ਚੀਨ ਨੂੰ ਇਕ ਹੋਰ ਝਟਕਾ, ਜ਼ੂਮ ਭਾਰਤ ''ਚ ਸ਼ਿਫਟ ਕਰ ਸਕਦੀ ਹੈ ਆਪਣਾ ਬਿਜਨਸ

07/26/2020 12:17:51 AM

ਨਵੀਂ ਦਿੱਲੀ–ਪਿਛਲੇ ਦਿਨੀਂ ਅਮਰੀਕਾ ਦੀ ਟੈੱਕ ਇੰਡਸਟਰੀ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਨੇ ਭਾਰਤ 'ਚ ਆਪਣਾ ਕਾਰੋਬਾਰ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਲੜੀ 'ਚ ਹੁਣ ਜੂਮ ਅਗਲੀ ਕੰਪਨੀ ਹੈ ਜੋ ਭਾਰਤ 'ਚ ਬਿਜ਼ੈੱਨਸ ਵਧਾਉਣ ਦਾ ਰੁਖ ਕਰ ਰਹੀ ਹੈ। ਸੁਣਨ 'ਚ ਆ ਰਿਹਾ ਹੈ ਕਿ ਜੂਮ ਕੰਪਨੀ ਆਪਣਾ ਬਿਜ਼ੈੱਨਸ ਚੀਨ ਤੋਂ ਭਾਰਤ 'ਚ ਸ਼ਿਫਟ ਕਰ ਸਕਦੀ ਹੈ। ਦੱਸ ਦਈਏ ਕਿ ਜ਼ੂਮ ਕੰਪਨੀ ਦੇ ਮਾਲਕ ਏਰਿਕ ਯੁਆਨ ਚੀਨ 'ਚ ਹੀ ਪੈਦਾ ਹੋਏ ਸਨ ਪਰ ਬਾਅਦ 'ਚ ਅਮਰੀਕਾ ਸ਼ਿਫਟ ਹੋ ਗਏ ਅਤੇ ਉਥੇ ਸਿਲੀਕਾਨ ਵੈੱਲੀ 'ਚ ਉਨ੍ਹਾਂ ਨੇ ਆਪਣੀ ਕੰਪਨੀ ਸ਼ੁਰੂ ਕੀਤੀ। ਇਸ ਸਮੇਂ ਏਰਿਕ ਨੂੰ ਅਮਰੀਕਾ ਅਤੇ ਭਾਰਤ ਨੂੰ ਖੁਸ਼ ਕਰਨਾ ਹੈ ਅਤੇ ਚੀਨ ਨੂੰ ਵੀ ਦਿਖਾਉਣਾ ਹੈ।

ਵੀਡੀਓ ਕਾਨਫਰੰਸਿੰਗ ਦੀ ਸਹੂਲਤ ਦੇਣ ਵਾਲੀ ਇਸ ਕੰਪਨੀ ਨੇ ਇਸ ਹਫਤੇ ਐਲਾਨ ਕੀਤਾ ਹੈ ਕਿ ਉਹ ਭਾਰਤ 'ਚ ਆਪਣਾ ਕਾਰੋਬਾਰ ਲਗਭਗ ਤਿੰਨ ਗੁਣਾ ਵਧਾਵੇਗੀ। ਦੱਸ ਦਈਏ ਕਿ ਕੰਪਨੀ ਹੈਦਰਾਬਾਦ ਅਤੇ ਬੇਂਗਲੁਰੂ 'ਚ ਨਵੇਂ ਡਾਟਾ ਸੈਂਟਰਸ ਵੀ ਖੋਲ੍ਹਣ ਦੀ ਤਿਆਰੀ 'ਚ ਹੈ। ਹਾਲਾਂਕਿ ਕੰਪਨੀ ਨੇ ਹਾਲੇ ਤੱਕ ਇਹ ਨਹੀਂ ਦੱਸਿਆ ਹੈ ਕਿ ਉਹ ਭਾਰਤ 'ਚ ਕਿੰਨੇ ਨਵੇਂ ਕਰਮਚਾਰੀਆਂ ਨੂੰ ਹਾਇਰ ਕਰੇਗੀ ਪਰ ਇਹ ਤੈਅ ਹੈ ਕਿ ਜੂਮ ਦੇ ਇਸ ਕਦਮ ਨਾਲ ਭਾਰਤ 'ਚ ਕਾਫੀ ਨੌਕਰੀਆਂ ਪੈਦਾ ਹੋਣਗੀਆਂ।

ਭਾਰਤ 'ਚ ਲਗਭਗ 70 ਕਰੋੜ ਇੰਟਰਨੈੱਟ ਯੂਜ਼ਰਸ ਹਨ ਅਤੇ ਕਰੀਬ 50 ਕਰੋੜ ਹਾਲੇ ਇੰਟਰਨੈੱਟ ਦੀ ਵਰਤੋਂ ਨਹੀਂ ਕਰ ਰਹੇ ਹਨ ਜੋ ਭਵਿੱਖ 'ਚ ਇੰਟਰਨੈੱਟ ਇਸਤੇਮਾਲ ਕਰਨਗੇ। ਜੂਮ ਵੱਲ ਭਾਰਤ 'ਚ ਕਾਰੋਬਾਰ ਵਧਾਉਣ ਦਾ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਭਾਰਤ 'ਚ ਇੰਟਰਨੈੱਟ ਦਾ ਇਸਤੇਮਾਲ ਕਾਫੀ ਵਧਿਆ ਹੈ। ਭਾਰਤ 'ਚ ਜਨਵਰੀ ਤੋਂ ਅਪ੍ਰੈਲ ਦਰਮਿਆਨ ਫ੍ਰੀ ਯੂਜ਼ਰ ਸਾਈਨਅਪ 'ਚ ਲਗਭਗ 6700 ਫੀਸਦੀ ਦਾ ਵਾਧਾ ਹੋਇਆ ਹੈ। ਕੋਰੋਨਾ ਕਾਲ 'ਚ ਕਈ ਕੰਮਾਂ ਲਈ ਵੀਡੀਓ ਕਾਨਫਰੰਸਿੰਗ 'ਚ ਜੂਮ ਐਪ ਦਾ ਇਸਤੇਮਾਲ ਹੋਇਆ। ਦਸੰਬਰ ਦੇ ਅਖੀਰ 'ਚ ਰੋਜ਼ਾਨਾ ਲਗਭਗ 1 ਕਰੋੜ ਲੋਕ ਇਸ ਨੂੰ ਇਸਤੇਮਾਲ ਕਰਦੇ ਸਨ ਅਤੇ ਇਹ ਅੰਕੜਾ ਅਪ੍ਰੈਲ ਤੱਕ ਵਧ ਕੇ 30 ਕਰੋੜ ਹੋ ਗਿਆ।

ਚੀਨ 'ਚ ਕੰਪਨੀ ਦਾ ਕਾਫੀ ਬਿਜ਼ੈੱਨਸ 
ਹੁਣ ਜ਼ੂਮ ਕੰਪਨੀ ਭਾਰਤ 'ਚ ਆਪਣਾ ਕਾਰੋਬਾਰ ਤਾਂ ਵਧਾਉਣ ਦੀ ਸੋਚ ਰਹੀ ਹੈ ਪਰ ਚੀਨ ਦੇ ਨਾਲ ਇਸ ਦੇ ਰਿਸ਼ਤੇ ਦਿੱਕਤ ਵਾਲੀ ਗੱਲ ਹੋ ਸਕਦੀ ਹੈ। ਕੁਝ ਸਮਾਂ ਪਹਿਲਾਂ ਹੀ ਇਸ ਗੱਲ ਨੂੰ ਲੈ ਕੇ ਵਿਵਾਦ ਹੋਇਆ ਸੀ ਕਿ ਡਾਟਾ ਨੂੰ ਚੀਨ ਤੋਂ ਹੋ ਕੇ ਗੁਜਾਰਿਆ ਜਾਂਦਾ ਹੈ। ਚੀਨ 'ਚ ਮੌਜੂਦ ਸਰਵਰ ਵੀ ਡਾਟਾ ਰਹਿੰਦਾ ਹੈ। ਇਥੋਂ ਤੱਕ ਕਿ ਚੀਨ ਦੀ ਸਰਕਾਰ ਦੇ ਕਹਿਣ 'ਤੇ ਜੂਮ ਕੰਪਨੀ ਨੇ ਕੁਝ ਹਿਊਮਨ ਗਰੁੱਪ ਨੂੰ ਬੰਦ ਵੀ ਕੀਤਾ ਸੀ। ਚੀਨ 'ਚ ਜੂਮ ਕੰਪਨੀ 'ਚ ਲਗਭਗ 700 ਕਰਮਚਾਰੀ ਕੰਮ ਕਰਦੇ ਹਨ।


Karan Kumar

Content Editor

Related News