ਮਹੀਨਾਵਾਰ ਆਧਾਰ ''ਤੇ ਥੋਕ ਮਹਿੰਗਾਈ ਦਰ ਰਹੀ ਨਰਮ, ਸਤੰਬਰ ਵਿੱਚ 10.66 ਫੀਸਦੀ ਰਹੀ
Thursday, Oct 14, 2021 - 02:28 PM (IST)
ਨਵੀਂ ਦਿੱਲੀ (ਵਾਰਤਾ) - ਥੋਕ ਮੁੱਲ ਸੂਚਕਾਂਕ ਦੇ ਆਧਾਰ 'ਤੇ ਮਹਿੰਗਾਈ ਦਰ ਇਸ ਸਾਲ ਸਤੰਬਰ ਮਹੀਨੇ 'ਚ 10.6 ਫ਼ੀਸਦੀ ਰਹੀ ਜਿਹੜੀ 0.07 ਫ਼ੀਸਦ ਤੋਂ ਘੱਟ ਹੈ। ਉਦਯੋਗ ਦੇ ਪ੍ਰਮੋਸ਼ਨ ਵਿਭਾਗ ਦੇ ਆਰਥਿਕ ਸਲਾਹਕਾਰ ਦੁਆਰਾ ਅੱਜ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਈਂਧਣ, ਬਿਜਲੀ ਅਤੇ ਨਿਰਮਿਤ ਉਤਪਾਦਾਂ ਵਿੱਚ ਉੱਚ ਮਹਿੰਗਾਈ ਦੇ ਕਾਰਨ ਥੋਕ ਮਹਿੰਗਾਈ ਸਾਲ ਦਰ ਸਾਲ ਉੱਚ ਪੱਧਰ 'ਤੇ ਬਣੀ ਹੋਈ ਹੈ।
ਸਰਕਾਰੀ ਅੰਕੜਿਆਂ ਅਨੁਸਾਰ ਥੋਕ ਮਹਿੰਗਾਈ ਇਸ ਸਾਲ ਅਗਸਤ ਵਿੱਚ 11.38 ਫੀਸਦੀ ਅਤੇ ਸਤੰਬਰ 2020 ਵਿੱਚ ਇਹ 1.32 ਫੀਸਦੀ ਸੀ। ਸਰਕਾਰੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਖਣਿਜ ਤੇਲ, ਕੀਮਤੀ ਧਾਤਾਂ, ਭੋਜਨ ਉਤਪਾਦਾਂ, ਕੱਚੇ ਤੇਲ ਅਤੇ ਕੁਦਰਤੀ ਗੈਸ ਰਸਾਇਣਕ ਉਤਪਾਦਾਂ ਦੀਆਂ ਥੋਕ ਕੀਮਤਾਂ ਉੱਚੀਆਂ ਹੋਣ ਕਾਰਨ ਮਹਿੰਗਾਈ ਦਾ ਦਬਾਅ ਬਣਿਆ ਹੋਇਆ ਹੈ। ਸਰਕਾਰੀ ਅੰਕੜਿਆਂ ਅਨੁਸਾਰ, ਇਸ ਸਾਲ ਸਤੰਬਰ ਵਿੱਚ ਈਂਧਣ ਅਤੇ ਊਰਜਾ ਖੇਤਰ ਦੇ ਉਤਪਾਦਾਂ ਦੀ ਕੀਮਤ ਦਾ ਪੱਧਰ ਸਾਲਾਨਾ ਆਧਾਰ 'ਤੇ 24.81 ਪ੍ਰਤੀਸ਼ਤ ਸੀ।
ਇਸੇ ਤਰ੍ਹਾਂ ਨਿਰਮਿਤ ਉਤਪਾਦਾਂ ਦੀ ਸ਼੍ਰੇਣੀ ਵਿੱਚ ਥੋਕ ਕੀਮਤਾਂ ਦੇ ਅਧਾਰ ਤੇ ਮਹਿੰਗਾਈ ਦਰ 11.41 ਪ੍ਰਤੀਸ਼ਤ ਰਹੀ। ਇਸੇ ਮਿਆਦ ਦੇ ਦੌਰਾਨ ਭੋਜਨ ਖੇਤਰ ਵਿੱਚ ਥੋਕ ਮਹਿੰਗਾਈ 1.14 ਫੀਸਦੀ ਰਹੀ ਜੋ ਇਸ ਸਾਲ ਅਗਸਤ ਵਿੱਚ 3.43 ਫੀਸਦੀ ਸੀ। ਸਰਕਾਰੀ ਅੰਕੜਿਆਂ ਅਨੁਸਾਰ ਸਤੰਬਰ ਵਿੱਚ ਪ੍ਰਾਇਮਰੀ ਉਤਪਾਦਾਂ ਵਿੱਚ ਥੋਕ ਮਹਿੰਗਾਈ ਦਰ 4.10 % ਰਹੀ, ਜੋ ਅਗਸਤ ਮਹੀਨੇ ਦੇ 6.20 % ਤੋਂ ਘੱਟ ਹੈ।
ਇਹ ਵੀ ਪੜ੍ਹੋ : ਤਿਓਹਾਰੀ ਸੀਜ਼ਨ ’ਚ ਸਸਤੇ ਹੋਣਗੇ ਖਾਣ ਵਾਲੇ ਤੇਲ, ਸਰਕਾਰ ਨੇ ਘਟਾਈ ਡਿਊਟੀ
ਨੋਟ - ਇਸ਼ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।