PAN ਨੂੰ ਆਧਾਰ ਨਾਲ ਲਿੰਕ ਨਾ ਕਰਨ ''ਤੇ ਲੱਗ ਸਕਦਾ ਹੈ ਭਾਰੀ ਜੁਰਮਾਨਾ
Tuesday, Mar 03, 2020 - 08:01 AM (IST)
ਨਵੀਂ ਦਿੱਲੀ— ਇਹ ਮਹੀਨਾ ਖਤਮ ਹੋਣ ਤੱਕ ਜੇਕਰ ਤੁਸੀਂ ਆਪਣਾ PAN ਆਧਾਰ ਨੰਬਰ ਨਾਲ ਲਿੰਕ ਨਾ ਕਰ ਸਕੇ ਤਾਂ ਤੁਹਾਨੂੰ ਦੋਹਰੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਹਿਲਾ ਤਾਂ ਤੁਹਾਡਾ ਪੈਨ ਬੇਕਾਰ ਹੋ ਜਾਵੇਗਾ ਅਤੇ ਦੂਜਾ ਇਹ ਕਿ ਜੇਕਰ ਤੁਸੀਂ ਇਸ ਬੇਕਾਰ ਕੀਤੇ ਗਏ ਪੈਨ ਦੀ ਵਰਤੋਂ ਕੀਤੀ ਤਾਂ ਤੁਹਾਨੂੰ ਭਾਰੀ-ਭਰਕਮ ਜੁਰਮਾਨਾ ਹੋ ਸਕਦਾ ਹੈ। ਇਨਕਮ ਟੈਕਸ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ 31 ਮਾਰਚ 2020 ਤੱਕ ਜਿਨ੍ਹਾਂ ਪੈਨ ਹੋਲਡਰਾਂ ਨੇ ਇਸ ਨੂੰ ਆਧਾਰ ਨਾਲ ਲਿੰਕ ਨਾ ਕੀਤਾ ਉਨ੍ਹਾਂ ਨੂੰ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।
ਰੱਦ ਕੀਤੇ ਪੈਨ ਕਾਰਡ ਦਾ ਇਸਤੇਮਾਲ ਕਰਨ ਵਾਲੇ ਵਿਅਕਤੀ ਨੂੰ ਇਨਕਮ ਟੈਕਸ ਕਾਨੂੰਨ ਦੀ ਧਾਰਾ 272-ਬੀ ਤਹਿਤ 10,000 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।
ਤੁਹਾਡਾ ਪੈਨ ਰੱਦ ਹੋ ਜਾਂਦਾ ਹੈ ਤਾਂ ਤੁਸੀਂ ਕਈ ਵਿੱਤੀ ਲੈਣ-ਦੇਣ ਜਿਵੇਂ ਕਿ ਬੈਂਕਿੰਗ ਟ੍ਰਾਂਜੈਕਸ਼ਨ, ਜਾਇਦਾਦ ਦੀ ਖਰੀਦੋ-ਫਰੋਖਤ, ਸਟਾਕਸ ਤੇ ਮਿਊਚੁਅਲ ਫੰਡ ਲਈ ਇਸ ਦਾ ਇਸਤੇਮਾਲ ਨਹੀਂ ਕਰ ਸਕੋਗੇ, ਯਾਨੀ ਰੱਦ ਹੋ ਚੁੱਕਾ ਪੈਨ ਇਸ ਦੇ ਨਾ ਹੋਣ ਦੇ ਬਰਾਬਰ ਹੋਵੇਗਾ।
ਇਸ PAN ਨੂੰ ਤੁਸੀਂ ਉਦੋਂ ਤੱਕ ਨਹੀਂ ਚਲਾ ਸਕੋਗੇ ਜਦੋਂ ਤੱਕ ਇਸ ਨੂੰ ਆਧਾਰ ਨਾਲ ਲਿੰਕ ਨਹੀਂ ਕਰ ਲਓਗੇ। ਹਾਲਾਂਕਿ, ਨਵਾਂ ਬਣਵਾਉਣ ਦੀ ਜ਼ਰੂਰਤ ਨਹੀਂ ਹੈ, ਇਕ ਵਾਰ ਲਿੰਕ ਹੋ ਜਾਣ 'ਤੇ ਇਹ ਦੁਬਾਰਾ ਚਾਲੂ ਹੋ ਜਾਵੇਗਾ। ਇਨਕਮ ਟੈਕਸ ਵਿਭਾਗ ਪਿਛਲੇ ਸਾਲ ਸਤੰਬਰ ਤੇ ਦਸੰਬਰ 'ਚ ਲਿੰਕਿੰਗ ਦੀ ਆਖਰੀ ਤਰੀਕ ਨੂੰ ਦੋ ਵਾਰ ਪਹਿਲਾਂ ਹੀ ਵਧਾ ਚੁੱਕਾ ਹੈ।
ਲਿੰਕਿੰਗ ਦਾ ਤਰੀਕਾ- ਇਨਕਮ ਟੈਕਸ ਵਿਭਾਗ ਦੀ ਈ-ਫਾਈਲਿੰਗ ਵੈੱਬਸਾਈਟ 'ਤੇ ਜਾ ਕੇ ਤੁਸੀਂ ਉੱਥੇ ਦਿੱਤੇ Link Aadhaar 'ਤੇ ਕਲਿੱਕ ਕਰਕੇ ਪੁੱਛੀ ਗਈ ਜਾਣਕਾਰੀ ਭਰ ਕੇ ਪੈਨ ਨੂੰ ਆਧਾਰ ਨਾਲ ਲਿੰਕ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਹਾਡਾ ਪੈਨ-ਆਧਾਰ ਲਿੰਕ ਨਹੀਂ ਹੈ, ਤਾਂ ਮੋਬਾਇਲ ਤੋਂ ਐੱਸ. ਐੱਮ. ਐੱਸ. ਰਾਹੀਂ ਵੀ ਤੁਸੀਂ ਇਹ ਕੰਮ ਕਰ ਸਕਦੇ ਹੋ। ਇਸ ਲਈ ਤੁਹਾਨੂੰ 12 ਅੰਕ ਵਾਲਾ ਆਧਾਰ ਨੰਬਰ ਅਤੇ 10 ਅੰਕ ਵਾਲਾ ਪੈਨ ਨੰਬਰ ਇਸ ਤਰੀਕੇ ਨਾਲ- UIDPAN<Space><12 digit Aadhaar><Space><1O digit PAN> ਲਿਖ ਕੇ 567678 ਜਾਂ 56161 'ਤੇ ਭੇਜਣਾ ਹੋਵੇਗਾ। ਉਦਾਹਰਣ ਦੇ ਤੌਰ 'ਤੇ ਮੰਨ ਲਓ ਤੁਹਾਡਾ ਆਧਾਰ ਨੰਬਰ 111122223333 ਤੇ ਪੈਨ ਨੰਬਰ AAAPA9999Q ਹੈ, ਤਾਂ ਇਸ ਨੂੰ ਇੰਝ UTDPAN 111122223333 AAAPA9999Q ਲਿਖ ਕੇ ਐੱਸ. ਐੱਮ. ਐੱਸ. ਉਕਤ ਨੰਬਰ 'ਤੇ ਭੇਜ ਸਕਦੇ ਹੋ।
ਇਹ ਵੀ ਪੜ੍ਹੋ- ► IPHONE ਦੇ ਸ਼ੌਕੀਨਾਂ ਨੂੰ ਵੱਡਾ ਝਟਕਾ, ਐਪਲ ਨੇ ਕੀਮਤਾਂ 'ਚ ਕੀਤਾ ਇੰਨਾ ਵਾਧਾ ►ਸੋਨੇ ਵਿਚ ਵੱਡੀ ਗਿਰਾਵਟ ਦਾ ਖਦਸ਼ਾ, 10 ਗ੍ਰਾਮ ਲਈ ਇੰਨਾ ਹੋਵੇਗਾ ਖਰਚ ► ਹੁਣ ਫਲਾਈਟ 'ਚ ਲੈ ਸਕੋਗੇ Wi-Fi ਦਾ ਮਜ਼ਾ, ਸਰਕਾਰ ਨੇ ਦਿੱਤੀ ਹਰੀ ਝੰਡੀ ►ਬਾਸਮਤੀ ਕੀਮਤਾਂ ਵਿਚ ਭਾਰੀ ਗਿਰਾਵਟ, ਵਾਇਰਸ ਨੇ ਲਾਈ ਵੱਡੀ ਢਾਹ ►ਮਹਿੰਗਾ ਪੈ ਸਕਦਾ ਹੈ ਇਟਲੀ ਘੁੰਮਣਾ, ਕੋਰੋਨਾ ਨੇ ਬੁਰੇ ਜਕੜੇ ਇਹ ਤਿੰਨ ਇਲਾਕੇ ►ਨੌਕਰੀਪੇਸ਼ਾ ਲੋਕਾਂ ਨੂੰ ਮਿਲੇਗਾ ਵੱਡਾ ਤੋਹਫਾ, 5 ਨੂੰ ਲੱਗਣ ਜਾ ਰਹੀ ਹੈ ਮੋਹਰ!