ਸ਼ੇਅਰ ਬਜ਼ਾਰ ''ਚ ਵਧਿਆ ਲੋਕਾਂ ਦਾ ਭਰੋਸਾ, ਕਮਾਏ ਇਕ ਲੱਖ ਕਰੋੜ ਡਾਲਰ

Tuesday, Nov 12, 2024 - 12:31 PM (IST)

ਸ਼ੇਅਰ ਬਜ਼ਾਰ ''ਚ ਵਧਿਆ ਲੋਕਾਂ ਦਾ ਭਰੋਸਾ, ਕਮਾਏ ਇਕ ਲੱਖ ਕਰੋੜ ਡਾਲਰ

ਨੈਸ਼ਨਲ ਡੈਸਕ- ਸ਼ੇਅਰ ਬਜ਼ਾਰ ਭਾਰਤੀਆਂ ਦੀ ਮੋਟੀ ਕਮਾਈ ਦਾ ਜ਼ਰੀਆ ਬਣ ਗਿਆ ਹੈ। ਇਹ ਹੋਰ ਕੋਈ ਨਹੀਂ ਅੰਕੜੇ ਹੀ ਸਾਬਿਤ ਕਰ ਰਹੇ ਹਨ ਕਿ ਪਿਛਲੇ 10 ਸਾਲਾਂ 'ਚ ਲੋਕਾਂ ਨੇ ਸ਼ੇਅਰ ਮਾਰਕੀਟ ਤੋਂ ਇਕ ਲੱਖ ਕਰੋੜ ਰੁਪਏ ਦੀ ਕਮਾਈ ਹੈ। ਫਾਈਨੈਂਸ਼ੀਅਲ ਸਰਵਿਸ ਦੇਣ ਵਾਲੀ ਕੰਪਨੀ ਮਾਰਗਨ ਸਟੈਨਲੀ ਦੇ ਅਨੁਮਾਨ ਅਨੁਸਾਰ, ਪਿਛਲੇ 10 ਸਾਲਾਂ 'ਚ ਭਾਰਤੀ ਪਰਿਵਾਰਾਂ ਨੇ ਆਪਣੀ ਬੈਲੇਂਸ ਸ਼ੀਟ ਦਾ ਸਿਰਫ਼ 3 ਫੀਸਦੀ ਹਿੱਸਾ ਸ਼ੇਅਰ ਬਜ਼ਾਰ 'ਚ ਨਿਵੇਸ਼ ਕਰ ਕੇ ਕਰੀਬ ਇਕ ਲੱਖ ਕਰੋੜ ਡਾਲਰ (1 ਟ੍ਰਿਲੀਅਨ ਡਾਲਰ) ਦੀ ਕਮਾਈ ਕਰ ਲਈ ਹੈ। ਇਸ ਦੌਰਾਨ ਭਾਰਤੀ ਪਰਿਵਾਰਾਂ ਦੀ ਕੁੱਲ ਜਾਇਦਾਦ 'ਚ 8.5 ਲੱਖ ਕਰੋੜ ਡਾਲਰ ਦਾ ਵਾਧਾ ਹੋਇਆ ਹੈ। ਇਸ ਵਾਧੇ 'ਚ ਕਰੀਬ 11 ਫੀਸਦੀ ਹਿੱਸੇਦਾਰੀ ਸ਼ੇਅਰ ਬਜ਼ਾਰ ਤੋਂ ਆਈ ਹੈ। ਜੇਕਰ ਇਸ 'ਚ ਫਾਊਂਡਰਜ਼ ਨੂੰ ਵੀ ਸ਼ਾਮਲ ਕਰ ਲਿਆ ਜਾਵੇ ਤਾਂ ਭਾਰਤੀ ਪਰਿਵਾਰਾਂ ਦੀ ਕੁੱਲ ਜਾਇਦਾਦ 'ਚ 9.7 ਲੱਖ ਕਰੋੜ ਡਾਲਰ ਦਾ ਵਾਧਾ ਹੋਇਆ ਹੈ। ਇਸ ਨਾਲ ਸ਼ੇਅਰ ਬਜ਼ਾਰ ਦਾ 20 ਫ਼ੀਸਦੀ ਯਾਨੀ 2 ਟ੍ਰਿਲੀਅਨ ਡਾਲਰ (2 ਲੱਖ ਕਰੋੜ ਡਾਲਰ) ਦਾ ਯੋਗਦਾਨ ਹੈ। ਮਾਰਗਨ ਸਟੇਨਲੀ ਦੇ ਰਿਸਰਚ ਹੈੱਡ ਰਿਧਮ ਦੇਸਾਈ ਦਾ ਕਹਿਣਾ ਹੈ ਕਿ ਭਾਰਤੀ ਪਰਿਵਾਰ ਅਜੇ ਵੀ ਸ਼ੇਅਰ ਬਜ਼ਾਰ 'ਚ ਘੱਟ ਨਿਵੇਸ਼ ਕਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਅਗਲੇ ਕੁਝ ਸਾਲਾਂ 'ਚ ਇਹ ਗ੍ਰੋਥ ਡਬਲ ਵਿਜੀਟ 'ਚ ਹੋ ਸਕਦੀ ਹੈ।

ਇਹ ਵੀ ਪੜ੍ਹੋ : ਡਰਾਈਵਿੰਗ ਲਾਇਸੈਂਸ 'ਤੇ ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ

ਪਿਛਲੇ 10 ਸਾਲਾਂ 'ਚ ਭਾਰਤ 'ਚ ਲਿਮਟਿਡ ਸਾਰੀਆਂ ਕੰਪਨੀਆਂ ਦਾ ਮਾਰਕੀਟ ਕੈਪ 1.2 ਲੱਖ ਕਰੋੜ ਡਾਲਰ ਤੋਂ ਵੱਧ ਕੇ 5.4 ਲੱਖ ਕਰੋੜ ਡਾਲਰ ਹੋ ਗਿਆ ਹੈ ਯਾਨੀ ਭਾਰਤ ਦੀ ਇਕੋਨਾਮੀ (ਅਰਥਵਿਵਸਥਾ) ਤੋਂ ਵੀ ਜ਼ਿਆਦਾ। ਭਾਰਤ ਦੀਆਂ ਕੰਪਨੀਆਂ ਦਾ ਕੁੱਲ ਮਾਰਕੀਟ ਕੈਪ ਦੁਨੀਆ 'ਚ 5ਵਾਂ ਸਭ ਤੋਂ ਵੱਡਾ ਹੈ। ਇਸ ਦੇ ਨਾਲ ਹੀ ਭਾਰਤ ਦੀਆਂ ਕੰਪਨੀਆਂ ਦਾ ਮਾਰਕੀਟ ਕੈਪ ਦੁਨੀਆ ਦੇ ਕੁੱਲ ਮਾਰਕੀਟ ਕੈਪ ਦਾ 4.3 ਫੀਸਦੀ ਹੈ ਜੋ 2013 'ਚ 1.6 ਫ਼ੀਸਦੀ ਸੀ। ਦੇਸਾਈ ਦਾ ਮੰਨਣਾ ਹੈ ਕਿ ਭਾਰਤੀ ਪਰਿਵਾਰਾਂ ਦਾ ਹੋਰ ਸੰਪਤੀ ਦੀ ਤੁਲਨਾ 'ਚ ਅਜੇ ਵੀ ਸ਼ੇਅਰਾਂ 'ਚ ਘੱਟ ਨਿਵੇਸ਼ ਹੈ ਅਤੇ ਅੱਗੇ ਘਰੇਲੂ ਨਿਵੇਸ਼ਕਾਂ ਦੀ ਰੁਚੀ ਸ਼ੇਅਰ ਬਜ਼ਾਰ 'ਚ ਵਧਣ ਦੀ ਉਮੀਦ ਹੈ। ਸ਼ੇਅਰ ਅਜੇ ਵੀ ਭਾਰਤੀ ਪਰਿਵਾਰਾਂ ਦੀ ਬੈਲੇਂਸ ਸ਼ੀਟ ਦਾ ਛੋਟਾ ਹਿੱਸਾ ਹੈ ਯਾਨੀ ਇਸ 'ਚ ਘੱਟ ਨਿਵੇਸ਼ ਹੁੰਦਾ ਹੈ। ਰਿਪੋਰਟ ਅਨੁਸਾਰ ਪਿਛਲੇ ਦਹਾਕੇ 'ਚ ਸੋਨੇ 'ਚ ਨਿਵੇਸ਼ ਨੇ ਵੀ 22 ਫ਼ੀਸਦੀ ਦੀ ਦਰ ਨਾਲ ਜਾਇਦਾਦ 'ਚ ਵਾਧਾ ਕੀਤਾ ਹੈ। ਭਾਰਤ 'ਚ ਜਾਇਦਾਦ ਦਾ ਸਭ ਤੋਂ ਵੱਡਾ ਹਿੱਸਾ ਅਜੇ ਵੀ ਸੰਪਤੀਆਂ (ਜਿਵੇਂ ਘਰਾਂ) 'ਚ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News