ਵੋਡਾਫੋਨ-ਆਈਡੀਆ ਮਿਲਾਵੇਗੀ ਹੱਥ, ਨਵੇਂ ਨਾਂ ਨਾਲ ਬਣੇਗੀ ਕੰਪਨੀ

Monday, Feb 12, 2018 - 01:59 PM (IST)

ਵੋਡਾਫੋਨ-ਆਈਡੀਆ ਮਿਲਾਵੇਗੀ ਹੱਥ, ਨਵੇਂ ਨਾਂ ਨਾਲ ਬਣੇਗੀ ਕੰਪਨੀ

ਨਵੀਂ ਦਿੱਲੀ—ਟੈਲੀਕਾਮ ਬਾਜ਼ਾਰ 'ਤੇ ਆਪਣੀ ਪਕੜ ਬਣਾਏ ਰੱਖਣ ਦੇ ਲਈ ਆਈਡੀਆ ਆਪਣਾ ਕਾਰੋਬਾਰ ਵੋਡਾਫੋਨ ਦੇ ਨਾਲ ਮਿਲਾਉਣ ਦਾ ਫੈਸਲਾ ਕਰ ਚੁੱਕੀ ਹੈ ਅਤੇ ਬਾਜ਼ਾਰ 'ਚ ਨਵੇਂ ਨਾਂ ਨਾਲ ਆਉਣ ਦੀ ਯੋਜਨਾ ਬਣਾ ਰਹੀ ਹੈ। ਜਾਣਕਾਰੀ ਮੁਤਾਬਕ ਦੋਵਾਂ ਕੰਪਨੀਆਂ ਦੇ ਰਲੇਵੇਂ ਤੋਂ ਬਾਅਦ ਜੋ ਨਵੀਂ ਕੰਪਨੀ ਬਣਨ ਜਾ ਰਹੀ ਹੈ ਉਸ ਦਾ ਨਾਂ ਅਤੇ ਬ੍ਰਾਂਡ ਵੱਖਰਾ ਹੋਵੇਗਾ ਅਤੇ ਇਸ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ।
ਬਣੇਗੀ ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ
ਜਾਣਕਾਰੀ ਮੁਤਾਬਕ ਅਜਿਹੀ ਸੰਭਾਵਨਾ ਹੈ ਕਿ ਇਸ ਸਾਲ ਦੇ ਮੱਧ ਤੱਕ ਦੋਵਾਂ ਕੰਪਨੀਆਂ ਦਾ ਰਲੇਵਾਂ ਹੋ ਜਾਵੇਗਾ। ਰਲੇਵੇਂ ਤੋਂ ਬਾਅਦ ਜੋ ਕੰਪਨੀ ਬਣੇਗੀ ਉਹ ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਹੋਵੇਗੀ। ਮੌਜੂਦਾ ਸਮੇਂ 'ਚ ਪਹਿਲੇ ਸਥਾਨ 'ਤੇ ਏਅਰਟੈੱਲ ਹੈ, ਦੂਜੇ ਸਥਾਨ 'ਤੇ ਵੋਡਾਫੋਨ ਅਤੇ ਤੀਜੇ ਨੰਬਰ 'ਤੇ ਆਈਡੀਆ ਹਨ। 
ਕਿਉਂ ਕੀਤਾ ਰਲੇਵੇਂ ਦਾ ਫੈਸਲਾ
ਕਰੀਬ ਡੇਢ ਸਾਲ ਪਹਿਲੇ ਟੈਲੀਕਾਮ ਮਾਰਕਿਟ 'ਚ ਉਤਰੀ ਰਿਲਾਇੰਸ ਜਿਓ ਦੇ ਕਾਰਨ ਕਈ ਕੰਪਨੀਆਂ ਨੂੰ ਘਾਟੇ ਦਾ ਸਾਹਮਣਾ ਕਰਨਾ ਪਿਆ। ਜਿਓ ਦੇ ਕਾਰਨ ਸੈਕਟਰ ਦੀਆਂ ਦੂਜੀਆਂ ਸਾਰੀਆਂ ਕੰਪਨੀਆਂ ਨੂੰ ਫ੍ਰੀ ਵਾਇਸ ਕਾਲਿੰਗ ਅਤੇ ਸਸਤਾ ਡਾਟਾ ਦੇਣ 'ਤੇ ਮਜ਼ਬੂਰ ਹੋਣਾ ਪੈ ਰਿਹਾ ਹੈ। ਰਿਲਾਇੰਸ ਨੂੰ ਟੱਕਰ ਦੇਣ ਲਈ ਹੀ ਆਈਡੀਆ ਅਤੇ ਵੋਡਾਫੋਨ ਨੇ ਰਲੇਵੇਂ ਦਾ ਫੈਸਲਾ ਕੀਤਾ।


Related News