NCR ''ਚ ਡਰੱਗ ਲੈਬ ਦਾ ਪਰਦਾਫਾਸ਼, ਤਿਹਾੜ ਜੇਲ੍ਹ ਦੇ ਵਾਰਡਨ ਸਮੇਤ 5 ਗ੍ਰਿਫਤਾਰ
Tuesday, Oct 29, 2024 - 06:50 PM (IST)
ਨਵੀਂ ਦਿੱਲੀ (ਏਜੰਸੀ)- ਨੋਇਡਾ ’ਚ ਮੈਕਸੀਕੋ ਦੇ ਇਕ ਡਰੱਗ ਗੈਂਗ ਨਾਲ ਜੁੜੀ ਇਕ ਮੈਥਾਮਫੇਟਾਮਾਈਨ (ਇੱਕ ਕਿਸਮ ਦਾ ਨਸ਼ੀਲਾ ਪਦਾਰਥ) ਲੈਬ ਦਾ ਪਰਦਾਫਾਸ਼ ਕਰਕੇ ਤਿਹਾੜ ਜੇਲ੍ਹ ਦੇ ਵਾਰਡਨ ਤੇ ਦਿੱਲੀ ਦੇ 2 ਕਾਰੋਬਾਰੀਆਂ ਸਮੇਤ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਨੇ ਮੰਗਲਵਾਰ ਇਹ ਜਾਣਕਾਰੀ ਦਿੱਤੀ। ਐੱਨ. ਸੀ. ਬੀ. ਨੇ ਇਕ ਬਿਆਨ ’ਚ ਕਿਹਾ ਕਿ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਕਸਨਾ ਉਦਯੋਗਿਕ ਖੇਤਰ ’ਚ ਇਕ ਡਰੱਗ ਲੈਬ ਦਾ ਪਰਦਾਫਾਸ ਕਰਕੇ ਉਥੋਂ ਤਰਲ ਤੇ ਠੋਸ ਰੂਪ ’ਚ ਲਗਭਗ 95 ਕਿਲੋਗ੍ਰਾਮ ਮੇਥਮਫੇਟਾਮਾਈਨ ਬਰਾਮਦ ਕੀਤੀ ਗਈ।
ਐੱਨ. ਸੀ. ਬੀ. ਦੇ ਡਿਪਟੀ ਡਾਇਰੈਕਟਰ ਜਨਰਲ (ਆਪਰੇਸ਼ਨਜ਼) ਗਿਆਨੇਸ਼ਵਰ ਸਿੰਘ ਨੇ ਕਿਹਾ ਕਿ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਦਿੱਲੀ ਦੇ ਇਕ ਵਪਾਰੀ ਤੇ ਤਿਹਾੜ ਜੇਲ੍ਹ ਦੇ ਵਾਰਡਨ ਜੋ ਛਾਪੇਮਾਰੀ ਦੌਰਾਨ ਲੈਬ ’ਚ ਮੌਜੂਦ ਸਨ, ਨੇ ਇਕ ਗੈਰ-ਕਾਨੂੰਨੀ ਇਕਾਈ ਸਥਾਪਤ ਕੀਤੀ ਸੀ। ਵੱਖ-ਵੱਖ ਸੋਮਿਆਂ ਤੋਂ ਨਸ਼ੀਲੀਆਂ ਵਸਤਾਂ ਦੇ ਉਤਪਾਦਨ ਲਈ ਜ਼ਰੂਰੀ ਰਸਾਇਣਾਂ ਦੀ ਖਰੀਦ ਅਤੇ ਮਸ਼ੀਨਾਂ ਦੀ ਦਰਾਮਦ ’ਚ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ ਸੀ।
ਇਹ ਵੀ ਪੜ੍ਹੋ: ਕਤਲ ਦੇ ਡਰੋਂ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਵਧਾਈ ਗਈ ਸੁਰੱਖਿਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8