G-20 ਸੰਮੇਲਨ ਲਈ ਦਿੱਲੀ ਦੇ ਸਿਨੇਮਾਘਰ ਬੰਦ ਪਰ ਕਿੰਗ ਖ਼ਾਨ ਦੀ ‘ਜਵਾਨ’ ਨੂੰ ਕੋਈ ਡਰ ਨਹੀਂ

09/06/2023 6:16:37 PM

ਮੁੰਬਈ (ਬਿਊਰੋ)– ਸੁਪਰਸਟਾਰ ਸ਼ਾਹਰੁਖ ਖ਼ਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਜਵਾਨ’ ਨੂੰ ਲੈ ਕੇ ਕਾਫੀ ਚਰਚਾ ’ਚ ਹਨ। 300 ਕਰੋੜ ਦੇ ਬਜਟ ਨਾਲ ਬਣੀ ਇਸ ਫ਼ਿਲਮ ਨੂੰ ਲੈ ਕੇ ਪ੍ਰਸ਼ੰਸਕਾਂ ’ਚ ਕਾਫੀ ਉਤਸ਼ਾਹ ਹੈ। ਸ਼ਾਹਰੁਖ ਵੱਖ-ਵੱਖ ਅੰਦਾਜ਼ ’ਚ ਫ਼ਿਲਮ ਦਾ ਪ੍ਰਮੋਸ਼ਨ ਕਰ ਰਹੇ ਹਨ। ਹਾਲ ਹੀ ’ਚ ਉਹ ਵੈਸ਼ਨੋ ਦੇਵੀ ਤੇ ਵੈਂਕਟੇਸ਼ਵਰ ਗਏ ਸਨ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸ਼ਾਹਰੁਖ ‘ਜਵਾਨ’ ਨਾਲ ਆਪਣੀ ਹੀ ਫ਼ਿਲਮ ‘ਪਠਾਨ’ ਦਾ ਰਿਕਾਰਡ ਤੋੜਨਗੇ ਪਰ ਜੀ-20 ਸੰਮੇਲਨ ਕਾਰਨ ਦਿੱਲੀ ਦੇ ਕੁਝ ਸਿਨੇਮਾਘਰ ਬੰਦ ਰਹਿਣਗੇ। ਇਸ ਨਾਲ ‘ਜਵਾਨ’ ਦੇ ਪ੍ਰਭਾਵਿਤ ਹੋਣ ਦਾ ਡਰ ਹੈ।

ਦਿੱਲੀ ਜੀ-20 ਸੰਮੇਲਨ ਲਈ ਪੂਰੀ ਤਰ੍ਹਾਂ ਤਿਆਰ ਹੈ ਪਰ ਇਸ ਨਾਲ ‘ਜਵਾਨ’ ਦੀ ਕਮਾਈ ’ਤੇ ਅਸਰ ਪੈ ਸਕਦਾ ਹੈ ਕਿਉਂਕਿ ਦਿੱਲੀ ’ਚ ਕੁਝ ਸਿਨੇਮਾਘਰ ਬੰਦ ਰਹਿਣਗੇ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਦਾ ਸਿੱਧਾ ਅਸਰ ‘ਜਵਾਨ’ ਦੀ ਕਮਾਈ ’ਤੇ ਪਵੇਗਾ। ‘ਜਵਾਨ’ 7 ਸਤੰਬਰ ਨੂੰ ਰਿਲੀਜ਼ ਹੋਵੇਗੀ। ਜੀ-20 ਸੰਮੇਲਨ 9 ਤੇ 10 ਸਤੰਬਰ ਨੂੰ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ : ਗੁਰਦਾਸ ਮਾਨ ਦੇ ਮੈਲਬੌਰਨ ਸ਼ੋਅ ਨੂੰ ਲੈ ਕੇ ਦਰਸ਼ਕ ਉਤਸ਼ਾਹਿਤ, ਪਹਿਲੀ ਵਾਰ ਕੋਈ ਪੰਜਾਬੀ ਕਰ ਰਿਹੈ ਇਸ ਜਗ੍ਹਾ ਪ੍ਰਫਾਰਮ

ਇਸ ਦੇ ਲਈ ਅਮਰੀਕੀ ਰਾਸ਼ਟਰਪਤੀ ਸਮੇਤ ਕਈ ਦੇਸ਼ਾਂ ਦੇ ਮੁਖੀ ਮੌਜੂਦ ਰਹਿਣਗੇ। ਸ਼ਨੀਵਾਰ ਨੂੰ ਦਿੱਲੀ ’ਚ ਸਭ ਕੁਝ ਆਮ ਵਾਂਗ ਚੱਲੇਗਾ ਪਰ NDMC ਨੇ ਸੁਰੱਖਿਆ ਦੇ ਲਿਹਾਜ਼ ਨਾਲ ਕੁਝ ਪਾਬੰਦੀਆਂ ਲਗਾਈਆਂ ਹਨ। ਇਸ ’ਚ ਪੀ. ਵੀ. ਆਰ. ਦੇ ਚਾਰ ਸਿਨੇਮਾਘਰ ਬੰਦ ਰਹਿਣਗੇ। ਕੇਂਦਰੀ ਦਿੱਲੀ ’ਚ ਪੀ. ਵੀ. ਆਰ. ਪਲਾਜ਼ਾ, ਪੀ. ਵੀ. ਆਰ. ਰਿਵੋਲੀ, ਓਡੀਓਨ ਤੇ ਈ. ਸੀ. ਐਕਸ. ਚਾਣਕਿਆਪੁਰੀ ਸਿਨੇਮਾਘਰ ਬੰਦ ਰਹਿਣਗੇ।

ਮੀਡੀਆ ਰਿਪੋਰਟਾਂ ਅਨੁਸਾਰ G-20 ਲਈ ਬੰਦ ਕੀਤੇ ਜਾਣ ਵਾਲੇ ਸਾਰੇ ਸਿਨੇਮਾਘਰ ਸਿੰਗਲ ਸਕ੍ਰੀਨ ਹੋਣਗੇ। ਇਨ੍ਹਾਂ ਦੀ ਸਮਰੱਥਾ 2000 ਤੋਂ ਵੱਧ ਨਹੀਂ ਹੈ। ਇਸੇ ਲਈ ਸਿਨੇਮਾਘਰਾਂ ਦੇ ਮਾਲਕਾਂ ਨੇ ਸਪੱਸ਼ਟ ਕੀਤਾ ਹੈ ਕਿ ਫ਼ਿਲਮ ਦੀ ਕਮਾਈ ’ਤੇ ਇਸ ਦਾ ਜ਼ਿਆਦਾ ਅਸਰ ਨਹੀਂ ਪਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News