ਕ੍ਰਿਕਟਰ ਰਿਸ਼ਭ ਪੰਤ ਨੇ ਕੀਤਾ ਸੰਗੀਤ ਦਾ ਅਪਮਾਨ! ਭੜਕੇ ਫ਼ਿਲਮਮੇਕਰ ਨੇ ਆਖ ਦਿੱਤੀ ਇਹ ਗੱਲ

Sunday, Dec 11, 2022 - 12:46 PM (IST)

ਕ੍ਰਿਕਟਰ ਰਿਸ਼ਭ ਪੰਤ ਨੇ ਕੀਤਾ ਸੰਗੀਤ ਦਾ ਅਪਮਾਨ! ਭੜਕੇ ਫ਼ਿਲਮਮੇਕਰ ਨੇ ਆਖ ਦਿੱਤੀ ਇਹ ਗੱਲ

ਮੁੰਬਈ (ਬਿਊਰੋ)– ਭਾਰਤੀ ਕ੍ਰਿਕਟਰ ਰਿਸ਼ਭ ਪੰਤ ਇਕ ਵਾਰ ਮੁੜ ਚਰਚਾ ’ਚ ਹਨ ਪਰ ਇਸ ਵਾਰ ਵਜ੍ਹਾ ਉਨ੍ਹਾਂ ਦੇ ਲਿੰਕਅੱਪ ਦੀਆਂ ਖ਼ਬਰਾਂ ਨਹੀਂ, ਸਗੋਂ ਕ੍ਰਿਕਟਰ ਦੀ ਨਵੀਂ ਐਡ ਹੈ। ਜੀ ਹਾਂ, ਭਾਰਤੀ ਕ੍ਰਿਕਟਰ ਰਿਸ਼ਭ ਪੰਤ ਆਪਣੀ ਨਵੀਂ ਐਡ ਨੂੰ ਲੈ ਕੇ ਵਿਵਾਦਾਂ ’ਚ ਘਿਰਦੇ ਜਾ ਰਹੇ ਹਨ। ਕਈ ਲੋਕਾਂ ਦਾ ਮੰਨਣਾ ਹੈ ਕਿ ਰਿਸ਼ਭ ਪੰਤ ਨੇ ਆਪਣੀ ਐਡ ’ਚ ਸੰਗੀਤ ਦਾ ਅਪਮਾਨ ਕੀਤਾ ਹੈ। ਫ਼ਿਲਮਮੇਕਰ ਹੰਸਲ ਮਹਿਤਾ ਨੇ ਵੀ ਉਨ੍ਹਾਂ ਦੀ ਐਡ ’ਤੇ ਨਾਰਾਜ਼ਗੀ ਜਤਾਈ ਹੈ।

ਕ੍ਰਿਕਟਰ ਰਿਸ਼ਭ ਪੰਤ ਦੇ ਡਰੀਮ 11 ਦੀ ਨਵੀਂ ਐਡ ਨੂੰ ਦੇਖਣ ਤੋਂ ਬਾਅਦ ਕਈ ਲੋਕ ਨਿਰਾਸ਼ ਹੋ ਗਏ ਹਨ। ਐਡ ’ਚ ਤੁਸੀਂ ਦੇਖ ਸਕਦੇ ਹੋ ਕਿ ਕ੍ਰਿਕਟਰ ਰਿਸ਼ਭ ਪੰਤ ਕਹਿੰਦੇ ਹਨ ਕਿ ਜੇਕਰ ਮੈਂ ਕ੍ਰਿਕਟਰ ਨਹੀਂ ਬਣਦਾ ਤਾਂ... ਇਸ ਤੋਂ ਬਾਅਦ ਉਹ ਇਕ ਸੰਗੀਤਕਾਰ ਦੀ ਲੁੱਕ ’ਚ ਐਂਟਰੀ ਕਰਦੇ ਹਨ ਪਰ ਬੇਹੱਦ ਬੇਸੁਰਾ ਗਾਉਂਦੇ ਹਨ ਤੇ ਫਿਰ ਅਖੀਰ ’ਚ ਕਹਿੰਦੇ ਹਨ, ‘‘ਸ਼ੁਕਰ ਹੈ ਕਿ ਮੈਂ ਆਪਣਾ ਸੁਪਨਾ ਪੂਰਾ ਕੀਤਾ।’’

ਇਹ ਖ਼ਬਰ ਵੀ ਪੜ੍ਹੋ : ਯੂਟਿਊਬਰ ਅਰਮਾਨ ਮਲਿਕ ਦੀਆਂ ਦੋਵੇਂ ਪਤਨੀਆਂ ਇਕੋ ਸਮੇਂ ਪ੍ਰੈਗਨੈਂਟ, ਭੜਕੇ ਲੋਕਾਂ ਨੇ ਕਿਹਾ– ‘ਇਹ ਕਿਵੇਂ ਮੁਮਕਿਨ ਹੈ?’

ਇਹ ਐਡ ਸਾਹਮਣੇ ਆਉਣ ਤੋਂ ਬਾਅਦ ਕਈ ਲੋਕਾਂ ਦਾ ਕਹਿਣਾ ਹੈ ਕਿ ਰਿਸ਼ਭ ਪੰਤ ਨੇ ਭਾਰਤੀ ਸੰਗੀਤ ਦਾ ਅਪਮਾਨ ਕੀਤਾ ਹੈ। ਕਈ ਲੋਕ ਕ੍ਰਿਕਟਰ ਤੋਂ ਨਾਰਾਜ਼ ਹਨ ਤੇ ਉਸ ’ਤੇ ਆਪਣਾ ਗੁੱਸਾ ਕੱਢ ਰਹੇ ਹਨ। ਫ਼ਿਲਮਮੇਕਰ ਹੰਸਲ ਮਹਿਤਾ ਨੇ ਵੀ ਇਸ ਐਡ ’ਤੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਉਨ੍ਹਾਂ ਨੇ ਐਡ ਦੀ ਵੀਡੀਓ ਨੂੰ ਟਵੀਟ ਕਰਦਿਆਂ ਲਿਖਿਆ, ‘‘ਇਹ ਘਟੀਆ ਤੇ ਅਪਮਾਨਜਨਕ ਐਡ ਹੈ। ਆਪਣੀ ਪ੍ਰਮੋਸ਼ਨ ਕਰੋ ਪਰ ਕਲਾ ਤੇ ਕਲਚਰ ਨੂੰ ਹੇਠਾਂ ਸੁੱਟ ਕੇ ਨਹੀਂ। ਮੈਂ ਇਸ ਐਡ ਨੂੰ ਹਟਾਉਣ ਦੀ ਮੰਗ ਕਰਦਾ ਹਾਂ।’’

ਰਿਸ਼ਭ ਪੰਤ ਦੀ ਇਸ ਐਡ ’ਤੇ ਕਈ ਲੋਕ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਰਿਸ਼ਭ ਪੰਤ ਦੇ ਪ੍ਰਸ਼ੰਸਕਾਂ ਨੂੰ ਤਾਂ ਉਨ੍ਹਾਂ ਦੀ ਇਹ ਐਡ ਫਨੀ ਤੇ ਚੰਗੀ ਲੱਗ ਰਹੀ ਹੈ ਪਰ ਕਈ ਲੋਕ ਇਸ ਨੂੰ ਸੰਗੀਤ ਦਾ ਅਪਮਾਨ ਦੱਸ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News