ਦੀਵਾਲੀ ਤੋਂ ਪਹਿਲਾਂ ਪੰਜਾਬ ਲਈ ਖ਼ਤਰੇ ਦੀ ਘੰਟੀ, ਸਰਕਾਰ ਨੇ ਜਾਰੀ ਕੀਤੀ ਐਡਵਾਇਜ਼ਰੀ

Monday, Nov 06, 2023 - 01:08 PM (IST)

ਦੀਵਾਲੀ ਤੋਂ ਪਹਿਲਾਂ ਪੰਜਾਬ ਲਈ ਖ਼ਤਰੇ ਦੀ ਘੰਟੀ, ਸਰਕਾਰ ਨੇ ਜਾਰੀ ਕੀਤੀ ਐਡਵਾਇਜ਼ਰੀ

ਚੰਡੀਗੜ੍ਹ (ਰਮਨਜੀਤ ਸਿੰਘ) : ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੇ ਸੂਬੇ ਵਿਚ ਲਗਾਤਾਰ ਖ਼ਰਾਬ ਹੋ ਰਹੀ ਹਵਾ ਦੀ ਕੁਆਲਿਟੀ ਦੇ ਮੱਦੇਨਜ਼ਰ ਪ੍ਰਦੂਸ਼ਣ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਅ ਲਈ ਲੋਕਾਂ ਨੂੰ ਮਾਸਕ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ। ਸਿਹਤ ਵਿਭਾਗ ਵਲੋਂ ਇਸ ਸਬੰਧੀ ਸਿਹਤ ਸੰਭਾਲ ਲਈ ਇਕ ਲੰਮੀ ਸੂਚੀ ਤਿਆਰ ਕੀਤੀ ਗਈ ਹੈ, ਜਿਸ ਨੂੰ ਐਡਵਾਇਜ਼ਰੀ ਦੇ ਰੂਪ ਵਿਚ ਸੂਬੇ ਦੇ ਸਬੰਧਤ ਵਿਭਾਗਾਂ ਤੇ ਡਿਪਟੀ ਕਮਿਸ਼ਨਰ ਪੱਧਰ ਦੇ ਅਧਿਕਾਰੀਆਂ ਨੂੰ ਭੇਜ ਦਿੱਤਾ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਕੋਵਿਡ-19 ਦੇ ਬਾਅਦ ਇਹ ਸ਼ਾਇਦ ਪਹਿਲਾ ਮੌਕਾ ਹੈ, ਜਦ ਸਿਹਤ ਵਿਭਾਗ ਵਲੋਂ ਦੁਬਾਰਾ ਮਾਸਕ ਦੀ ਵਰਤੋਂ ਦੀ ਸਲਾਹ ਦਿੱਤੀ ਗਈ ਹੈ।

ਇਹ ਵੀ ਪੜ੍ਹੋ :  ਪੰਜਾਬ ਸਰਕਾਰ ਦਾ 18 ਹਜ਼ਾਰ ਡਿਪੂ ਹੋਲਡਰਾਂ ਨੂੰ ਦੀਵਾਲੀ ਦਾ ਵੱਡਾ ਤੋਹਫ਼ਾ

ਸਿਹਤ ਵਿਭਾਗ ਵਲੋਂ ਤਿਆਰ ਕੀਤੀ ਗਈ ਐਡਵਾਇਜ਼ਰੀ ਵਿਚ ਕਈ ਤਰ੍ਹਾਂ ਦੇ ਉਪਾਅ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ। ਦੱਸਿਆ ਗਿਆ ਹੈ ਕਿ ਹਵਾ ਪ੍ਰਦੂਸ਼ਣ ਦੇ ਕਾਰਣ ਸਾਰੇ ਜੋਖਮ ਵਿਚ ਹਨ, ਪਰ ਕੁੱਝ ਵੱਧ ਅਸੁਰੱਖਿਅਤ ਨਾਗਰਿਕ ਹਨ, ਜਿਨ੍ਹਾਂ ਵਿਚ ਛੋਟੇ ਬੱਚੇ, ਬਜ਼ੁਰਗ, ਦਿਲ ਦੇ ਮਰੀਜ਼ਾਂ, ਅਸਥਮਾ ਜਾਂ ਕ੍ਰੋਨਿਕ ਆਬਸਟ੍ਰਕਟਿਵ ਏਅਰਵੇਅ ਰੋਗ ਨਾਲ ਪੀੜਿਤ ਲੋਕ ਸ਼ਾਮਲ ਹਨ। ਇਹ ਵੀ ਦੱਸਿਆ ਗਿਆ ਹੈ ਕਿ ਹਵਾ ਪ੍ਰਦੂਸ਼ਣ ਆਮ ਲੋਕਾਂ ਦੇ ਜੀਵਨਕਾਲ ਤੇ ਜੀਵਨ ਦੀ ਗੁਣਵੱਤਾ ਨੂੰ ਘੱਟ ਕਰ ਸਕਦਾ ਹੈ।

ਇਹ ਵੀ ਪੜ੍ਹੋ :  ਦਿੱਲੀ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ, ਸਰਕਾਰ ਵੱਲੋਂ ਸਖ਼ਤ ਹੁਕਮ ਜਾਰੀ

ਦੱਸਿਆ ਗਿਆ ਹੈ ਕਿ ਆਮ ਲੱਛਣਾਂ ਜਿਵੇਂ ਖੰਘ, ਸਾਹ ਲੈਣ ਵਿਚ ਤਕਲੀਫ਼, ਨੱਕ ਵਹਿਣਾ, ਅੱਖਾਂ ਵਿਚ ਖਾਰਸ਼ ਤੇ ਸਿਰ ਦੇ ਭਾਰੀ ਹੋਣ ਦੀ ਸਥਿਤੀ ਵਿਚ ਇਹ ਸੰਭਾਵਨਾ ਹੋ ਸਕਦੀ ਹੈ ਕਿ ਤੁਸੀਂ ਹਵਾ ਪ੍ਰਦੂਸ਼ਣ ਤੋਂ ਪੀੜਤ ਹੋ, ਪਰ ਇਹ ਵੀ ਮਹੱਤਵਪੂਰਣ ਹੈ ਕਿ ਸਥਿਤੀ ਵਿਗੜਦੀ ਦਿਸਣ ’ਤੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ, ਬਿਨਾਂ ਡਾਕਟਰ ਦੀ ਸਲਾਹ ਦੇ ਕੋਈ ਵੀ ਦਵਾਈਆਂ ਨਹੀਂ ਲੈਣੀਆਂ ਚਾਹੀਦੀਆਂ। ਇਹ ਵੀ ਸਲਾਹ ਦਿੱਤੀ ਗਈ ਹੈ ਕਿ ਮੁੱਢਲੇ ਲੱਛਣ ਆਉਣ ’ਤੇ ਵੱਧ ਤੋਂ ਵੱਧ ਸਮਾਂ ਸੁਰੱਖਿਅਤ ਜਗ੍ਹਾਵਾਂ ਜਿਵੇਂ ਕਿ ਘਰ ’ਚ ਹੀ ਰਹੋ ਤੇ ਜਿਥੋਂ ਤੱਕ ਹੋ ਸਕੇ ਖੁੱਲ੍ਹੇ ਵਿਚ ਨਾ ਜਾਓ।

ਇਹ ਵੀ ਪੜ੍ਹੋ : ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ ਕਰਨ ਦੇ ਮਾਮਲੇ 'ਚ ਸ਼੍ਰੋਮਣੀ ਕਮੇਟੀ ਦਾ ਵੱਡਾ ਬਿਆਨ

ਸਿਹਤ ਵਿਭਾਗ ਵਲੋ ਤਿਆਰ ਕੀਤੀ ਗਈ ਐਡਵਾਇਜ਼ਰੀ ਵਿਚ ਇਹ ਵੀ ਕਿਹਾ ਗਿਆ ਹੈ ਕਿ ਹਵਾ ਦੀ ਕੁਆਲਿਟੀ ਸਹੀ ਹੋਣ ਤੱਕ ਨਾਗਰਿਕ ਸਵੇਰ-ਸ਼ਾਮ ਦੀ ਸੈਰ ਨੂੰ ਵੀ ਜੇਕਰ ਹੋ ਸਕੇ ਤਾਂ ਨਾ ਹੀ ਕਰਨ। ਹਾਲਾਂਕਿ ਜੇਕਰ ਸੈਰ ਦੀ ਰੁਟੀਨ ਬਣਾਏ ਰੱਖਣਾ ਚਾਹੁੰਦੇ ਹੋ ਤਾਂ ਸੂਰਜ ਚੜ੍ਹਨ ਤੋਂ ਬਾਅਦ ਜਦ ਹਵਾ ਚੱਲਣ ਲੱਗੇ ਤੇ ਧੂੰਆਂ ਘੱਟ ਲੱਗੇ ਤਾਂ ਹੀ ਸੈਰ ਲਈ ਜਾਣਾ ਉੱਚਿਤ ਰਹੇਗਾ। ਜ਼ਿਆਦਾ ਸੰਵੇਦਨਸ਼ੀਲ ਸਥਿਤੀ ਵਾਲੇ ਵਿਅਕਤੀ (ਬੱਚੇ, ਬਜ਼ੁਰਗ ਤੇ ਸਿਹਤ ਸਮੱਸਿਆਵਾਂ ਵਾਲੇ ਲੋਕ) ਜਿੰਨਾ ਸੰਭਵ ਹੋ ਸਕੇ ਘਰ ਦੇ ਅੰਦਰ ਹੀ ਰਹਿਣ, ਖ਼ਾਸ ਕਰਕੇ ਭੀੜ-ਭੜੱਕੇ ਵਾਲੇ ਇਲਾਕਿਆਂ ਤੇ ਬਾਜ਼ਾਰਾਂ ਵਿਚ ਨਾ ਜਾਓ।

 

ਇਹ ਵੀ ਪੜ੍ਹੋ : ਚੜ੍ਹਦੇ ਸਿਆਲ ਬਠਿੰਡਾ ਸਣੇ ਪੰਜਾਬ ਦੇ ਕਈ ਸ਼ਹਿਰਾਂ 'ਤੇ ਮੰਡਰਾਉਣ ਲੱਗਾ ਵੱਡਾ ਖ਼ਤਰਾ

ਸਿਹਤ ਵਿਭਾਗ ਵਲੋਂ ਹਵਾ ਪ੍ਰਦੂਸ਼ਣ ਦੇ ਦੁਸ਼ਪ੍ਰਭਾਵਾਂ ਤੋਂ ਬਚਣ ਲਈ ਨਾਗਰਿਕਾਂ ਨੂੰ ਫੇਸ ਮਾਸਕ ਲਗਾਉਣ ਦੀ ਵੀ ਸਲਾਹ ਦਿੱਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਹੋਰ ਤਰ੍ਹਾਂ ਦੇ ਮਾਸਕ ਦੀ ਬਜਾਏ ਐੱਨ-95 ਮਾਸਕ ਰੈਗੂਲਰ ਮਾਸਕ ਦੀ ਤੁਲਨਾ ਵਿਚ ਬਿਹਤਰ ਸੁਰੱਖਿਆ ਪ੍ਰਦਾਨ ਕਰਦੇ ਹਨ, ਇਸ ਲਈ ਅਸਥਮਾ, ਦਮਾ ਤੇ ਦਿਲ ਦੇ ਰੋਗ ਤੋਂ ਪੀੜਿਤ ਲੋਕਾਂ ਨੂੰ ਐੱਨ-95 ਮਾਸਕ ਨੂੰ ਹੀ ਪ੍ਰਮੁੱਖਤਾ ਦੇਣੀ ਚਾਹੀਦੀ ਹੈ। ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਬਾਹਰ ਜਾਂਦੇ ਸਮੇਂ ਹਮੇਸ਼ਾ ਸਾਫ਼ ਤੇ ਚੰਗੀ ਤਰ੍ਹਾਂ ਨਾਲ ਫਿਟ ਹੋਣ ਵਾਲਾ ਫੇਸ ਮਾਸਕ ਪਹਿਨਿਆ ਜਾਵੇ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harnek Seechewal

Content Editor

Related News