ਭਾਰ’

ਕਿਹਾ ਜਾ ਰਿਹਾ ਹੈ ਕਿ ਅਯੁੱਧਿਆ ’ਚ ਰਾਮ ਮੰਦਰ ਬਣਨ ਤੋਂ ਬਾਅਦ ਇੱਥੇ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਧੇਗੀ। ਸਾਲ 2019 ਦੌਰਾਨ ਇੱਥੇ ਕੁੱਲ 3.4 ਲੱਖ ਸੈਲਾਨੀ ਆਏ ਸਨ ਅਤੇ ਸਾਲ 2015 ਦੌਰਾਨ ਇਹ ਗਿਣਤੀ 1.4 ਲੱਖ ਸੀ। ਮਤਲਬ ਕਿ ਪਿਛਲੇ ਪੰਜਾਂ ਸਾਲਾਂ ਦੌਰਾਨ ਇਸ ਗਿਣਤੀ ’ਚ ਢਾਈ ਗੁਣਾਂ ਵਾਧਾ ਹੋਇਆ ਹੈ। ਮੰਦਰ ਬਣਾਉਣ ਵਾਲੇ ਨਕਸ਼ਾ ਨਵੀਸਾਂ ਦਾ ਅਨੁਮਾਨ ਹੈ ਕਿ ਮੰਦਰ ਬਣਨ ਤੋਂ ਬਾਅਦ ਇੱਥੇ ਰੋਜ਼ਾਨਾ ਇੱਕ ਲੱਖ ਤੱਕ ਸ਼ਰਧਾਲੂ ਮੱਥਾ ਟੇਕਣ ਆਉਣਗੇ। ਜਿਸ ਦੀ ਸਾਲਾਨਾ ਗਿਣਤੀ 3 ਕਰੋੜ 60 ਲੱਖ ਹੋਵੇਗੀ।

ਪੜ੍ਹੋ ਇਹ ਵੀ ਖਬਰ - ਜੇਕਰ ਤੁਹਾਡੇ ਬੱਚਿਆਂ ’ਚ ਵੀ ਦਿਖਾਈ ਦੇਣ ਇਹ ਲੱਛਣ, ਤਾਂ ਜ਼ਰੂਰ ਕਰਵਾਓ ਕੋਰੋਨਾ ਟੈਸਟ

ਦੂਜੇ ਪਾਸੇ ਉੱਤਰ ਪ੍ਰਦੇਸ਼ ’ਚ ਹਰ ਵਰ੍ਹੇ ਤਕਰੀਬਨ 28 ਕਰੋੜ ਸੈਲਾਨੀ ਆਉਂਦੇ ਹਨ। ਪਿਛਲੇ ਸਾਲ ਸੈਲਾਨੀਆਂ ਦੀ ਗਿਣਤੀ 54 ਕਰੋੜ ਸੀ। ਪੂਰੇ ਦੇਸ਼ ਅੰਦਰ ਯੂ.ਪੀ. ਘਰੇਲੂ ਸੈਰ ਸਪਾਟੇ ਨੂੰ ਲੈ ਕੇ ਦੂਸਰੇ ਨੰਬਰ ’ਤੇ ਹੈ ਅਤੇ ਵਿਦੇਸ਼ੀ ਸੈਲਾਨੀਆਂ ਵਿੱਚ ਤੀਸਰੇ ਨੰਬਰ ’ਤੇ। ਸਾਲ 2017-18 ਦੌਰਾਨ ਘਰੇਲੂ ਤੇ ਵਿਦੇਸ਼ੀ ਸੈਲਾਨੀਆਂ ਨੂੰ ਮਿਲਾ ਕੇ ਕੁੱਲ 64 ਲੱਖ ਸੈਲਾਨੀ ਤਾਜ ਮਹਿਲ ਵੇਖਣ ਆਏ ਸਨ। ਇਸ ਤੋਂ ਇਲਾਵਾ ਲਾਲ ਕਿਲਾ, ਕੁੱਤਬ ਮੀਨਾਰ, ਆਗਰੇ ਦਾ ਕਿਲ੍ਹਾ ਅਤੇ ਹੋਰ ਥਾਵਾਂ ਵੀ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹਨ। 

ਪੜ੍ਹੋ ਇਹ ਵੀ ਖਬਰ -ਮਾਇਗ੍ਰੇਨ ਨੂੰ ਠੀਕ ਕਰਨ ਦੇ ਨਾਲ-ਨਾਲ ਹੋਰ ਵੀ ਕਈ ਬੀਮਾਰੀਆਂ ਦਾ ਇਲਾਜ ਕਰਦੀ ਹੈ ‘ਰਾਈ’, ਜਾਣੋ ਕਿਵੇਂ

ਅਨੁਮਾਨ ਲਾਇਆ ਜਾ ਰਿਹਾ ਹੈ ਕਿ ਰਾਮ ਮੰਦਰ ਬਣਨ ਤੋਂ ਬਾਅਦ ਇੱਥੋਂ ਦੇ ਲੋਕਾਂ ਲਈ ਬਹੁਤ ਲਾਭ ਹੋਣਗੇ ਅਤੇ ਉਨ੍ਹਾਂ ਨੂੰ ਬਹੁਤ ਸਾਰੀਆਂ ਨੌਕਰੀਆਂ ਮਿਲਣਗੀਆਂ। ਜਿਵੇਂ ਦੇਸ਼ ਦੇ ਦੂਸਰੇ ਮੰਦਿਰਾਂ ਕਾਰਨ ਵੀ ਨੇੜਲੇ ਲੋਕਾਂ ਨੂੰ ਮਿਲਦੀਆਂ ਹਨ। ਅੰਦਾਜ਼ੇ ਮੁਤਾਬਕ ਤਿਰੂਪਤੀ ਬਾਲਾਜੀ ਮੰਦਿਰ ’ਚ ਤਕਰੀਬਨ 16 ਹਜ਼ਾਰ ਲੋਕ ਕੰਮ ਕਰਦੇ ਹਨ। ਟਰੱਸਟ ਦੇ ਲੋਕਾਂ ਦਾ ਕਹਿਣਾ ਹੈ ਕਿ ਰਾਮ ਮੰਦਿਰ ਵੀ ਉਸੇ ਤਰਜ਼ ’ਤੇ ਕੰਮ ਕਰੇਗਾ।

ਪੜ੍ਹੋ ਇਹ ਵੀ ਖਬਰ - ਜਨਮ ਅਸ਼ਟਮੀ ਦੀ ਰਾਤ ਕਰੋਂ ਇਹ ਉਪਾਅ, ਬੇਸ਼ੁਮਾਰ ਬਰਕਤ ਹੋਣ ਦੇ ਨਾਲ ਪੂਰੀਆਂ ਹੋਣਗੀਆਂ ਮਨੋਕਾਮਨਾਵਾਂ


rajwinder kaur

Content Editor rajwinder kaur