5ਜੀ ਸੇਵਾਵਾਂ ਦੀ ਸ਼ੁਰੂਆਤ ਲਈ ਗ੍ਰਾਮੀਣ ਭਾਰਤ ’ਚ ਮਜ਼ਬੂਤ ਮੌਜੂਦਗੀ ਦਾ ਲਾਭ ਉਠਾਵਾਂਗੇ : ਬਿਰਲਾ
Sunday, Oct 02, 2022 - 03:55 PM (IST)
ਨਵੀਂ ਦਿੱਲੀ (ਭਾਸ਼ਾ) – ਆਦਿੱਤਯ ਬਿਰਲਾ ਸਮੂਹ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਨੇ ਸ਼ਨੀਵਾਰ ਨੂੰ ਕਿਹਾ ਕਿ 5ਜੀ ਨੈੱਟਵਰਕ ਅਤੇ ਸੇਵਾਵਾਂ ਦੀ ਸ਼ੁਰੂਆਤ ਕਰਨ ਅਤੇ ਇਸ ਨੂੰ ਅੱਗੇ ਵਧਾਉਣ ਲਈ ਵੋਡਾਫੋਨ ਆਈਡੀਆ ਗ੍ਰਾਮੀਣ ਭਾਰਤ ’ਚ ਆਪਣੀ ਮੌਜੂਦਗੀ ਦਾ ਲਾਭ ਉਠਾਵੇਗਾ। ਬਿਰਲਾ ਨੇ ਇੱਥੇ ਇੰਡੀਆ ਮੋਬਾਇਲ ਕਾਂਗਰਸ ’ਚ 5ਜੀ ਸੇਵਾਵਾਂ ਦੀ ਸ਼ੁਰੂਆਤ ਮੌਕੇ ਆਯੋਜਿਤ ਪ੍ਰੋਗਰਾਮ ’ਚ ਕਿਹਾ ਕਿ ਸਰਕਾਰ ਨੇ ਦੂਰਸੰਚਾਰ ਖੇਤਰ ’ਚ ਜੋ ਅਹਿਮ ਨੀਤੀਗਤ ਦਖਲਅੰਦਾਜ਼ੀ ਕੀਤੀ ਹੈ, ਉਸ ਕਾਰਨ ਨਿਵੇਸ਼ਕਾਂ ਦਾ ਭਰੋਸਾ ਵਧਿਆ ਹੈ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਦੂਰਸੰਚਾਰ ਖੇਤਰ ਨੂੰ ਨੀਤੀਗਤ ਸਮਰਥਨ ਮਿਲਦਾ ਰਹੇਗਾ। ਬਿਰਲਾ ਨੇ ਕਿਹਾ ਕਿ ਅਸੀਂ 5ਜੀ ਸ਼ੁਰੂ ਕਰਨ ਦੀ ਯਾਤਰਾ ’ਚ ਛੇਤੀ ਵਧਾਂਗੇ ਅਤੇ ਗ੍ਰਾਮੀਣ ਭਾਰਤ ’ਚ ਆਪਣੀ ਮਜ਼ਬੂਤ ਮੌਜੂਦਗੀ, ਉੱਦਮ ਗਾਹਕਾਂ, ਤਕਨਾਲੋਜੀ ਸਾਂਝੇਦਾਰਾਂ ਅਤੇ ਵੋਡਾਫੋਨ ਸਮੂਹ ਦੇ ਗਲੋਬਲ ਮਾਹਰਾਂ ਦਾ ਲਾਭ ਉਠਾਉਂਦੇ ਹੋਏ 5ਜੀ ਸੇਵਾਵਾਂ ਸ਼ੁਰੂ ਕਰਾਂਗੇ।