ਵਟਸਐਪ ਚਲਾਉਣ ਵਾਲੇ ਹੋ ਜਾਓ ਸਾਵਧਾਨ, ਹੋ ਸਕਦੀ ਹੈ 7 ਸਾਲ ਦੀ ਸਜ਼ਾ

Tuesday, Nov 27, 2018 - 01:56 AM (IST)

ਵਟਸਐਪ ਚਲਾਉਣ ਵਾਲੇ ਹੋ ਜਾਓ ਸਾਵਧਾਨ, ਹੋ ਸਕਦੀ ਹੈ 7 ਸਾਲ ਦੀ ਸਜ਼ਾ

ਗੈਜੇਟ ਡੈਸਕ—ਵਟਸਐਪ ਤੋਂ ਚਾਈਲਡ ਪਾਰਨੋਗ੍ਰਾਫੀ ਰੋਕਨ ਲਈ ਭਾਰਤ ਸਰਕਾਰ ਨੇ ਇਕ ਨਵਾਂ ਕਾਨੂੰਨ ਪ੍ਰੋਪੋਜ ਕੀਤਾ ਹੈ। ਵਟਸਐਪ ਗਰੁੱਪ 'ਚ ਚਾਈਲਡ ਪਾਰਨੋਗ੍ਰਾਫੀ ਤੇਜ਼ੀ ਨਾਲ ਸ਼ੇਅਰ ਕੀਤੀ ਜਾ ਰਹੀ ਹੈ ਅਤੇ ਇਹ ਸਮੱਸਿਆ ਗੰਭੀਰ ਹੈ। ਰਿਪੋਰਟ ਮੁਤਬਾਕ ਸਰਕਾਰ ਨੇ ਪ੍ਰੋਟੇਕਸ਼ਨ ਆਫ ਚਿਲਡਰਨ ਫਰਾਮ ਸੈਕਸ਼ੂਅਲ ਆਫੇਨਸ ਐਕਟ ਦੇ ਕੁਝ ਸੋਧ ਕਰਨ ਦੀ ਤਿਆਰੀ ਕੀਤੀ ਹੈ।

ਇਸ ਸੋਧ 'ਚ ਇਕ ਕਾਨੂੰਨ ਇਹ ਵੀ ਹੈ ਕਿ ਜੇਕਰ ਕੋਈ ਇੰਸਟੈਂਟ ਮੈਸੇਜਿੰਗ ਐਪ 'ਤੇ ਚਾਈਡ ਪਾਰਨੋਗ੍ਰਾਫੀ ਦੇ ਕਲਿੱਪਸ ਸੈਂਡ ਕਰਦਾ ਹੈ ਤਾਂ ਉਸ ਨੂੰ ਸੱਤ ਦੀ ਜੇਲ ਹੋ ਸਕਦੀ ਹੈ ਅਤੇ ਇਸ ਦੇ ਲਈ ਕੋਈ ਵੀ ਬੇਲ ਨਹੀਂ ਮਿਲੇਗੀ। ਇਸ ਤੋਂ ਇਲਾਵਾ ਫਾਈਨ ਵੀ ਦੇਣਾ ਹੋਵੇਗਾ। ਪ੍ਰਸਤਾਵਿਤ ਕਾਨੂੰਨ ਤਹਿਤ ਸਾਰੇ ਯੂਜ਼ਰਸ ਲਈ ਇਹ ਜ਼ਰੂਰੀ ਹੋਵੇਗਾ ਕਿ ਜੇਕਰ ਉਸ ਦੇ ਕੋਲ ਕੋਈ ਚਾਈਲਡ ਪਾਰਨੋਗ੍ਰਾਫੀ ਕਲਿਪ ਆਉਂਦੀ ਹੈ ਤਾਂ ਉਹ ਉਸ ਨੂੰ ਅਥਾਰਿਟੀ ਨੂੰ ਰਿਪੋਰਟ ਕਰੇ। ਜੇਕਰ ਯੂਜ਼ਰ ਨੇ ਅਜਿਹਾ ਨਹੀਂ ਕੀਤਾ ਤਾਂ ਇਸ ਦੇ ਲਈ ਵੀ ਭਾਰੀ ਪੈਨਾਲਿਟੀ ਦੇਣੀ ਹੋਵੇਗੀ।  ਰਿਪੋਰਟ ਮੁਤਾਬਕ ਐਕਟ 'ਚ ਕੀਤਾ ਗਿਆ ਬਦਲਾਅ ਫਿਲਹਾਲ ਕਾਨੂੰਨ ਮੰਤਰਾਲਾ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਦੇ ਅਪਰੂਵਲ ਦੇ ਇੰਤਜ਼ਾਰ 'ਚ ਹੈ। ਰਿਪੋਰਟ ਮੁਤਾਬਕ ਹਫਤੇ ਭਰ 'ਚ ਦੋਵੇਂ ਮੰਤਰਾਲਾ ਤੋਂ ਅਪਰੂਵ ਹੋ ਕੇ ਇਹ ਕੈਬਨਿਟ ਕੋਲ ਆ ਜਾਵੇਗਾ।

ਰਿਪੋਰਟ ਮੁਤਾਬਕ ਇਸ ਸੋਧ 'ਚ ਕਿਹਾ ਗਿਆ ਹੈ ਕਿ ਕੋਈ ਵੀ ਵਟਸਐਪ 'ਤੇ ਸ਼ੇਅਰ ਕਰਨ ਲਈ ਜੇਕਰ ਚਾਈਲਡ ਪਾਰਨੋਗ੍ਰਾਫੀ ਆਪਣੇ ਡਿਵਾਈਸ 'ਚ ਸਟੋਰ ਕਰਦਾ ਹੈ ਤਾਂ ਖਾਸ ਕਰ ਕਮਰਸ਼ੀਅਲ ਯੂਜ਼ ਲਈ ਤਾਂ ਉਸ ਨੂੰ 3 ਸਾਲ ਦੀ ਸਜਾ ਹੋ ਸਕਦੀ ਹੈ। ਹਾਲਾਂਕਿ ਇਸ ਸੋਧ 'ਚ ਚਾਈਲਡ ਪਾਰਨੋਗ੍ਰਾਫੀ ਰਿਸੀਵ ਕਰਨ ਵਾਲੇ ਯੂਜ਼ਸ ਦੀ ਸਜਾ ਦੇ ਬਾਰੇ 'ਚ ਨਹੀਂ ਲਿਖਿਆ ਹੈ। ਪਰ ਉਨ੍ਹਾਂ ਨੂੰ ਰਿਪੋਰਟ ਕਰਨਾ ਜ਼ਰੂਰੀ ਹੋਵੇਗਾ ਅਤੇ ਉਨ੍ਹਾਂ ਨੂੰ ਡਿਲਿਟ ਕਰਨਾ ਹੋਵੇਗਾ।


Related News