5 ਸਾਲ ਦੇ ਬੱਚੇ ਦੀ ਜ਼ਿੰਦਗੀ ''ਚ ਉਸ ਦੀ ਮਾਂ ਦਾ ਹੋਣਾ ਜ਼ਿਆਦਾ ਜ਼ਰੂਰੀ- ਹਾਈ ਕੋਰਟ

08/06/2022 6:03:15 PM

ਚੰਡੀਗੜ੍ਹ - ਪੰਜਾਬ-ਹਰਿਆਣਾ ਹਾਈਕੋਰਟ ਨੇ ਬੱਚੇ ਨੂੰ ਬਿਹਤਰ ਇਲਾਜ ਲਈ ਕਸਟਡੀ ਦੇਣ ਦੀ ਪਿਤਾ ਵਲੋਂ ਦਾਇਰ ਕੀਤੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਜਸਟਿਸ ਜਸਜੀਤ ਸਿੰਘ ਬੇਦੀ ਨੇ ਇਸ ਫ਼ੈਸਲੇ ਦੇ ਸਬੰਧ ’ਚ ਕਿਹਾ ਕਿ ਪੰਜ ਸਾਲ ਦੇ ਬੱਚੇ ਦੀ ਜ਼ਿੰਦਗੀ 'ਚ ਉਸ ਦੀ ਮਾਂ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਹਾਈ ਕੋਰਟ ਨੇ ਕਿਹਾ ਕਿ, ਅਜਿਹੇ ਮਾਮਲਿਆਂ ਵਿੱਚ ਬੱਚੇ ਦੇ ਹੋ ਰਹੇ ਸਰੀਰਕ ਅਤੇ ਮਾਨਸਿਕ ਵਿਕਾਸ ਦੀ ਸਥਿਤੀ ਨੂੰ ਦੇਖਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਹਾਲਤ ’ਚ ਪਿਤਾ ਨੂੰ ਬੱਚੇ ਦੀ ਕਸਟਡੀ ਦੇਣ ਦੀ ਲੋੜ ਨਹੀਂ ਹੈ। 

ਪੜ੍ਹੋ ਇਹ ਵੀ ਖ਼ਬਰ: ਖਾਲੜਾ ਵਿਖੇ ਸਾਬਕਾ ਸਰਪੰਚ ਦੇ ਮੁੰਡੇ ਦੀ ਕਰਤੂਤ ਤੋਂ ਖ਼ਫ਼ਾ 2 ਬੱਚਿਆਂ ਦੀ ਮਾਂ ਨੇ ਗਲ ਲਾਈ ਮੌਤ

ਜਸਟਿਸ ਬੇਦੀ ਨੇ ਕਿਹਾ ਕਿ ਬੱਚੇ ਦੀ ਮਾਂ ਸੀ.ਆਰ.ਪੀ.ਐੱਫ. ’ਚ ਹੈੱਡ ਕਾਂਸਟੇਬਲ ਹੈ। ਮਾਂ ਆਪਣੇ ਬੱਚੇ ਦਾ ਪੀ.ਜੀ.ਆਈ. ਚੰਡੀਗੜ੍ਹ ਵਿਖੇ ਇਲਾਜ ਕਰਵਾ ਰਹੀ ਹੈ, ਜਿਸ ਨਾਲ ਬੱਚੇ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ। ਉਹ ਆਪਣੇ ਦੋ ਬੱਚਿਆਂ ਦੀ ਦੇਖਭਾਲ ਕਰ ਸਕਦੀ ਹੈ। ਪਤੀ ਵਲੋਂ ਕੋਈ ਆਰਥਿਕ ਮਦਦ ਨਹੀਂ ਦਿੱਤੀ ਜਾ ਰਹੀ, ਜਿਸ ਕਰਕੇ ਬੱਚੇ ਨੂੰ ਪਿਤਾ ਨਾਲ ਨਹੀਂ ਭੇਜਿਆ ਜਾ ਸਕਦਾ। ਵਿਚਾਰਧਾਰਕ ਮਤਭੇਦ ਕਾਰਨ ਇਕ ਦੂਜੇ ਤੋਂ ਵੱਖ ਹੋ ਕੇ ਰਹਿ ਰਹੀ ਬੱਚੇ ਦੀ ਮਾਂ ਨੇ ਅਦਾਲਤ ਨੂੰ ਦੱਸਿਆ ਕਿ ਪਟੀਸ਼ਨਰ ਨੇ ਪਹਿਲਾਂ ਵੀ ਜਲੰਧਰ ਦੀ ਫੈਮਿਲੀ ਕੋਰਟ ਵਿੱਚ ਬੱਚੇ ਦੀ ਕਸਟਡੀ ਦੀ ਮੰਗ ਕੀਤੀ ਸੀ। ਦੂਜੇ ਬੱਚੇ ਦੇ ਜਨਮ ਸਮੇਂ ਉਸ ਦੇ ਪਤੀ ਨੇ ਬੇਟੇ ਨੂੰ ਜ਼ਬਰਦਸਤੀ ਨਾਲ ਲਿਜਾਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਨੂੰ ਪੁਲਸ ਦੀ ਮਦਦ ਨਾਲ ਵਾਪਸ ਉਸ ਦੇ ਮਾਮੇ ਕੋਲ ਭੇਜ ਦਿੱਤਾ ਸੀ।

ਪੜ੍ਹੋ ਇਹ ਵੀ ਖ਼ਬਰ: ਡੇਰਾ ਬਾਬਾ ਨਾਨਕ ਤੋਂ ਦੁਖ਼ਦ ਖ਼ਬਰ: ਧੀ ਤੋਂ ਬਾਅਦ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਮਾਂ-ਪੁੱਤ ਦੀ ਵੀ ਹੋਈ ਮੌਤ


rajwinder kaur

Content Editor

Related News