ਜਲਦੀ ਹੀ ਯੂਜ਼ਰਸ ਨੂੰ ਯੂਜ਼ਰਨੇਮ ਸੈੱਟ ਕਰਨ ਦੀ ਸਹੂਲਤ ਦੇਵੇਗਾ ਵਟਸਐਪ

Saturday, May 27, 2023 - 10:13 AM (IST)

ਜਲਦੀ ਹੀ ਯੂਜ਼ਰਸ ਨੂੰ ਯੂਜ਼ਰਨੇਮ ਸੈੱਟ ਕਰਨ ਦੀ ਸਹੂਲਤ ਦੇਵੇਗਾ ਵਟਸਐਪ

ਸਾਨ ਫ੍ਰਾਂਸਿਸਕੋ (ਅਨਸ)– ਮੇਟਾ-ਮਲਕੀਅਤ ਵਾਲਾ ਵਟਸਐਪ ਕਥਿਤ ਤੌਰ ’ਤੇ ਵਟਸਐਪ ਯੂਜ਼ਰਨੇਮ ਨਾਂ ਦੇ ਇਕ ਫੀਚਰ ’ਤੇ ਕੰਮ ਕਰ ਰਿਹਾ ਹੈ, ਜੋ ਯੂਜ਼ਰਸ ਨੂੰ ਆਪਣੇ ਅਕਾਊਂਟਸ ਲਈ ਯੂਨੀਕ ਯੂਜ਼ਰਨੇਮ ਚੁਣਨ ਦੀ ਇਜਾਜ਼ਤ ਦੇਵੇਗਾ। ਇਸ ਫੀਚਰ ਨਾਲ ਯੂਜ਼ਰਸ ਦੀ ਪਛਾਣ ਕਰਨ ਲਈ ਸਿਰਫ਼ ਫੋਨ ਨੰਬਰਾਂ ’ਤੇ ਨਿਰਭਰ ਰਹਿਣ ਦੀ ਥਾਂ ਯੂਨੀਕ ਅਤੇ ਮੈਮੋਰੇਬਲ ਯੂਜ਼ਰਨੇਮ ਨਾਂ ਦਾ ਬਦਲ ਚੁਣ ਸਕਣਗੇ।

ਕੰਪਨੀ ਯੂਜ਼ਰਸ ਨੂੰ ਉਨ੍ਹਾਂ ਦੇ ਫੋਨ ਨੰਬਰ ਜਾਣੇ ਬਿਨਾਂ ਐਪ ਦੇ ਅੰਦਰ ਯੂਜ਼ਰਨੇਮ ਦਰਜ ਕਰ ਕੇ ਦੂਜਿਆਂ ਨਾਲ ਸੰਪਰਕ ਕਰਨ ਦੀ ਸਮਰੱਥਾ ਵੀ ਮੁਹੱਈਆ ਕਰ ਸਕਦੀ ਹੈ। ਇਸ ਤੋਂ ਇਲਾਵਾ ਰਿਪੋਰਟ ’ਚ ਕਿਹਾ ਗਿਆ ਹੈ ਕਿ ਕੰਪਨੀ ਐਪ ਸੈਟਿੰਗਸ ਦੇ ਅੰਦਰ ਫੀਚਰ ਨੂੰ ਪੇਸ਼ ਕਰਨ ’ਤੇ ਕੰਮ ਕਰ ਰਹੀ ਹੈ। ਖ਼ਾਸ ਤੌਰ ’ਤੇ ਇਸ ਫੀਚਰ ਨੂੰ ਸਮਰਪਿਤ ਇਕ ਸੈਕਸ਼ਨ ਵਟਸਐਪ ਸੈਟਿੰਗਸ ਦੇ ਪ੍ਰੋਫਾਈਲ ਦੇ ਅੰਦਰ ਮੁਹੱਈਆ ਹੋਵੇਗਾ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਯੂਜ਼ਰਨੇਮ ਚੁਣਨ ਦੀ ਸਮਰੱਥਾ ਨਾਲ ਵਟਸਐਪ ਯੂਜ਼ਰਸ ਆਪਣੇ ਖਾਤਿਆਂ ’ਚ ਪ੍ਰਾਇਵੇਸੀ ਦੀ ਇਕ ਵਾਧੂ ਪਰਤ ਜੋੜਨ ’ਚ ਸਮਰੱਥ ਹੋਣਗੇ। ਮੌਜੂਦਾ ਸਮੇਂ ਵਿਚ ਵਟਸਐਪ ਯੂਜ਼ਰਨੇਮ ਫੀਚਰ ਡਿਵੈੱਲਪ ਹੋ ਰਿਹਾ ਹੈ ਅਤੇ ਇਸ ਐਪ ਦੇ ਭਵਿੱਖ ਦੇ ਅਪਡੇਟ ’ਚ ਬੀਟਾ ਟੈਸਟਰਸ ਲਈ ਜਾਰੀ ਕੀਤਾ ਜਾਏਗਾ।

ਇਸ ਦਰਮਿਆਨ ਮੇਟਾ ਦੇ ਸੀ. ਈ. ਓ. ਮਾਰਕ ਜ਼ੁਕਰਬਰਗ ਨੇ ਐਲਾਨ ਕੀਤਾ ਹੈ ਕਿ ਵਟਸਐਪ ਦੇ ਅਰਬਾਂ ਯੂਜ਼ਰਸ ਹੁਣ ਕਿਸੇ ਮੈਸੇਜ ਨੂੰ ਭੇਜਣ ਦੇ 15 ਮਿੰਟ ਦੇ ਅੰਦਰ ਮੋਡੀਫਾਈ ਕਰ ਸਕਦੇ ਹਨ। ਇਹ ਫੀਚਰ ਵਿਸ਼ਵ ਪੱਧਰ ’ਤੇ ਯੂਜ਼ਰਸ ਲਈ ਸ਼ੁਰੂ ਹੋ ਗਿਆ ਹੈ ਅਤੇ ਆਉਣ ਵਾਲੇ ਹਫ਼ਤਿਆਂ ’ਚ ਸਾਰਿਆਂ ਲਈ ਮੁਹੱਈਆ ਹੋਵੇਗਾ। ਯੂਜ਼ਰਸ ਨੂੰ ਸਿਰਫ਼ ਭੇਜੇ ਗਏ ਮੈਸੇਜ ਨੂੰ ਲਾਂਗ ਪ੍ਰੈੱਸ ਕਰਨਾ ਹੈ ਅਤੇ ਉਸ ਤੋਂ ਬਾਅਦ 15 ਮਿੰਟ ਤੱਕ ਮੈਨਿਊ ’ਚੋਂ ਐਡਿਟ ਚੁਣਨਾ ਹੈ।


author

rajwinder kaur

Content Editor

Related News