Xiaomi ਨੇ ਕੀਤਾ ਅਲਰਟ, ਭਾਰਤ ''ਚ ਖੁੱਲ੍ਹ ਰਹੀਆਂ ਫਰਜ਼ੀ Mi ਸਟੋਰ ਫ੍ਰੈਂਚਾਈਜ਼ੀ

02/16/2019 1:22:13 AM

ਗੈਜੇਟ ਡੈਸਕ - ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਕੁਝ ਹੀ ਸਾਲਾਂ 'ਚ ਵਿਕਰੀ ਦੇ ਮਾਮਲੇ 'ਚ ਭਾਰਤ ਦੀ ਟੌਪ ਸਮਾਰਟਫੋਨ ਕੰਪਨੀਆਂ 'ਚੋਂ ਇਕ ਬਣ ਗਈ ਹੈ। ਇਹੀ ਕਾਰਨ ਹੈ ਕਿ ਕੰਪਨੀ ਹੁਣ 500 ਆਨਲਾਈਨ  ਅਤੇ ਆਫਲਾਈਨ ਰਣਨੀਤੀ ਦਾ ਸ਼ਿਕਾਰ ਹੋ ਰਹੀ ਹੈ। ਸ਼ਾਓਮੀ ਦੇ ਭਾਰਤ ਦੇ CEO  ਮਨੂੰ ਕੁਮਾਰ ਜੈਨ ਨੇ ਲੋਕਾਂ ਨੂੰ ਅਲਰਟ ਕਰਦੇ ਹੋਏ ਨਵੇਂ ਫਰਾਡ ਤੋਂ ਬਚਣ ਲਈ ਸੁਚੇਤ ਕੀਤਾ ਹੈ।

ਸਾਹਮਣੇ ਆਏ ਜਾਅਲੀ ਹਸਤਖਰਾਂ ਵਾਲੇ ਦਸਤਾਵੇਜ਼
ਮਨੂੰ ਕੁਮਾਰ ਜੈਨ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਇਕ ਨਵੇਂ ਸਕੈਮ ਦਾ ਪਤਾ ਲੱਗਾ ਹੈ ਜਿਸ 'ਚ ਕੁਝ ਰਿਟੇਲਰਸ ਨੂੰ ਦੇਸ਼ 'ਚ ਫਰਜ਼ੀ ਸ਼ਾਓਮੀ ਇੰਡੀਆ Mi ਸਟੋਰਸ ਦੀ ਫ੍ਰੈਂਚਾਈਜ਼ੀ ਦਿਵਾਉਣ ਕਾਰਨ ਧੋਖਾਧੜੀ ਦਾ ਸ਼ਿਕਾਰ ਬਣਾਇਆ ਗਿਆ ਹੈ। CEO ਨੇ ਆਪਣੇ ਹਸਤਾਖਰ ਵਾਲੇ ਦਸਤਾਵੇਜ਼ ਵੀ ਸ਼ੇਅਰ ਕਰਦੇ ਹੋਏ ਕਿਹਾ ਹੈ ਕਿ ਇਹ ਦਸਤਾਵੇਜ ਫਰਜ਼ੀ ਹੈ ਅਤੇ ਇਨ੍ਹਾਂ 'ਤੇ ਕੀਤੇ ਗਏ ਹਸਤਾਖਰ ਵੀ ਜਾਅਲੀ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਅਜਿਹੀ ਕਈ ਫੇਕ ਫ੍ਰੈਂਚਾਈਜ਼ੀ ਅਜੇ ਚਲ ਰਹੀ ਹੈ ਅਤੇ ਉਨ੍ਹਾਂ ਨੂੰ ਬੰਦ ਕਰਵਾਇਆ ਜਾ ਰਿਹਾ ਹੈ।

ਕਰਵਾਇਆ ਗਿਆ ਕੇਸ ਦਰਜ
ਮਨੂੰ ਕੁਮਾਰ ਜੈਨ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੇ ਸਾਈਬਰ ਕ੍ਰਾਈਮ ਡਿਪਾਰਟਮੈਂਟ 'ਚ ਕੇਸ ਦਰਜ ਕਰਵਾ ਦਿੱਤਾ ਹੈ ਅਤੇ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਤਰ੍ਹਾਂ ਦੇ ਫ੍ਰਾਡਸ ਤੋਂ ਬਚਣ ਲਈ ਸ਼ਾਓਮੀ ਇੰਡੀਆ ਨੇ ਆਪਣੇ ਕੁਝ ਪੇਜਿਸ 'ਤੇ ਇਸ ਜਾਣਕਾਰੀ ਨੂੰ ਸਾਂਝਾ ਕੀਤਾ ਹੈ ਜਿਥੇ ਕੰਪਨੀ ਦੇ ਫੈਂਸ ਵੀ ਉਸ ਨਾਲ ਸੰਪਰਕ ਕਰ ਸਕਦੇ ਹਨ।  


Karan Kumar

Content Editor

Related News