ਕੈਨੇਡਾ ਦੇ ਕੈਲਗਰੀ ਤੋਂ ਵਿਧਾਇਕ ਪਰਮਜੀਤ ਸਿੰਘ ਬੋਪਾਰਾਏ ਦਾ ਗੁਰਾਇਆ ਪਹੁੰਚਣ ''ਤੇ ਸਨਮਾਨ
Wednesday, Feb 07, 2024 - 10:13 PM (IST)
ਜਲੰਧਰ: ਕੈਨੇਡਾ ਦੇ ਕੈਲਗਰੀ ਤੋਂ ਵਿਧਾਇਕ ਪਰਮੀਤ ਸਿੰਘ ਬੋਪਾਰਾਏ ਤੇ ਦਿੱਲੀ ਸਰਕਾਰ ਦੇ ਸਲਾਹਕਾਰ ਦੀਪਕ ਬਾਲੀ ਦਾ ਗੁਰਾਇਆ ਪਹੁੰਚਣ 'ਤੇ ਸ਼ਹਿਰ ਵਾਸੀਆਂ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਵਿਧਾਇਕ ਪਰਮੀਤ ਸਿੰਘ ਬੋਪਾਰਾਏ ਨੇ ਕਿਹਾ ਕਿ ਕੈਨੇਡਾ ਸਰਕਾਰ ਪੰਜਾਬੀਆਂ ਨੂੰ ਵੱਧ ਤੋਂ ਵੱਧ ਵੀਜ਼ੇ ਦੇ ਰਹੀ ਹੈ ਤੇ ਕੈਨੇਡਾ ਵਿਚ ਦੂਜਾ ਪੰਜਾਬ ਵੱਸਦਾ ਹੈ। ਪੰਜਾਬੀਆਂ ਦਾ ਕੈਨੇਡਾ ਦੀ ਸਿਆਸਤ ਵਿਚ ਅੱਗੇ ਆਉਣਾ ਇਹ ਦਰਸਾਉਂਦਾ ਹੈ ਕਿ ਕੈਨੇਡਾ ਪੰਜਾਬੀਆਂ ਨੂੰ ਕਿੰਨਾ ਮਹੱਤਵ ਦਿੰਦੀ ਹੈ। ਉਨ੍ਹਾਂ ਗੁਰਾਇਆ ਵਾਸੀਆਂ ਦਾ ਇੰਨਾ ਸਨਮਾਨ ਦੇਣ ਲਈ ਧੰਨਵਾਦ ਕੀਤਾ।
ਇਹ ਖ਼ਬਰ ਵੀ ਪੜ੍ਹੋ - ਇਕ ਹੋਰ ਦੇਸ਼ ਹੋਇਆ Visa Free, ਭਾਰਤੀਆਂ ਨੂੰ ਨਹੀਂ ਪਵੇਗੀ ਵੀਜ਼ਾ ਲੈਣ ਦੀ ਲੋੜ
ਇਸ ਦੌਰਾਨ ਵਿਧਾਇਕ ਪਰਮੀਤ ਸਿੰਘ ਬੋਪਾਰਾਏ ਤੇ ਦੀਪਕ ਬਾਲੀ ਨੂੰ ਸਨਮਾਨਿਤ ਕੀਤਾ ਗਿਆ। ਪਰਮੀਤ ਸਿੰਘ ਬੋਪਾਰਾਏ ਤੇ ਦੀਪਕ ਬਾਲੀ ਨੇ ਰੋਹਿਤ ਪੁੰਜ ਕੈਨੇਡਾ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਕਮਲਦੀਪ ਸਿੰਘ ਬਿੱਟੂ ਪ੍ਰਧਾਨ ਨਗਰ ਕੌਂਸਲ ਗੁਰਾਇਆ, ਰਾਮ ਲੁਭਾਇਆ ਪੁੰਜ, ਪ੍ਰਦੀਪ ਦੁਗਲ, ਰਾਜੀਵ ਪੁੰਜ ਕੌਂਸਲਰ, ਨਵਦੀਪ ਦੀਪਾ, ਆਸ਼ੂ ਫਗਵਾੜਾ, ਰਵਿੰਦਰ ਪਾਲ ਰਿੰਕੂ ਸੀਨੀਅਰ ਵਾਈਸ ਪ੍ਰਧਾਨ, ਮੋਹਨ ਲਾਲ ਐਡਵੋਕੇਟ, ਹਰਮੇਸ਼ ਲਾਲ ਕੋਂਸਲਰ, ਸੰਨੀ ਮਨੋਤਾ,ਅੰਸੂਮਨ ਸੇਖੜੀ, ਹਰਜੀਤ ਰਾਣਾ, ਅਸ਼ਵਨੀ ਕੁਮਾਰ ਵਕੀਲ, ਬਿਲੂ ਢੇਸੀ ਯੂ. ਕੇ., ਹਰਕਮਲ ਪਟਿਆਲਾ, ਨਵਜੋਤ ਖਹਿਰਾ, ਦਿਨੇਸ਼ ਲੱਖਨਪਾਲ, ਗੋਰਵ ਕੋਸ਼ਲ, ਰਜਨੀਸ਼ ਸ਼ਰਮਾ, ਅਜੇ ਪੁੰਜ, ਮਨੂੰ ਬੰਡਾਲਾ ਤੇ ਹੋਰ ਮੌਜੂਦ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8