ਮਲਾਲਾ ਯੂਸੁਫਜ਼ਈ ਨੇ ਆਕਸਫੋਰਡ ਤੋਂ ਪੂਰੀ ਕੀਤੀ ਗਰੈਜੂਏਸ਼ਨ ਦੀ ਪੜ੍ਹਾਈ, ਇਸ ਤਰ੍ਹਾਂ ਮਨਾਇਆ ਜਸ਼ਨ

Saturday, Jun 20, 2020 - 02:59 PM (IST)

ਮਲਾਲਾ ਯੂਸੁਫਜ਼ਈ ਨੇ ਆਕਸਫੋਰਡ ਤੋਂ ਪੂਰੀ ਕੀਤੀ ਗਰੈਜੂਏਸ਼ਨ ਦੀ ਪੜ੍ਹਾਈ, ਇਸ ਤਰ੍ਹਾਂ ਮਨਾਇਆ ਜਸ਼ਨ

ਨਵੀਂ ਦਿੱਲੀ/ਇਸਲਾਮਾਬਾਦ- ਸਿੱਖਿਆ ਵਰਕਰ ਅਤੇ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਮਲਾਲਾ ਯੂਸੁਫਜ਼ਈ ਨੇ ਸ਼ੁੱਕਰਵਾਰ ਨੂੰ ਬ੍ਰਿਟੇਨ ਦੇ ਮਸ਼ਹੂਰ ਆਕਸਫੋਰਡ ਯੂਨੀਵਰਸਿਟੀ 'ਚ ਦਰਸ਼ਨਸ਼ਾਸਤਰ (ਫਿਲਾਸਫੀ), ਰਾਜਨੀਤੀ ਅਤੇ ਅਰਥਸ਼ਾਸਤਰ 'ਚ ਆਪਣੀ ਡਿਗਰੀ ਪੂਰੀ ਕੀਤੀ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਜਸ਼ਨ ਮਨਾਉਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ। ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਸਵਾਤ ਘਾਟੀ 'ਚ ਤਾਲਿਬਾਨੀ ਅੱਤਵਾਦੀਆਂ ਨੇ ਮਲਾਲਾ ਦੇ ਸਿਰ 'ਚ ਗੋਲੀ ਮਾਰ ਦਿੱਤੀ ਸੀ।

ਮਲਾਲਾ 'ਤੇ ਹਮਲਾ ਕੁੜੀਆਂ ਦੀ ਸਿੱਖਿਆ ਦਾ ਸਮਰਥਨ ਕਰਨ 'ਤੇ ਕੀਤਾ ਗਿਆ। ਇਸ ਘਟਨਾ ਤੋਂ ਬਾਅਦ ਉਹ ਦੁਨੀਆ ਭਰ 'ਚ ਤਾਲਿਬਾਨੀ ਬੇਰਹਿਮੀ ਦੇ ਸ਼ਿਕਾਰ ਲੋਕਾਂ ਦਾ ਪ੍ਰਤੀਕ ਬਣ ਗਈ। ਇਕ ਨਿਊਜ਼ ਚੈਨਲ ਦੀ ਰਿਪੋਰਟ ਅਨੁਸਾਰ, ਮਲਾਲਾ ਨੇ ਆਪਣੀ ਭਾਵਨਾ ਜ਼ਾਹਰ ਕਰਨ ਲਈ ਟਵਿੱਟਰ 'ਤੇ ਆਪਣੇ ਪਰਿਵਾਰ ਨਾਲ ਕੇਕ ਕੱਟ ਕੇ ਜਸ਼ਨ ਮਨਾਉਣ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ।

PunjabKesariਉਨ੍ਹਾਂ ਨੇ ਟਵੀਟ ਕੀਤਾ,''ਆਕਸਫੋਰਡ 'ਚ ਆਪਣੀ ਫਿਲਾਸਫੀ, ਰਾਜਨੀਤੀ ਅਤੇ ਅਰਥ ਸ਼ਾਸਤਰ ਦੀ ਡਿਗਰੀ ਪੂਰੀ ਕੀਤੀ ਹੈ, ਜਿਸ ਦੀ ਮੈਨੂੰ ਬਹੁਤ ਖੁਸ਼ੀ ਹੈ। ਮੈਨੂੰ ਨਹੀਂ ਪਤਾ ਕਿ ਅੱਗੇ ਕੀ ਹੈ, ਫਿਲਹਾਲ ਤਾਂ ਮੈਂ ਨੈਟਫਲਿਕਸ ਦੇਖ ਰਹੀ ਹਾਂ, ਰੀਡਿੰਗ ਕਰ ਰਹੀ ਹਾਂ ਅਤੇ ਸੌਂ ਰਹੀ ਹਾਂ।'' ਮਲਾਲਾ ਨੇ ਪਹਿਲੀ ਵਾਰ ਆਪਣੀ ਗਰੈਜੂਏਸ਼ਨ ਡਿਗਰੀ ਦੀ ਪੜ੍ਹਾਈ ਪੂਰੀ ਹੋਣ ਦੀ ਖਬਰ 8 ਜੂਨ ਨੂੰ ਸਾਂਝੀ ਕੀਤੀ ਸੀ, ਜਦੋਂ ਉਨ੍ਹਾਂ ਨੇ ਯੂ-ਟਿਊਬ ਵਿਸ਼ੇਸ਼ ਦੇ ਡਿਅਰਕਲਾਸਆਫ2020 'ਚ ਹਿੱਸਾ ਲਿਆ ਸੀ। ਮਲਾਲਾ ਨੇ ਉਦੋਂ ਦੱਸਿਆ ਸੀ ਕਿ ਉਨ੍ਹਾਂ ਨੇ ਹਾਲੇ ਚਾਰ ਹੋਰ ਪ੍ਰੀਖਿਆਵਾਂ ਦੇਣੀਆਂ ਹਨ।


author

DIsha

Content Editor

Related News