ਲਾਕਡਾਊਨ ਵਿਚਾਲੇ EPF ਅਕਾਊਂਟ ’ਚੋਂ ਕੱਢ ਸਕਦੇ ਹੋ ਪੈਸਾ

Monday, Mar 30, 2020 - 02:10 AM (IST)

ਲਾਕਡਾਊਨ ਵਿਚਾਲੇ EPF ਅਕਾਊਂਟ ’ਚੋਂ ਕੱਢ ਸਕਦੇ ਹੋ ਪੈਸਾ

ਨਵੀਂ ਦਿੱਲੀ (ਯੂ. ਐੱਨ. ਅਾਈ.)-ਸਰਕਾਰ ਨੇ ਕਰਮਚਾਰੀ ਭਵਿੱਖ ਨਿਧੀ ਯੋਜਨਾ ’ਚ ਸੋਧ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ, ਜਿਸ ਨਾਲ ਲਾਕਡਾਊਨ ਦੌਰਾਨ ਅਾਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਕਰਮਚਾਰੀ 3 ਮਹੀਨਿਆਂ ਦੀ ਤਨਖਾਹ ਕੱਢ ਸਕਣਗੇ। ਕਿਰਤ ਅਤੇ ਰੋਜ਼ਗਾਰ ਮੰਤਰਾਲਾ ਨੇ ਦੱਸਿਆ ਕਿ ਕੋਰੋਨਾ ਵਾਇਰਸ ‘ਕੋਵਿਡ-19’ ਦੇ ਮੱਦੇਨਜ਼ਰ ਕਰਮਚਾਰੀ ਭਵਿੱਖ ਨਿਧੀ ਯੋਜਨਾ 1952 ’ਚ ਸੋਧ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।

ਹੁਣ ਯੋਜਨਾ ’ਚ ਸ਼ਾਮਲ ਕਰਮਚਾਰੀ 3 ਮਹੀਨਿਆਂ ਦੀ ਬੇਸਿਕ ਤਨਖਾਹ ਅਤੇ ਮਹਿੰਗਾਈ ਭੱਤੇ ਦੇ ਬਰਾਬਰ ਦੀ ਰਾਸ਼ੀ ਕੱਢ ਸਕਣਗੇ ਜੋ ਉਨ੍ਹਾਂ ਨੂੰ ਵਾਪਸ ਜਮ੍ਹਾ ਨਹੀਂ ਕਰਵਾਉਣੀ ਹੋਵੇਗੀ। ਮੰਤਰਾਲਾ ਨੇ ਦੱਸਿਆ ਕਿ ਕੋਵਿਡ-19 ਨੂੰ ਮਹਾਮਾਰੀ ਐਲਾਨ ਕੀਤਾ ਜਾ ਚੁੱਕਾ ਹੈ, ਇਸ ਲਈ ਦੇਸ਼ ਭਰ ਦੇ ਸਾਰੇ ਕਰਮਚਾਰੀਆਂ ਨੂੰ ਇਸ ਦਾ ਲਾਭ ਮਿਲ ਸਕੇਗਾ। ਨੋਟੀਫਿਕੇਸ਼ਨ ਸ਼ਨੀਵਾਰ ਤੋਂ ਪ੍ਰਭਾਵੀ ਹੋ ਚੁੱਕਾ ਹੈ। ਕਰਮਚਾਰੀ ਭਵਿੱਖ ਨਿਧੀ ਸੰਗਠਨ ਨੇ ਆਪਣੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਇਸ ਤਰ੍ਹਾਂ ਦੀ ਨਿਕਾਸੀ ਦੀਆਂ ਅਰਜ਼ੀਆਂ ’ਤੇ ਤੁਰੰਤ ਕਾਰਵਾਈ ਕਰਨ ਤਾਂ ਕਿ ਬਿਨੇਕਾਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਮੇਂ ’ਤੇ ਸਹਾਇਤਾ ਮਿਲ ਸਕੇ।


author

Karan Kumar

Content Editor

Related News