ਘਰ ’ਚੋਂ ਬੱਚਾ ਚੁੱਕਣ ਅਾਈ ਸੀ ਅੌਰਤ, ਸ਼ੱਕ ਪੈਂਦਿਅਾਂ ਹੀ ਫਰਾਰ

10/25/2018 3:38:30 PM

ਚੰਡੀਗੜ੍ਹ(ਕੌਸ਼ਲ) : ਮਾਂ ਦੀ ਹੁਸ਼ਿਆਰੀ ਨੇ ਬੱਚਾ ਅਗਵਾ ਹੋਣ ਤੋਂ ਬਚਾਅ ਲਿਅਾ। ਮੋਰਿੰਡਾ-ਸ੍ਰੀ ਚਮਕੌਰ ਸਾਹਿਬ ਮਾਰਗ ’ਤੇ ਪੈਂਦੇ ਪਿੰਡ ਰੁੜਕੀ ਹੀਰਾਂ ਵਿਚ ਬੀਤੀ ਸ਼ਾਮ 6 ਵਜੇ 45 ਵਰ੍ਹਿਆਂ ਦੀ ਇਕ ਔਰਤ ਵਲੋਂ ਪਿੰਡ ਦੇ ਇਕ ਬੱਚੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਬੱਚੇ ਦੀ ਮਾਂ ਜਸਵੀਰ ਕੌਰ ਪਤਨੀ ਰਣਧੀਰ ਸਿੰਘ ਨੇ ਦੱਸਿਆ ਕਿ ਸ਼ਾਮ ਨੂੰ ਉਸ ਦਾ ਪਤੀ ਮੇਨ ਗੇਟ ਦਾ ਦਰਵਾਜ਼ਾ ਬੰਦ ਕਰਕੇ ਬਾਹਰ ਕਿਸੇ ਕੰਮ ਲਈ ਗਿਆ ਸੀ ਕਿ ਇਕ ਔਰਤ ਨੇ ਦਰਵਾਜ਼ਾ ਖੋਲ੍ਹਿਆ ਤੇ ਘਰ ਅੰਦਰ ਦਾਖ਼ਲ ਹੋ ਗਈ। ਜਸਵੀਰ ਨੇ ਦੱਸਿਅਾ ਕਿ ਮੈਂ ਅਾਪਣੇ ਬੱਚੇ ਨੂੰ ਚੁੱਕ ਕੇ ਰਸੋਈ ਵਿਚ ਕੰਮ ਕਰ ਰਹੀ ਸੀ ਅਤੇ ਉਹ ਅਣਪਛਾਤੀ ਔਰਤ ਵੀ ਰਸੋਈ ਵਿਚ ਪੁੱਜ ਗਈ ਤੇ ਮੈਨੂੰ ਕਹਿਣ ਲੱਗੀ ਕਿ ਤੇਰੇ ਪਤੀ ਰਣਧੀਰ ਸਿੰਘ ਨੇ ਬੱਚੇ ਨੂੰ ਬਾਹਰ ਲੈ ਕੇ ਆਉਣ ਲਈ ਕਿਹਾ ਹੈ।

ਮੈਂ ਉਸ ਔਰਤ ਨੂੰ ਦੇਖ ਕੇ ਹੈਰਾਨ ਹੋ ਗਈ ਕਿ ਮੈਂ ਤਾਂ ਇਸ ਔਰਤ ਨੂੰ ਜਾਣਦੀ ਵੀ ਨਹੀਂ ਤੇ ਉਸ ਵਲੋਂ ਮੇਰੇ ਬੱਚੇ ਨੂੰ ਬਾਹਰ ਲੈ ਕੇ ਜਾਣ ਦੀ ਗੱਲ ’ਤੇ ਮੈਨੂੰ ਸ਼ੱਕ ਹੋ ਗਿਆ। ਮੈਂ ਉਸ ਔਰਤ ਨੂੰ ਕਿਹਾ ਕਿ ਮੈਂ ਆਪ ਹੀ ਬੱਚਾ ਲੈ ਕੇ ਨਾਲ ਚੱਲਦੀ ਹਾਂ। ਇੰਨੇ ਚਿਰ ਨੂੰ ਬਾਹਰ ਗਲੀ ਵਿਚ ਮੋਟਰਸਾਈਕਲ ਲੰਘਣ ਦੀ ਅਾਵਾਜ਼ ਆਈ ਤਾਂ ਉਹ ਔਰਤ ਘਰੋਂ ਬਾਹਰ ਭੱਜ ਗਈ ਤੇ ਮੈਂ ਰੌਲਾ ਪਾ ਦਿੱਤਾ। ਉਧਰ ਪਿੰਡ ਵਾਸੀਆਂ ਨੇ ਇਹ ਵੀ ਦੱਸਿਆ ਕਿ ਦੁਪਹਿਰੇ 3 ਵਜੇ ਤੋਂ ਇਕ ਚਿੱਟੇ ਰੰਗ ਦੀ ਬਰੀਜ਼ਾ ਗੱਡੀ, ਜਿਸ ਵਿਚ ਤਿੰਨ-ਚਾਰ ਵਿਅਕਤੀ ਬੈਠੇ ਸਨ, ਵੀ ਪਿੰਡ ’ਚ ਘੁੰਮ ਰਹੀ ਸੀ। ਉਧਰ ਸਥਾਨਕ ਥਾਣਾ ਮੁਖੀ ਗੁਰਦੀਪ ਸਿੰਘ ਸੈਣੀ ਨੇ ਦੱਸਿਆ ਕਿ ਉਹ ਘਟਨਾ ਦੀ ਜਾਂਚ ਕਰ ਰਹੇ ਹਨ ਤੇ ਦੋਸ਼ੀ ਜਲਦੀ ਹੀ ਕਾਬੂ ਆ ਜਾਣਗੇ।


Related News