ਮੋਹਾਲੀ ''ਚ 65 ਸਾਲਾ ਬਜ਼ੁਰਗ ਨੂੰ ''ਡਿਜ਼ੀਟਲ ਗ੍ਰਿਫਤਾਰੀ '' ਕਰਕੇ 1.03 ਕਰੋੜ ਠੱਗੇ
Friday, Jun 13, 2025 - 05:43 PM (IST)

ਮੋਹਾਲੀ : ਸਾਈਬਰ ਠੱਗਾ ਨੇ ਮੋਹਾਲੀ ਦੀ 65 ਸਾਲਾ ਚਰਨਜੀਤ ਕੌਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਡਿਜੀਟਲ ਅਰੈਸਟ ਕਰਕੇ 1.03 ਕਰੋੜ ਰੁਪਏ ਠੱਗ ਲਏ। ਚਰਨਜੀਤ ਕੌਰ ਨੇ ਸਾਈਬਰ ਸੈੱਲ ਪੁਲਸ ਨੂੰ ਸ਼ਿਕਾਇਤ ਕਰਦੇ ਕਿਹਾ ਕਿ ਉਸਨੂੰ ਅਣਜਾਣ ਨੰਬਰ ਤੋਂ ਕਾਲ ਆਈ ਸੀ। ਉਕਤ ਨੇ ਦੱਸਿਆ ਕਿ ਕਾਲ ਕਰਨ ਵਾਲਿਆਂ ਨੇ ਕਿਹਾ ਕਿ ਉਹ ਪੁਲਸ ਇੰਸਪੈਕਟਰ ਬੋਲ ਰਹੇ ਹਨ। ਉਨ੍ਹਾਂ ਨੇ ਕਿਹਾ ਤੁਹਾਡੇ ਖਾਤੇ ਤੋਂ ਵਿਦੇਸ਼ੀ ਲੇਣ-ਦੇਣ ਹੋਇਆ ਹੈ ਅਤੇ ਉਸਦੇ ਖਿਲਾਫ਼ ਮਨੀਲਾਂਡਰੀ ਦਾ ਕੇਸ ਦਰਜ ਕੀਤਾ ਗਿਆ ਹੈ। ਜੇਕਰ ਤੁਸੀ ਕੇਸ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਜਾਂਚ ਵਿਚ ਸਹਿਯੋਗ ਕਰਨਾ ਪਵੇਗਾ।
ਇਸ ਤੋਂ ਬਾਅਦ ਦੋਸ਼ੀਆ ਨੇ ਵੱਖ-ਵੱਖ ਟ੍ਰਾਂਸਜ਼ੈਕਸ਼ਨ ਦੇ ਰਾਹੀਂ ਵੱਖ-ਵੱਖ ਖਾਤਿਆਂ ਵਿਚ 1 ਕਰੋੜ 3 ਲੱਖ ਰੁਪਏ ਟਰਾਂਸਫਰ ਕਰਵਾ ਲਏ । ਪੁਲਸ ਨੇ ਉਨ੍ਹਾਂ ਖਾਤਿਆਂ ਨੂੰ ਸੀਜ਼ ਕਰ ਲਿਆ ਹੈ, ਜਿਨ੍ਹਾਂ 'ਚ ਪੈਸੇ ਗਏ ਹਨ। ਪੁਲਸ ਵਲੋਂ ਦੋਸ਼ੀਆਂ ਦੀ ਪਹਿਚਾਣ ਕੀਤੀ ਜਾ ਰਹੀ ਹੈ । ਪੁਲਸ ਨੇ ਜਿਸ ਨੰਬਰ ਤੋਂ ਫੋਨ ਆਇਆ ਸੀ ਉਸ ਨੰਬਰ ਨੂੰ ਜਾਂਚ 'ਤੇ ਲਗਾ ਦਿੱਤਾ ਹੈ। ਪੁਲਸ ਨੇ ਕਿਹਾ ਕਿ ਦੋਸ਼ੀਆ ਦੀ ਪਹਿਚਾਣ ਹੋ ਗਈ ਹੈ । ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।