ਯੂਰਪ ਘੁੰਮਣ ਦਾ ਇੰਤਜ਼ਾਰ ਕਰ ਰਹੇ ਕੈਨੇਡੀਅਨਾਂ ਲਈ ਵੱਡੀ ਖ਼ੁਸ਼ਖ਼ਬਰੀ

06/30/2020 6:22:39 PM

ਓਟਾਵਾ- ਕੈਨੇਡਾ ਵਾਸੀ ਜਲਦ ਹੀ ਯੂਰਪ ਦੀ ਯਾਤਰਾ ਕਰ ਸਕਣਗੇ। ਦੋ ਯੂਰਪੀਅਨ ਡਿਪਲੋਮੈਟਾਂ ਅਨੁਸਾਰ ਯੂਰਪੀ ਸੰਘ ਬਲਾਕ ਤੋਂ ਬਾਹਰਲੇ 15 ਦੇਸ਼ਾਂ ਲਈ ਆਪਣੀ ਸਰਹੱਦ ਦੁਬਾਰਾ ਖੋਲ੍ਹਣ ਦੀ ਤਿਆਰੀ ਕਰ ਰਿਹਾ ਹੈ।

ਹਾਲਾਂਕਿ, ਰਿਪੋਰਟਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਇਕ ਦੇਸ਼ ਜਿਸ ਦਾ ਨਾਂ ਇਸ ਪ੍ਰਸਤਾਵਿਤ ਸੂਚੀ ਵਿਚ ਸ਼ਾਮਲ ਨਹੀਂ ਕੀਤਾ ਜਾਵੇਗਾ, ਉਹ ਸੰਯੁਕਤ ਰਾਜ ਅਮਰੀਕਾ ਹੈ।

ਕਿਹਾ ਜਾ ਰਿਹਾ ਹੈ ਕਿ 15 ਦੇਸ਼ਾਂ ਦੀ ਪ੍ਰਸਤਾਵਿਤ ਸੂਚੀ ਵਿਚ ਚੀਨ ਦਾ ਨਾਂ ਵੀ ਸ਼ਾਮਲ ਹੈ, ਜਿੱਥੇ ਵਾਇਰਸ ਦੀ ਸ਼ੁਰੂਆਤ ਹੋਈ ਸੀ। ਦੂਜੇ 14 ਦੇਸ਼ ਵਿਚ ਕੈਨੇਡਾ, ਅਲਜੀਰੀਆ, ਆਸਟਰੇਲੀਆ, ਜਾਰਜੀਆ, ਜਾਪਾਨ, ਮੋਂਟੇਨੇਗਰੋ, ਮੋਰੱਕੋ, ਨਿਊਜ਼ੀਲੈਂਡ, ਰਵਾਂਡਾ, ਸਰਬੀਆ, ਦੱਖਣੀ ਕੋਰੀਆ, ਥਾਈਲੈਂਡ, ਟਿਊਨੀਸ਼ੀਆ, ਉਰੂਗਵੇ ਹਨ। 
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦਾ ਮਾਮਲੇ ਤੇਜ਼ੀ ਨਾਲ ਵਧਣ ਕਾਰਨ ਯੂਰਪ ਨੇ ਮਾਰਚ ਵਿਚ ਆਪਣੀ ਬਾਹਰੀ ਸਰਹੱਦ ਨੂੰ ਬੰਦ ਕਰ ਦਿੱਤਾ ਸੀ। ਮੌਜੂਦਾ ਸਮੇਂ ਕੋਰੋਨਾ ਵਾਇਰਸ ਨਾਲ ਅਮਰੀਕਾ ਸਭ ਤੋਂ ਵੱਧ ਪ੍ਰਭਾਵਿਤ ਹੈ ਅਤੇ ਕੋਵਿਡ-19 ਮ੍ਰਿਤਕਾਂ ਦੀ ਗਿਣਤੀ ਵਿਚ ਵੀ ਇਹ ਵਿਸ਼ਵ ਦੇ ਹੋਰ ਦੇਸ਼ਾਂ ਦੇ ਮੁਕਾਬਲੇ ਸਭ ਤੋਂ ਵੱਧ ਮਾਰ ਝੱਲ ਰਿਹਾ ਹੈ।
 


Sanjeev

Content Editor

Related News