ਮੁੱਖ ਮੰਤਰੀ ਭਗਵੰਤ ਮਾਨ ਦੀ ਸੁਰੱਖਿਆ ’ਚ ਤਾਇਨਾਤ ਮੁਲਾਜ਼ਮ ਦਾ ਦੇਹਾਂਤ

Monday, Oct 30, 2023 - 02:26 PM (IST)

ਮੁੱਖ ਮੰਤਰੀ ਭਗਵੰਤ ਮਾਨ ਦੀ ਸੁਰੱਖਿਆ ’ਚ ਤਾਇਨਾਤ ਮੁਲਾਜ਼ਮ ਦਾ ਦੇਹਾਂਤ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੋਸ਼ਲ ਮੀਡੀਆ 'ਤੇ ਇਕ ਦੁਖਦਾਇਕ ਖ਼ਬਰ ਸਾਂਝੀ ਕੀਤੀ ਹੈ। ਮੁੱਖ ਮੰਤਰੀ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਨਿੱਜੀ ਸੁਰੱਖਿਆ ਵਿੱਚ ਤਾਇਨਾਤ ਇਕ ਮੁਲਾਜ਼ਮ ਦੀ ਅਚਾਨਕ ਮੌਤ ਹੋ ਗਈ ਹੈ। 

ਇਹ ਵੀ ਪੜ੍ਹੋ : ਪਹਿਲਾਂ ਰੋਲ਼ੀ ਕੁੜੀ ਦੀ ਪੱਤ, ਫਿਰ ਬਣਾਈ ਵੀਡੀਓ, ਹੁਣ ਅਮਰੀਕਾ ਪਹੁੰਚ ਕਰ 'ਤਾ ਇੱਕ ਹੋਰ ਕਾਂਡ

ਦੱਸਣਯੋਗ ਹੈ ਕਿ ਅਵਤਾਰ ਸਿੰਘ 2017 ਤੋਂ ਭਗਵੰਤ ਮਾਨ ਦੀ ਸੁਰੱਖਿਆ ਵਿੱਚ ਤਾਇਨਾਤ ਸਨ ਅਤੇ ਚੰਡੇ ਖਿਡਾਰੀ ਸਨ। ਅਵਤਾਰ ਸਿੰਘ ਦੀ ਅਚਨਚੇਤ ਮੌਤ ਉਤੇ ਮੁੱਖ ਮੰਤਰੀ ਮਾਨ ਨੇ ਦੁੱਖ ਪ੍ਰਗਟਾਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੇਰੇ ਨਾਲ 2017 ਤੋਂ ਛੋਟੇ ਭਰਾ ਵਾਂਗ ਸਕਿਓਰਿਟੀ ਵਿੱਚ ਫਰਜ਼ ਨਿਭਾਉਣ ਵਾਲੇ ਅਵਤਾਰ ਸਿੰਘ ਵਾਲੀਬਾਲ ਦੇ ਬਹੁਤ ਸ਼ਾਨਦਾਰ ਖਿਡਾਰੀ ਸਨ। ਅਵਤਾਰ ਸਿੰਘ ਅਚਾਨਕ ਸੰਸਾਰ ਤੋਂ ਵਿਦਾ ਹੋ ਗਏ। ਪਰਿਵਾਰ ਦੇ ਨਾਲ ਨਾਲ ਮੇਰੇ ਲਈ ਵੀ ਨਿੱਜੀ ਸਦਮਾ ਹੈ, ਵਾਹਿਗੁਰੂ ਭਾਣੇ 'ਚ ਰੱਖੇ।

ਇਹ ਵੀ ਪੜ੍ਹੋ :  ਰੱਖਿਆ ਮੰਤਰੀ ਰਾਜਨਾਥ ਦਾ ਵੱਡਾ ਦਾਅਵਾ, ਕਿਹਾ- ਸਿੱਖਾਂ ਨੇ ਸ਼ੁਰੂ ਕੀਤਾ ਸੀ ਰਾਮ ਜਨਮਭੂਮੀ ਅੰਦੋਲਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harnek Seechewal

Content Editor

Related News