ਵੈਸਟਰਨ ਕੈਰੀਅਰਜ਼ ਇੰਡੀਆ ਨੂੰ ਵੇਦਾਂਤਾ ਤੋਂ 139 ਕਰੋੜ ਰੁਪਏ ਦਾ ਆਰਡਰ ਮਿਲਿਆ

Friday, Jan 03, 2025 - 06:32 PM (IST)

ਵੈਸਟਰਨ ਕੈਰੀਅਰਜ਼ ਇੰਡੀਆ ਨੂੰ ਵੇਦਾਂਤਾ ਤੋਂ 139 ਕਰੋੜ ਰੁਪਏ ਦਾ ਆਰਡਰ ਮਿਲਿਆ

ਕੋਲਕਾਤਾ (ਭਾਸ਼ਾ) – ਲਾਜਿਸਟਿਕ ਕੰਪਨੀ ਵੈਸਟਰਨ ਕੈਰੀਅਰਜ਼ ਇੰਡੀਆ ਲਿਮਟਿਡ (ਡਬਲਯੂ. ਸੀ. ਆਈ. ਐੱਲ.) ਨੂੰ ਵੇਦਾਂਤਾ ਲਿਮਟਿਡ ਤੋਂ 139 ਕਰੋੜ ਰੁਪਏ ਦਾ ਆਰਡਰ ਮਿਲਿਆ ਹੈ। ਇਹ ਆਰਡਰ ਸਾਮਾਨ ਦੀ ਸਾਂਭ-ਸੰਭਾਲ ਲਈ ਹੈ। ਡਬਲਯੂ. ਸੀ. ਆਈ. ਐੱਲ. ਨੇ ਸ਼ੁੱਕਰਵਾਰ ਨੂੰ ਇਕ ਬਿਆਨ’ਚ ਕਿਹਾ ਕਿ ਇਸ ਆਰਡਰ ’ਚ 4 ਸਾਲਾਂ ਦੀ ਮਿਆਦ ਲਈ ਵੇਦਾਂਤਾ ਦੇ ਝਾਰਸੁਗੁੜਾ ਪਲਾਂਟ ’ਚ ਦਰਾਮਦ, ਤਿਆਰ ਮਾਲ ਘਰੇਲੂ ਅਤੇ ਬਰਾਮਦ ‘ਮੈਟੇਰੀਅਲ ਹੈਂਡਲਿੰਗ’ ਕਰਾਰ ਸ਼ਾਮਲ ਹੈ।

ਇਹ ਵੀ ਪੜ੍ਹੋ :     ਹਵਾਈ ਯਾਤਰਾ ਦੇ ਬਦਲੇ ਨਿਯਮ, 3 ਘੰਟੇ ਲੇਟ ਹੋਈ ਫਲਾਈਟ ਹੋਵੇਗੀ ਰੱਦ
ਇਹ ਵੀ ਪੜ੍ਹੋ :     Elon Musk ਨੇ Ambani-Adani ਦੀ ਕੁਲ ਜਾਇਦਾਦ ਤੋਂ ਵੱਧ ਕਮਾਏ, ਜਾਣੋ ਕਿਸ ਨੂੰ ਹੋਇਆ ਸਭ ਤੋਂ ਵੱਧ ਨੁਕਸਾਨ

ਡਬਲਯੂ. ਸੀ. ਆਈ. ਐੱਲ. ਦੇ ਮੁੱਖ ਕਾਰਜਪਾਲਕ ਅਧਿਕਾਰੀ (ਸੀ. ਈ. ਓ.) ਕਨਿਸ਼ਕ ਸੇਠੀਆ ਨੇ ਕਿਹਾ,‘ਇਹ ਆਰਡਰ ਵੇਦਾਂਤਾ ਨਾਲ ਸਾਡੇ ਸਬੰਧਾਂ ਨੂੰ ਮਜ਼ਬੂਤ ਕਰਦਾ ਹੈ। ਇਹ ਆਰਡਰ ਖਨਨ ਅਤੇ ਖਣਿਜ ਖੇਤਰ ’ਚ ਭਵਿੱਖ ਦੇ ਪ੍ਰਾਜੈਕਟਾਂ ਲਈ ਰਾਹ ਖੋਲ੍ਹਦਾ ਹੈ।’ ਪਿਛਲੇ ਮਾਲੀ ਸਾਲ (2023-24) ’ਚ ਡਬਲਯੂ. ਸੀ. ਆਈ. ਐੱਲ. ਦੀ ਵਿਕਰੀ ਲੱਗਭਗ 3 ਫੀਸਦੀ ਦੇ ਸਾਲਾਨਾ ਵਾਧੇ ਦੇ ਨਾਲ 1,685 ਕਰੋੜ ਰੁਪਏ ਰਹੀ ਸੀ। ਕੰਪਨੀ ਨੇ ਪਿਛਲੇ ਸਾਲ ਸਤੰਬਰ ’ਚ 172 ਰੁਪਏ ਪ੍ਰਤੀ ਸ਼ੇਅਰ ਦੇ ਭਾਅ ’ਤੇ ਆਪਣੇ ਪਹਿਲੇ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ. ਪੀ. ਓ.) ਜ਼ਰੀਏ 492 ਕਰੋੜ ਰੁਪਏ ਜੁਟਾਏ ਸਨ।

ਇਹ ਵੀ ਪੜ੍ਹੋ :     ਛੋਟੇ ਪ੍ਰਚੂਨ ਵਪਾਰੀਆਂ ਨੂੰ ਲੱਗੇਗਾ ਝਟਕਾ, Super Rich ਵਿਅਕਤੀਆਂ ਦੇ ਬਾਜ਼ਾਰ 'ਚ ਆਉਣ ਨਾਲ ਵਧੇਗਾ ਮੁਕਾਬਲਾ
ਇਹ ਵੀ ਪੜ੍ਹੋ :      BSNL ਦਾ 150 ਦਿਨਾਂ ਦਾ ਸਸਤਾ ਰੀਚਾਰਜ ਪਲਾਨ: Airtel, Jio ਅਤੇ Vi ਦੀ ਉੱਡੀ ਨੀਂਦ...
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News